ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸਰ: ਜਸਵੀਰ ਦੇ ਸਿੰਘ ਪਿੰਡ ਰੱਲੀ ਵਿਖੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਇਸ ਸਮੇਂ ਜਥੇਦਾਰ ਰਣਜੀਤ ਸਿੰਘ ਤਲਵੰਡੀ  ,ਜਥੇਦਾਰ ਜਗਦੀਸ਼ ਸਿੰਘ ਗਰਚਾ , ਯੂਥ ਆਗੂ ਮਨਪ੍ਰੀਤ ਸਿੰਘ ਤਲਵੰਡੀ ਅਤੇ ਸੁਖਦੇਵ ਸਿੰਘ ਚੱਕ ਵੀ ਦੁੱਖ ਦੀ ਘੜੀ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ    

ਮਾਨਸਾ-ਮਈ-2021-(ਗੁਰਸੇਵਕ ਸਿੰਘ ਸੋਹੀ)-

ਸ਼੍ਰੋਮਣੀ ਅਕਾਲੀ ਦਲ-(ਸੰਯੁਕਤ)-ਦੇ ਬਹੁਤ ਹੀ ਮਿਹਨਤੀ ਆਗੂ ਅਤੇ ਬਹੁਤ ਹੀ ਨੇਕ ਇਨਸਾਨ ਸ:ਜਸਵੀਰ ਸਿੰਘ ਪਿੰਡ-ਰੱਲੀ-(ਮਾਨਸਾ)-ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ। ਉਹ ਬਹੁਤ ਹੀ ਨੇਕ ਸੁਭਾਅ ਅਤੇ ਮਿਲਣਸਾਰ ਵਿਅਕਤੀ ਸਨ। ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਵਿੱਤ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸਾਡੀ ਪਾਰਟੀ ਦੇ ਵਰਕਰ ਕਹਿਣੀ ਤੇ ਕਰਨੀ ਵਿੱਚ ਵਿਸ਼ਵਾਸ ਰੱਖਦੇ ਸਨ ਪਾਰਟੀ ਦੀ ਮਜ਼ਬੂਤੀ ਲਈ ਮੋਢੇ ਨਾਲ ਮੋਢਾ ਲਾ ਕੇ ਖੜਦੇ ਸਨ ਪਾਰਟੀ ਅਤੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਪ੍ਰਮਾਤਮਾ ਉਨ੍ਹਾਂ ਦੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ।  
ਅੱਜ ਉਨ੍ਹਾਂ ਨਮਿਤ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਅਤੇ ਸਮੂਹ ਸੰਗਤ ਨਾਲ ਅਫ਼ਸੋਸ ਪ੍ਰਗਟ ਕੀਤਾ ।
ਇਸ ਤੋਂ ਇਲਾਵਾ ਮਾਨਸਾ ਜ਼ਿਲ੍ਹੇ ਦੇ ਪਿੰਡ ਜੌੜਕੀਆਂ,ਮੋਹਰ ਸਿੰਘ ਵਾਲਾ ਅਤੇ ਸਮਾਓਂ ਵਿਖੇ ਜਾ ਕੇ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਪਾਰਟੀ ਦੇ ਵਰਕਰਾਂ ਦੇ ਪਰਿਵਾਰਾਂ ਨੂੰ ਮਿਲ ਕੇ ਦੁੱਖ ਸਾਂਝਾ ਕੀਤਾ। ਢੀਂਡਸਾ ਸਾਹਿਬ ਨੇ ਪਰਿਵਾਰਕ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਹਰ ਸਮੇਂ ਪਰਿਵਾਰ ਨਾਲ ਚੱਟਾਨ ਵਾਂਗ ਖਡ਼੍ਹੇ ਹਨ ਸਾਡੇ ਵਰਕਰਾਂ ਦੇ ਅਸੀਂ ਹਮੇਸ਼ਾਂ ਦਿਲੋਂ ਰਿਣੀ ਰਹਾਂਗੇ।  
ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਸੀਨੀਅਰ ਆਗੂ ਸਰਦਾਰ  ਸੁਖਵਿੰਦਰ ਸਿੰਘ ਔਲਖ ,ਸਰਦਾਰ  ਮਨਜੀਤ ਸਿੰਘ ਬੱਪੀਆਣਾ, ਸਰਦਾਰ  ਮਿੱਠੂ ਸਿੰਘ ਕਾਹਨੇਕੇ, ਸਰਦਾਰ  ਗੁਰਸੇਵਕ ਸਿੰਘ ਝੁਨੀਰ, ਸਰਦਾਰ  ਮਲਕੀਤ ਸਿੰਘ ਸਮਾਓਂ, ਮਾਸਟਰ ਰਾਜਦੀਪ ਸਿੰਘ ਬਰੇਟਾ, ਸਰਦਾਰ  ਕੇਵਲ ਸਿੰਘ ਜਲਾਣ, ਸਰਦਾਰ  ਗੁਰਵਿੰਦਰ ਸਿੰਘ ਪਟਵਾਰੀ ਅਤੇ ਸਰਦਾਰ ਭੋਲਾ ਸਿੰਘ ਕਾਹਨਗਡ਼੍ਹ ਹਾਜ਼ਰ ਸਨ।