ਦੇਸ਼ ਭਰ ਦੀਆਂ ਜੇਲ੍ਹਾਂ ਵਿੱਚ ਬੰਦ ਲੋਕ ਪੱਖੀ ਬੁਧੀਜੀਵੀਆਂ ਨੂੰ ਬਿਨਾ ਸ਼ਰਤ ਰਿਹਾ ਕਰੇ ਸਰਕਾਰ-ਕਿਸਾਨ ਆਗੂ

ਜਗਰਾਉਂ ਜੂਨ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਸਥਾਨਕ ਰੇਲ ਪਾਰਕ ਜਗਰਾਂਓ ਵਿਖੇ 256 ਦਿਨ ਚ ਦਾਖਲ ਹੋਏ ਕਿਸਾਨ ਸੰਘਰਸ਼ ਮੋਰਚੇ ਚ ਅੱਜ ਦੇਸ਼ ਭਰ ਦੀਆਂ ਜੇਲਾਂ ਚ ਬੰਦ ਲੋਕ ਪੱਖੀ ਬੁੱਧੀਜੀਵੀਆਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਨੂੰ ਸਮਰਪਿਤ ਕੀਤਾ ਗਿਆ। ਇਸ ਸਮੇਂ ਉਘੇ ਰੰਗਕਰਮੀ,ਫਿਲਮੀ ਅਭਿਨੇਤਾ,ਨਾਟਕਕਾਰ ਸੁਰਿੰਦਰ ਸ਼ਰਮਾ ਨੇ ਬੋਲਦਿਆਂ ਕਿਹਾ ਕਿ ਭਾਜਪਾ ਦੇ ਇਸ ਫਾਸ਼ੀ ਰਾਜ ਚ ਹਰ ਵਿਰੋਧੀ ਆਵਾਜ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ । ਉਨਾਂ ਕਿਹਾ ਕਿ ਅੱਜ 22 ਦੇ ਕਰੀਬ ਬੁੱਧੀਜੀਵੀ ਦੇਸ਼ ਧ੍ਰੋਹ ਦੇ ਦੋਸ਼ਾਂ ਚ ਤਿੰਨ ਤਿੰਨ ਸਾਲਾਂ ਤੋਂ ਜੇਲ ਚ ਬੰਦ ਹਨ । ਞਿਦਞਾਨ ਆਨੰਦ ਤੇਲ ਤੁੰਬੜੇ , ਪ੍ਰਸਿੱਧ ਵਕੀਲ ਸੁਧਾ ਭਾਰਦਵਾਜ,ਜਾਣੇ ਪਛਾਣੇ ਚਿੰਤਕ ਗੋਤਮ ਨੌਲੱਖਾ , ਜਮਹੂਰੀ ਘੁਲਾਟੀਏ ਨਤਾਸ਼ਾ ਨਰਵਾਲ, ਉਮਰ ਖਾਲਿਦ ਆਦਿ ਜਿਹੀਆਂ ਸਖਸ਼ੀਅਤਾਂ ਨੂੰ ਜੇਲ ਚ ਬੰਦ ਕਰਕੇ ਅਸਿੱਧੀ ਐਮਰਜੈਂਸੀ ਲਾ ਰੱਖੀ ਹੈ । ਉਨਾਂ ਕਿਹਾ ਕਿ ਜਮਹੂਰੀ ਅਧਿਕਾਰ ਸਭਾ ਦੇ ਸੱਦੇ ਤੇ ਸੂਬੇ ਭਰ ਚ ਕੇੰਦਰਸਾਸ਼ਤ ਪ੍ਰਦੇਸ਼ ਲਕਸ਼ਦਵੀਪ ਚ  ਲੋਕਵਿਰੋਧੀ ਗਵਰਨਰ ਪਟੇਲ ਦੇ ਆਪਹੁਦਰੀਆਂ ਖਿਲਾਫ ਟਵੀਟ ਕਰਨ ਤੇ ਦੇਸ਼ਧਰੋਹ ਦਾ ਪਰਚਾ ਦਰਜ ਕਰਨ ਦੀ ਜੋਰਦਾਰ ਨਿੰਦਾ ਕਰਦਿਆਂ ਇਹ ਫਰਮਾਨ ਰੱਦ ਕਰਨ ਦੀ ਮੰਗ ਕੀਤੀ। ਇਸ ਸਮੇਂ ਇਕ ਮਤੇ ਰਾਹੀਂ ਜੇਲਾਂ ਚ  ਬੰਦ ਬੁੱਧੀਜੀਵੀ ਰਿਹਾ ਕਰਨ ਦੀ ਮੰਗ ਕੀਤੀ।ਇਸ ਸਮੇਂ ਬੋਲਦਿਆਂ ਕਿਸਾਨ ਆਗੂ ਇੰਦਰਜੀਤ ਸਿੰਘ ਧਾਲੀਵਾਲ ਜਿ ਆ ਸਕਤਰ ਅਤੇ ਗੁਰਪ੍ਰੀਤ ਸਿੰਘ ਸਿਧਵਾਂ ਜਿਲਾ ਪ੍ਰੈੱਸ ਸਕੱਤਰ ਨੇ ਬੀਤੇ ਦਿਨੀ  ਗੜੇਮਾਰੀ ਨਾਲ ਇਲਾਕੇ ਭਰ ਚ ਅਤੇ ਪੰਜਾਬ  ਦੀਆਂ ਵਖ  ਵਖ ਥਾਵਾਂ ਤੇ ਮੱਕੀ, ਮੂੰਗੀ,ਪੁਦੀਨੇ ਦੀ  ਫਸਲ ਦੇ ਹੋਏ ਭਾਰੀ ਨੁਕਸਾਨ ਦਾ ਸਰਕਾਰ ਵਲੋਂ ਯੋਗ ਮੁਆਵਜਾ ਦੇਣ ਦੀ ਜੋਰਦਾਰ ਮੰਗ ਕੀਤੀ ਗਈ।  ਉਨਾਂ ਬਿਨਾਂ ਦੇਰੀ ਨੁਕਸਾਨੀ ਫਸਲ ਦੀ ਗਿਰਦਾਵਰੀ ਕਰਵਾ ਕੇ ਪਹਿਲ ਦੇ ਆਧਾਰ ਤੇ ਮੁਆਵਜਾ ਜਾਰੀ ਕਰਨ ਦੀ ਮੰਗ ਕੀਤੀ। ਇਸ ਸਮੇਂ ਕੁਲਦੀਪ ਸਿੰਘ ਗੁਰੂਸਰ,ਮਦਨ ਸਿੰਘ, ਜਗਜੀਤ ਸਿੰਘ ਮਲਕ ਆਦਿ ਆਗੂ ਹਾਜ਼ਰ ਸਨ।