You are here

ਵਾਰਡ ਨੰਬਰ 19 ਚ ਕੋਰੋਨਾ  ਵੈਕਸੀਨ ਦਾ ਕੈਂਪ ਕੱਲ੍ਹ 

ਜਗਰਾਓਂ, 21 ਜੁਨ (ਅਮਿਤ ਖੰਨਾ, )  ਨਗਰ ਕੌਂਸਲ ਅਧੀਨ ਆਉਂਦੇ ਵਾਰਡ ਨੰਬਰ 19 ਦੇ  ਗੁਰਦੁਆਰਾ ਬਾਬਾ ਨਾਮਦੇਵ ਭਵਨ ਮੁਹੱਲਾ ਹਰਿਗੋਬਿੰਦਪੁਰਾ  ਵਿੱਚ ਕੌਂਸਲਰ  ਡਿੰਪਲ ਗੋਇਲ ਦੀ ਅਗਵਾਈ ਚ  ਕੋਰੋਨਾ ਵੈਕਸਿਨ ਦਾ ਕੈਂਪ ਲਗਾਇਆ ਜਾ ਰਿਹਾ ਹੈ  ਕੌਂਸਲਰ ਡਿੰਪਲ ਗੋਇਲ ਦੇ ਪਤੀ ਸਮਾਜ ਸੇਵੀ ਰੋਹਿਤ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੋਰੋਨਾ ਵੈਕਸੀਨ ਕੈਂਪ ਵਿਚ 18 ਸਾਲ ਅਤੇ 45 ਸਾਲ ਤੋਂ ਉਪਰ ਦੇ ਵਿਅਕਤੀਆਂ ਲਈ ਪਹਿਲੀ ਡੋਜ਼  ਤੋਂ ਬਾਅਦ 84 ਦਿਨ ਪੂਰੇ ਹੋਣ ਤੇ ਦੂਸਰੀ ਡੋਜ਼ ਲਗਾਉਣ ਵਾਲੇ ਵਿਅਕਤੀਆਂ ਦੇ ਲਈ ਹੈ  ਕੋਰੋਨਾ ਵੈਕਸੀਨ ਲਗਾਉਣ ਵਾਲੇ ਆਪਣਾ ਆਧਾਰ ਕਾਰਡ ਨਾਲ ਜ਼ਰੂਰ ਲੈ ਕੇ ਆਉਣ ਜੀ  ਇਹ ਕੈਂਪ ਸਵੇਰੇ 10 ਵਜੇ ਸ਼ੁਰੂ  ਹੋ ਕੇ ਦੁਪਹਿਰ 2 ਵਜੇ ਤੱਕ ਚੱਲੇਗਾ