ਯੂਕੇ ਦੇ ਸਿੱਖ ਸਮੂਹ ਵਲੋਂ ਨਸਲ ਸਬੰਧੀ ਖਾਨੇ ’ਤੇ ਕਾਨੂੰਨੀ ਕਾਰਵਾਈ ਬਾਰੇ ਵਿਚਾਰ

ਲੰਡਨ, ਮਈ 2019 ਬਰਤਾਨੀਆ ਦਾ ਸਿੱਖ ਸਮੂਹ, ਜੋ 2012 ਵਿੱਚ ਹੋਣ ਵਾਲੀ ਯੂਕੇ ਦੀ ਅਗਲੀ ਮਰਦਮਸ਼ੁਮਾਰੀ ਦੇ ਫਾਰਮ ਵਿੱਚ ਸਿੱਖਾਂ ਦਾ ਵੱਖਰੀ ਨਸਲ ਸਬੰਧੀ ਖਾਨੇ ਜੋੜੇ ਜਾਣ ਦੀ ਮੰਗ ਕਰ ਰਿਹਾ ਹੈ, ਵਲੋਂ ਯੂਕੇ ਸਰਕਾਰ ਵਿਰੁਧ ਕਾਨੂੰਨੀ ਕਾਰਵਾਈ ਕਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਯੂਕੇ ਸਰਕਾਰ ਨੇ ਸਿੱਖ ਸਮੂਹ ਦੀ ਇਹ ਮੰਗ ਠੁਕਰਾ ਦਿੱਤੀ ਸੀ।
ਸਿੱਖ ਫੈਡਰੇਸ਼ਨ ਯੂਕੇ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ 120 ਤੋਂ ਵੱਧ ਗੁਰਦੁਆਰਿਆਂ ਅਤੇ ਸਿੱਖ ਸੰਸਥਾਵਾਂ ਦਾ ਸਮਰਥਨ ਹੈ। ਸੰਸਥਾ ਵਲੋਂ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਪਿਛਲੇ ਹਫ਼ਤੇ ਯੂਕੇ ਕੈਬਨਿਟ ਦਫ਼ਤਰ ਨੂੰ ਪੱਤਰ ਭੇਜਿਆ ਗਿਆ ਹੈ, ਜਿਸ ਵਿੱਚ ਉਨ੍ਹਾਂ ਦੀ ਕੌਮੀ ਅੰਕੜਿਆਂ ਬਾਰੇ ਦਫ਼ਤਰ ਵਲੋਂ ਅਜਿਹਾ ਵਾਧੂ ਖਾਨਾ ਜੋੜਨ ਦੀ ਠੁਕਰਾਈ ਗਈ ਮੰਗ ’ਤੇ ਮੁੜ ਵਿਚਾਰ ਕਰਨ ਲਈ ਆਖਿਆ ਗਿਆ ਹੈ।