ਜਗਰਾਓਂ, 26 ਜੁਲਾਈ (ਅਮਿਤ ਖੰਨਾ, ) ਸ੍ਰੀਮਤੀ ਸਤੀਸ਼ ਗੁਪਤਾ ਸਰਵਹਿਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਜਗਰਾਓਂ ਵਿਖੇ ਯੈਲੋ ਡੇਅ ਮਨਾਇਆ ਗਿਆ ਇਸ ਦਿਵਸ ਦੇ ਸੰਬੰਧ ਵਿੱਚ ਜਮਾਤ ਪ੍ਰੀ ਨਰਸਰੀ ਤੋਂ ਲੈ ਕੇ ਜਮਾਤ ਕੇ.ਜੀ. ਤੱਕ ਦੇ ਬੱਚਿਆਂ ਲਈ ਇੱਕ ਗਤੀਵਿਧੀ ਦਾ ਆਯੋਜਨ ਕੀਤਾ ਗਿਆ।ਇਸ ਆਨਲਾਈਨ ਗਤੀਵਿਧੀ ਵਿੱਚ ਬੱਚਿਆਂ ਨੇ ਅੰਬ,ਸੂਰਜ ਅਤੇ ਸੂਰਜ ਮੁਖੀ ਬਣ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਅਤੇ ਕਲਾ ਦਾ ਪ੍ਰਦਰਸ਼ਨ ਕਰਦਿਆਂ ਬੱਚਿਆਂ ਵਿਚ ਪੂਰਾ ਜੋਸ਼ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ । ਇਸ ਦੇ ਨਾਲ ਹੀ ਬੱਚਿਆਂ ਨੇ ਅੰਬ, ਸੂਰਜ ਅਤੇ ਸੂਰਜਮੁਖੀ ਦੇ ਫੁੱਲ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅੰਬ ਫ਼ਲਾਂ ਦਾ ਰਾਜਾ ਹੈ,ਸੂਰਜ ਤੋਂ ਸਾਨੂੰ ਗਰਮੀ ਮਿਲਦੀ ਹੈ। ਅੰਤ ਵਿਚ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਕਰਵਾਉਣ ਦਾ ਮੰਤਵ ਬੱਚਿਆਂ ਨੁੰ ਇਹਨਾਂ ਗਤੀਵਿਧੀਆਂ ਬਾਰੇ ਜਾਣਕਾਰੀ ਦੇਣਾ ਹੈ ਇਸ ਲਈ ਵੱਧ ਤੋਂ ਵੱਧ ਬੱਚੇ ਅਜਿਹੀਆਂ ਗਤੀਵਿਧੀਆਂ ਵਿਚ ਵੀ ਭਾਗ ਲੈਣ। ਇਹੀ ਸਾਡਾ ਮੁੱਖ ਉਦੇਸ਼ ਹੈ।