ਮਿਊਂਸਪਲ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਨੇ ਸਥਾਨਕ ਸਰਕਾਰ ਵਿਭਾਗ ਤੋਂ ਕੀਤੀ ਮੰਗ

ਧਨੌਲਾ /ਬਰਨਾਲਾ,ਮਈ 2020 -(ਗੁਰਸੇਵਕ ਸਿੰਘ ਸੋਹੀ) - ਪਿਛਲੇ ਦਿਨਾਂ ਵਿਚ ਸਥਾਨਕ ਸਰਕਾਰ ਵਿਭਾਗ ਵੱਲੋਂ ਕਈ ਨਗਰ ਕੌਂਸਲਾਂ$ਪੰਚਾਇਤਾਂ ਦੇ ਮੁਲਾਜਮਾਂ ਨੂੰ ਤਨਖਾਹਾਂ ਦੀ ਅਦਾਇਗੀ ਲਈ ਗ੍ਰਾਂਟ ਜਾਰੀ ਕੀਤੀ ਗਈ ਸੀ ਜਿਸ ਦਾ ਪੰਜਾਬ ਮਿਊਂਸਪਲ ਵਰਕਰਜ਼ ਯੂਨੀਅਨ ਨੇ ਭਰਪੂਰ ਸਵਾਗਤ ਕਰਦਿਆਂ ਮੰਗ ਕੀਤੀ ਹੈ ਕਿ ਕਈ ਕੌਂਸਲਾਂ ਅਤੇ ਪੰਚਾਇਤਾਂ ਨੂੰ ਉਹਨਾਂ ਦੀਆਂ ਦੇਣਦਾਰੀਆਂ ਅਤੇ ਮੰਗ ਅਨੁਸਾਰ ਭੇਜੀ ਗਈ ਰਕਮ ਘੱਟ ਹੈ ਜਿਸ ਨਾਲ ਮੁਲਾਜਮਾਂ ਦੀਆਂ ਕੁਝ ਤਨਖਾਹਾਂ ਅਤੇ ਪੀ.ਐਫ. ਜਮ੍ਹਾਂ ਕਰਵਾਉਣ ਤੋਂ ਬਾਕੀ ਰਹਿ ਗਿਆ ਹੈ. ਇਸ ਲਈ ਉਹਨਾਂ ਦੀਆਂ ਦੇਣਦਾਰੀਆਂ ਅਨੁਸਾਰ ਬਾਕੀ ਰਹਿੰਦੀ ਰਕਮ ਹੋਰ ਜਾਰੀ ਕੀਤੀ ਜਾਵੇ. ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰੀ ਜਨਕ ਰਾਜ ਮਾਨਸਾ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਦੇ ਮਿਊਂਸਪਲ ਮੁਲਾਜਮਾਂ ਵਅਤੇ ਰਿਟਾਇਰ ਮਿਊਂਸਪਲ ਕਰਮਚਾਰੀਆਂ ਦੀਆਂ ਮੰਗਾਂ ਲਈ ਜਲਦੀ ਹੀ ਸਾਂਝੀ ਰਣਨੀਤੀ ਤੈਅ ਕੀਤੀ ਜਾਵੇਗੀ.