ਅਜੀਤਵਾਲ ,(ਬਲਵੀਰ ਸਿੰਘ ਬਾਠ) ਸੈਂਟਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੇ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿੱਥੇ ਕਿ ਦਿੱਲੀ ਦੇ ਕੁੰਡਲੀ ਬਾਰਡਰ ਤੇ ਗੁਰੂਸਰ ਕਾਉਂਕੇ ਵੱਲੋਂ ਪਿਛਲੇ ਛੇ ਮਹੀਨਿਆਂ ਤੋਂ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਹੈ ਪਰ ਰਾਤੀ ਸੰਯੁਕਤ ਮੋਰਚੇ ਦੇ ਦਫ਼ਤਰ ਐਚਪੀ ਪੰਪ ਦੇ ਕੋਲੋਂ ਜਿੱਥੇ ਲੰਗਰ ਚੱਲ ਰਿਹਾ ਹੈ ਉੱਥੇ ਪਿਛਲੇ ਛੇ ਮਹੀਨਿਆਂ ਤੋਂ ਨੀਲੇ ਰੰਗ ਦਾ ਟਰਾਲਾ ਨਵਦੀਪ ਸਿੰਘ ਪੁੱਤਰ ਜ਼ੋਰਾ ਸਿੰਘ ਵਾਸੀ ਗੁਰੂਸਰ ਕਾਉਂਕੇ ਦਾ ਜੋ ਚੋਰੀ ਹੋ ਗਿਆ ਇਹ ਬਹੁਤ ਮਾੜੀ ਗੱਲ ਹੈ ਜਿਸ ਦੀ ਕਿਸਾਨ ਯੂਨੀਅਨ ਪਾਰਟੀ ਦੇ ਆਗੂਆਂ ਵੱਲੋਂ ਘੋਰ ਸ਼ਬਦਾਂ ਵਿਚ ਨਿੰਦਿਆ ਕੀਤੀ ਜਾ ਰਹੀ ਹੈ ਪਰਿਵਾਰ ਵੱਲੋਂ ਪੁਰਜ਼ੋਰ ਹੱਥ ਬੰਨ੍ਹ ਕੇ ਬੇਨਤੀ ਕੀਤੀ ਜਾ ਰਹੀ ਹੈ ਕਿ ਜੇ ਕਿਸੇ ਨੂੰ ਪਤਾ ਲੱਗੇ ਤਾਂ 9814767233 ਨੰਬਰ ਤੇ ਸੰਪਰਕ ਕਰਨਾ ਜ਼ਰੂਰੀ ਸਮਝਿਆ ਜਾਵੇ ਜੀ ਧੰਨਵਾਦ