ਕੁਤਬਾ ਵੈਲਫੇਅਰ ਸੋਸਾਇਟੀ ਵਲੋਂ ਲੋੜਵੰਦ ਪਰਿਵਾਰਾਂ ਨੂੰ 33000 ਰੁਪਏ ਦੇ ਚੈੱਕ ਦਿੱਤੇ ਗਏ

ਮਹਿਲ ਕਲਾਂ/ਬਰਨਾਲਾ- 7 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਅੱਜ ਪਿੰਡ ਕੁਤਬਾ ਵਿਖੇ ਕੁਤਬਾ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਮਾਸਟਰ ਇੰਦਰਜੀਤ ਸਿੰਘ ਰੰਧਾਵਾ ਤੇ ਸਰਦਾਰ ਅਜੀਤ ਸਿੰਘ ਸੰਧੂ ਸਲਾਹਕਾਰ ਕੁਤਬਾ ਵੈਲਫੇਅਰ ਸੋਸਾਇਟੀ ਤੇ ਮੈਂਬਰ ਸਾਹਿਬਾਨ ਦੀ ਮੌਜੂਦਗੀ ਵਿੱਚ ਪਿੰਡ ਵਿੱਚ ਜ਼ਰੂਰਤਮੰਦ ਪਰਿਵਾਰਾਂ ਨੂੰ 33000 ਰੁਪਏ ਦੇ ਚੈੱਕ ਦਿੱਤੇ ਗਏ ਇਸ ਮੌਕੇ ਸਰਦਾਰ ਅਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੁਤਬਾ ਵੈਲਫੇਅਰ ਸੋਸਾਇਟੀ ਪਿਛਲੇ ਕਾਫ਼ੀ ਸਮੇਂ ਤੋਂ ਲੋਕ ਭਲਾਈ ਦੇ ਕੰਮਾਂ ਵਿੱਚ ਆਪਣਾਂ ਯੋਗਦਾਨ ਪਾ ਰਹੀ ਉਹਨਾਂ ਕਿਹਾ ਕਿ ਅੱਜ ਵੀ ਅਸੀਂ ਅਜਿਹੇ ਤਿੰਨਾਂ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਭੇਟ ਕੀਤੀ ਹੈ ਜਿੰਨਾ ਵਿਚੋਂ ਦੋ ਪਰਿਵਾਰਾਂ ਨੇ ਆਪਣੀ ਬੇਟੀ ਦੀ ਸ਼ਾਦੀ ਕਰਨੀ ਹੈ ਤੇ ਇੱਕ ਪਰਿਵਾਰ ਉਹ ਹੈ ਜਿੰਨਾ ਦੇ ਘਰ ਦਾ ਮੇਨ ਮੈਂਬਰ ਸੰਖੇਪ ਬਿਮਾਰੀ ਕਾਰਨ ਮੰਜ਼ੇ ਤੇ ਪਿਆ ਹੈ ਇਹਨਾਂ ਪਰਿਵਾਰਾਂ ਨੂੰ ਅਸੀਂ ਗਿਆਰਾਂ ਗਿਆਰਾਂ ਹਜ਼ਾਰ ਰੁਪਏ ਦੀ ਸਹਾਇਤਾ ਭੇਟ ਕੀਤੀ ਉਹਨਾਂ ਕਿਹਾ ਕਿ ਕੁਤਬਾ ਵੈਲਫੇਅਰ ਸੋਸਾਇਟੀ ਨੂੰ ਪਿੰਡ ਵਾਸੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਜ਼ੋ ਹਰ ਛੇ ਮਹੀਨੇ ਬਾਅਦ ਇੱਕ ਸੋ ਰੁਪਏ ਪ੍ਰਤੀ ਮੈਂਬਰ ਦੇ ਹਿਸਾਬ ਨਾਲ ਸੋਸਾਇਟੀ ਕੋਲ਼ ਆਪਣੀ ਪਰਚੀ ਕਟਵਾਉਂਦੇ ਹਨ ਅਤੇ ਇਹ ਇਕੱਠੀ ਕੀਤੀ ਰਾਸ਼ੀ ਅਸੀਂ ਲੋੜਵੰਦ ਪਰਿਵਾਰਾਂ ਨੂੰ ਸਹਾਇਤਾ ਦੇ ਰੂਪ ਵਿੱਚ ਦਿੰਦੇ ਹਾਂ ਤਾਂ ਜੋ ਮੁਸੀਬਤ ਸਮੇਂ ਕਿਸੇ ਵੀ ਪਿੰਡ ਵਾਸੀ ਨੂੰ ਪੈਸੇ ਪੱਖੋਂ ਤੰਗੀ ਨਾ ਆ ਸਕੇ ਉਨ੍ਹਾਂ ਕਿਹਾ ਕਿ ਅਸੀਂ ਪਿੰਡ ਕੁਤਬਾ ਦੇ ਐਨ ਆਰ ਆਈ ਵੀਰਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਵੀ ਇਸ ਸੇਵਾ ਵਿੱਚ ਵੱਧ ਤੋਂ ਹਿੱਸਾ ਪਾਉਣ ਤਾਂ ਵੱਧ ਤੋਂ ਵੱਧ ਲੋਕਾਂ ਨੂੰ ਕੁਤਬਾ ਵੈਲਫੇਅਰ ਸੋਸਾਇਟੀ ਦੀਆਂ ਸੇਵਾਵਾਂ ਮਿਲ ਸਕਣ ।
ਉਹਨਾਂ ਕਿਹਾ ਕਿ ਅਸੀਂ ਹਰ ਛੇ ਮਹੀਨੇ ਬਾਅਦ ਕੁਤਬਾ ਵੈਲਫੇਅਰ ਸੋਸਾਇਟੀ ਦੇ ਕੰਮਾਂ ਤੇ ਖਰਚ ਦਾ ਹਿਸਾਬ ਕਰਕੇ ਪਿੰਡ ਵਾਸੀਆਂ ਨਾਲ ਵੀ ਸਾਝਾ ਕਰਦੇ ਹਾਂ ਤਾਂ ਜੋ ਉਹਨਾਂ ਦੁਆਰਾ ਕੀਤੀ ਗਈ ਸੇਵਾ ਵਿੱਚ ਕਿਸੇ ਕਿਸਮ ਦੀ ਕਮੀਂ ਨਾਂ ਰਹੇ ਸਹਾਇਤਾ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਨੇ ਕੁਤਬਾ ਵੈਲਫੇਅਰ ਸੋਸਾਇਟੀ ਦਾ ਧੰਨਵਾਦ ਕੀਤਾ ਤੇ ਸੋਸਾਇਟੀ ਨਾਲ ਜੁੜੇ ਰਹਿਣ ਲਈ ਵੀ ਵਾਅਦਾ ਕੀਤਾ ਇਸ ਮੌਕੇ ਕੁਤਬਾ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਮਾਸਟਰ ਇੰਦਰਜੀਤ ਸਿੰਘ ਰੰਧਾਵਾ ਤੋਂ ਇਲਾਵਾ ਸਲਾਹਕਾਰ ਸਰਦਾਰ ਅਜੀਤ ਸਿੰਘ ਸੰਧੂ,ਖਜ਼ਾਨਚੀ ਦਵਿੰਦਰ ਸਿੰਘ ਧਨੋਆ, ਸਤਨਾਮ ਸਿੰਘ ਰਾਏ, ਜਗਜੀਤ ਸਿੰਘ ਗਰੇਵਾਲ, ਹਰਮੇਸ਼ ਸਿੰਘ ਚੌਧਰੀ ਕੁਤਬਾ, ਪ੍ਰੈੱਸ ਸਕੱਤਰ ਜਗਜੀਤ ਸਿੰਘ ਕੁਤਬਾ, ਅਕਬਰ ਅਲੀ, ਗੁਰਮੀਤ ਸਿੰਘ,ਸ‌ਿਮਾ ਗਰੇਵਾਲ ਆਦਿ ਮੈਂਬਰ ਸਾਹਿਬਾਨ ਮੌਜੂਦ ਸਨ ।