ਲੰਡੇ ਫਾਟਕ-ਡਿਸਪੋਜਲ ਰੋਡ ਦੀ ਸੜਕ ਦਾ ਨਿਰਮਾਣ ਕਾਰਜ ਸ਼ੁਰੂ

  ਜਗਰਾਉਂ (ਅਮਿਤ ਖੰਨਾ  )ਜਗਰਾਉਂ ਦੇ ਬਾਈਪਾਸ ਤੇ ਸ਼ਹਿਰ ਨੂੰ ਜੋੜਦੀ ਮੁੱਖ ਸੜਕ ਲੰਡੇ ਫਾਟਕ-ਡਿਸਪੋਜਲ ਰੋਡ ਦੀ ਖਸਤਾ ਹਾਲਤ ਤੋਂ ਆਖਿਰਕਾਰ ਨਿਜਾਤ ਮਿਲਣ ਦਾ ਸਮਾਂ ਆ ਗਿਆ। ਜਗਰਾਓਂ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਦੇ ਯਤਨਾਂ ਸਦਕਾ ਦਹਾਕੇ ਬਾਅਦ ਇਸ ਬੇਹਦ ਮੰਦੜੀ ਹਾਲਤ ਸੜਕ ਦੇ ਨਿਰਮਾਣ ਲਈ ਪੰਜਾਬ ਮੰਡੀ ਬੋਰਡ ਵੱਲੋਂ ਕੰਮ ਸ਼ੁਰੂ ਕਰ ਦਿੱਤਾ ਹੈ। ਮੰਗਲਵਾਰ ਨੂੰ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ, ਜ਼ਿਲ੍ਹਾ ਪ੍ਰਧਾਨ ਕਰਨਜੀਤ ਸੋਨੀ ਗਾਲਿਬ ਤੇ ਮਾਰਕੀਟ ਕਮੇਟੀ ਜਗਰਾਓਂ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਇਸ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ। ਇਸ ਮੌਕੇ ਚੇਅਰਮੈਨ ਦਾਖਾ ਨੇ ਕਿਹਾ ਕਿ ਚੇਅਰਮੈਨ ਗਰੇਵਾਲ ਦੀ ਅਗਵਾਈ ਵਿਚ ਮਾਰਕੀਟ ਕਮੇਟੀ ਜਗਰਾਓਂ ਵੱਲੋਂ ਇਲਾਕੇ ਦੀਆਂ ਪ੍ਰਮੁੱਖ ਿਲੰਕ ਸੜਕਾਂ, ਪੁਲ਼ਾਂ ਦਾ ਕਰੋੜਾਂ ਰੁਪਏ ਖਰਚ ਕਰ ਕੇ ਨਿਰਮਾਣ ਕਰਵਾਇਆ ਜਾ ਰਿਹਾ ਹੈ। ਉਨਾਂ੍ਹ ਚੇਅਰਮੈਨ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸੇ ਤਰਾਂ੍ਹ ਜਗਰਾਓਂ ਇਲਾਕੇ ਵਿਚ ਵੱਡੇ ਪੱਧਰ 'ਤੇ ਵਿਕਾਸ ਕਾਰਜ ਜ਼ੋਰਾਂ ਤੇ ਚੱਲ ਰਹੇ ਹਨ। ਹਰ ਪਿੰਡ ਵਿਚ ਵਾਅਦੇ ਅਨੁਸਾਰ ਮੁਕੰਮਲ ਵਿਕਾਸ ਦੇ ਨਾਲ-ਨਾਲ ਸ਼ਹਿਰ ਦੇ ਵਿਕਾਸ ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਜ਼ਿਲ੍ਹਾ ਪ੍ਰਧਾਨ ਸੋਨੀ ਗਾਲਿਬ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹਰ ਇਕ ਵਿਧਾਨ ਸਭਾ ਹਲਕੇ ਦੀ ਨੁਹਾਰ ਬਦਲਣ ਲਈ ਅਰਬਾਂ ਰੁਪਏ ਦੀ ਗ੍ਾਂਟ ਜਾਰੀ ਕੀਤੀ ਗਈ ਹੈ। ਚੇਅਰਮੈਨ ਸਤਿੰਦਰਪਾਲ ਗਰੇਵਾਲ ਨੇ ਦੱਸਿਆ ਕਿ ਇਸ ਪੌਣੇ ਦੋ ਕਿਲੋਮੀਟਰ ਮਹੱਤਵਪੂਰਨ ਸੜਕ ਜਿਸ 'ਤੇ ਡੂੰਘੇ ਟੋਏ ਪੈਣ ਕਾਰਨ ਇੱਕ ਤਰਾਂ੍ਹ ਦੀ ਆਵਾਜਾਈ ਠੱਪ ਹੋ ਚੁੱਕੀ ਸੀ, ਦੇ ਨਿਰਮਾਣ 'ਤੇ ਤਕਰੀਬਨ 17:50 ਲੱਖ ਰੁੁਪਏ ਖਰਚ ਕੀਤੇ ਜਾਣਗੇ। ਇਸ ਮੋਕੇ ਬਲਾਕ ਪ੍ਰਧਾਨ ਸਰਪੰਚ ਜਗਜੀਤ ਸਿੰਘ ਕਾੳਂੁਕੇ, ਮਨੀ ਗਰਗ, ਮਾਰਕੀਟ ਕਮੇਟੀ ਸੈਕਟਰੀ ਕੰਵਲਪਰੀਤ ਸਿੰਘ ਕਲਸੀ, ਸਰਪੰਚ ਨਵਦੀਪ ਸਿੰਘ ਕੋਠੇ ਬੱਗੂ, ਸਰਪੰਚ ਭੂਸ਼ਣ ਸਿੰਘ ਕੋਠੇ ਅੱਠਚੱਕ, ਸਰਪੰਚ ਭੈਣੀ ਖੁੁਆਜਾਬਾਜੂ, ਕੌਂਸਲਰ ਰਾਜੂ ਕਾਮਰੇਡ, ਕੌਂਸਲਰ ਬੋਬੀ ਕਪੂਰ, ਪਰਮਿੰਦਰ ਸਿੰਘ ਜੇਈ , ਗੁੁਰਮੇਲ ਸਿੰਘ ਕੇਲੈ, ਸਾਜਨ ਮਲਹੋਤਰਾ, ਕੌਂਸਲਰ ਰਾਜ ਭਾਰਦਵਾਜ, ਹਰਪਾਲ ਸਿੰਘ ਹਾਂਸ, ਅਵਤਾਰ ਸਿੰਘ, ਰਾਮ ਕੁੁਮਾਰ ਗੂਜਰ, ਜਸਵੀਰ ਸਿੰਘ ਬਾਰਦੇਕੇ, ਸੰਮੀ ਐਡਵੋਕੇਟ, ਮਨੀ ਜੌਹਲ, ਨਰੇਸ਼ ਏਪੀ, ਗੋਪਾਲ ਸ਼ਰਮਾ ਤੇ ਭਜਨ ਸਵੱਦੀ ਹਾਜ਼ਰ ਸਨ।