ਲੋਕ ਸੇਵਾ ਸੁਸਾਇਟੀ ਵੱਲੋਂ ਆਦਰਸ਼ ਕੰਨਿਆ ਪਾਠਸ਼ਾਲਾ ਸਕੂਲ ਦੇ ਪਿ੍ਰੰਸੀਪਲ ਦਫ਼ਤਰ ਦੇ ਨਵੀਨੀਕਰਨ ਦਾ ਕੰਮ ਮੁਕੰਮਲ ਹੋਣ ਤੇ ਉਦਘਾਟਨ ਕੀਤਾ


ਜਗਰਾਉ 11 ਜੁਲਾਈ  (ਅਮਿਤਖੰਨਾ)ਜਗਰਾਉਂ ਦੀ ਮੋਹਰੀ ਐੱਨ ਜੀ ਓ ਲੋਕ ਸੇਵਾ ਸੁਸਾਇਟੀ ਵੱਲੋਂ ਆਦਰਸ਼ ਕੰਨਿਆ ਪਾਠਸ਼ਾਲਾ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ਰੰਸੀਪਲ ਦਫ਼ਤਰ ਦੇ ਨਵੀਨੀਕਰਨ ਦਾ ਕੰਮ ਮੁਕੰਮਲ ਹੋਣ ਉਪਰੰਤ ਦਫ਼ਤਰ ਦਾ ਉਦਘਾਟਨ ਹੋਇਆ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਵਿੱਚ ਸਕੂਲਾਂ ਦੀ ਬਿਹਤਰੀ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਸੁਸਾਇਟੀ ਵੱਲੋਂ ਆਦਰਸ਼ ਕੰਨਿਆ ਸਕੂਲ ਦੇ ਪਿ੍ਰੰਸੀਪਲ ਦਫ਼ਤਰ ਦਾ ਨਵੀਨੀਕਰਨ ਕਰਵਾਇਆ ਗਿਆ ਦਫ਼ਤਰ ਦੇ ਨਵੀਨੀਕਰਨ ਦਾ ਕੰਮ ਮੁਕੰਮਲ ਹੋਣ ’ਤੇ ਅੱਜ ਸਾਬਕਾ ਵਿਧਾਇਕ ਐੱਸ ਆਰ ਕਲੇਰ ਨੇ ਦਫ਼ਤਰ ਦਾ ਉਦਘਾਟਨ ਕਰਦਿਆਂ ਜਿੱਥੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਵਿਸ਼ੇਸ਼ ਜ਼ਿਕਰ ਕੀਤਾ ਉੱਥੇ ਉਨ੍ਹਾਂ ਆਦਰਸ਼ ਕੰਨਿਆ ਸਕੂਲ ਦੀ ਵੱਲੋਂ ਲੜਕੀਆਂ ਨੂੰ ਦਿੱਤੀ ਜਾ ਰਹੀ ਵਿੱਦਿਆ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਕੂਲ ਬਹੁਤ ਪੁਰਾਣਾ ਸਕੂਲ ਹੈ ਅਤੇ ਇਸ ਸਕੂਲ ਚੋਂ ਕਾਫ਼ੀ ਲੜਕੀਆਂ ਨੇ ਪੜ੍ਹਾਈ ਕਰ ਕੇ ਵੱਖ ਵੱਖ ਖੇਤਰਾਂ ਵਿੱਚ ਆਪਣਾ ਨਾਮ ਕਮਾਇਆ ਹੈ। ਉਨ੍ਹਾਂ ਸਕੂਲ ਮੈਨੇਜਮੈਂਟ ਅਤੇ ਸੋਸਾਇਟੀ ਮੈਂਬਰਾਂ ਮੈਂਬਰਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ। ਇਸ ਮੌਕੇ ਸੋਸਾਇਟੀ ਦੇ ਸਰਪ੍ਰਸਤ ਰਾਜਿੰਦਰ ਜੈਨ ਨੇ ਕਿਹਾ ਕਿ ਸੁਸਾਇਟੀ ਵੱਲੋਂ ਇਸ ਸਾਲ ਸਕੂਲਾਂ ਅਤੇ ਵਿੱਦਿਅਕ ਸੰਸਥਾਵਾਂ ਦੀ ਮਦਦ ਦਾ ਜਿਹੜਾ ਬੀੜਾ ਚੁੱਕਿਆ ਹੋਇਆ ਹੈ ਉਹ ਬਹੁਤ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ  ਵਿੱਦਿਆ ਦਾ ਦਾਨ ਸਭ ਤੋਂ ਉੱਤਮ ਦਾਨ ਹੈ ਅਤੇ ਇਸ ਵਿੱਚ ਸਾਨੂੰ ਸਾਰਿਆਂ ਨੂੰ ਆਪਣੀ ਹੈਸੀਅਤ ਮੁਤਾਬਕ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਜੇਸ਼ ਕਤਿਆਲ, ਮੈਨੇਜਰ ਵਿਨੋਦ ਗੁਪਤਾ, ਮੈਂਬਰ ਮਨੀਸ਼ ਕਪੂਰ ਅਤੇ ਪਿ੍ਰੰਸੀਪਲ ਸੁਨੀਤਾ ਰਾਣੀ ਨੇ ਸੁਸਾਇਟੀ ਵੱਲੋਂ ਸਕੂਲ ਦੇ ਦਫ਼ਤਰ ਦਾ ਨਵੀਨੀਕਰਨ ਕਰਵਾਉਣ ਤੇ ਸੁਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਕੂਲ ਵਿੱਚ ਗ਼ਰੀਬ ਪਰਿਵਾਰਾਂ ਦੇ ਬੱਚੇ ਪੜ੍ਹਾਈ ਕਰਦੇ ਹਨ ਅਤੇ ਇਹ ਏਡਿਡ ਸਕੂਲ ਹੈ। ਉਨ੍ਹਾਂ ਕਿਹਾ ਕਿ ਸਕੂਲ ਨੂੰ ਹਮੇਸ਼ਾ ਹੀ ਦਾਨੀ ਸੱਜਣਾਂ ਦਾ ਸਹਿਯੋਗ ਮਿਲਦਾ ਰਿਹਾ ਹੈ। ਇਸ ਮੌਕੇ ਅਧਿਆਪਕਾ ਸ਼ਿਫਾਲੀ, ਹਰਦੀਪ ਕੌਰ, ਸੁਨੀਤਾ, ਜੋਤੀ ਰਾਣੀ, ਕਿਰਨ ਬਾਲਾ, ਆਰਤੀ ਕਪੂਰ ਸਮੇਤ ਸੁਸਾਇਟੀ ਦੇ ਇਕਬਾਲ ਸਿੰਘ ਕਟਾਰੀਆ, ਕੰਵਲ ਕੱਕੜ, ਕੈਪਟਨ ਨਰੇਸ਼ ਵਰਮਾ, ਆਰ ਕੇ ਗੋਇਲ, ਰਾਜਿੰਦਰ ਜੈਨ ਕਾਕਾ, ਮੁਕੇਸ਼ ਗੁਪਤਾ, ਰਾਹੁਲ ਮਲਹੋਤਰਾ, ਅਨਿਲ ਮਲਹੋਤਰਾ, ਸੰਜੀਵ ਚੋਪੜਾ, ਪ੍ਰੇਮ ਬਾਂਸਲ, ਲਾਕੇਸ਼ ਟੰਡਨ, ਵਿਨੋਦ ਬਾਂਸਲ, ਜਸਵੰਤ ਸਿੰਘ, ਵਿੱਕੀ ਥਿੰਦ ਆਦਿ ਹਾਜ਼ਰ ਸਨ।