ਸਿੱਧਵਾਂ ਬੇਟ (ਜਸਮੇਲ ਗਾਲਬ,ਡਾ. ਮਨਜੀਤ ਸਿੰਘ ਲੀਲ੍ਹਾ)ਇਥੋਂ ਥੋੜ੍ਹੀ ਦੂਰ ਸਿੱਧਵਾਂ ਬੇਟ ਵਿਖੇ ਸਿਵਲ ਸਰਜਨ ਲੁਧਿਆਣਾ ਦਿਸ਼ਾ ਨਿਰਦੇਸਾਂ ਐੱਸਐੱਮਓ ਡਾ ਪਰਮਜੀਤ ਸਿੰਘ ਸਿੱਧੂ ਹੀ ਦੀ ਅਗਵਾਈ

ਸਿੱਧਵਾਂ ਬੇਟ (ਜਸਮੇਲ ਗਾਲਬ,ਡਾ. ਮਨਜੀਤ ਸਿੰਘ ਲੀਲ੍ਹਾ)ਇਥੋਂ ਥੋੜ੍ਹੀ ਦੂਰ ਸਿੱਧਵਾਂ ਬੇਟ  ਵਿਖੇ ਸਿਵਲ ਸਰਜਨ ਲੁਧਿਆਣਾ ਦਿਸ਼ਾ ਨਿਰਦੇਸਾਂ ਐੱਸਐੱਮਓ ਡਾ.ਮਨਦੀਪ ਸਿੰਘ ਸਿੱਧੂ ਹੀ ਦੀ ਅਗਵਾਈ ਅਗਵਾਈ ਵਿਚ ਵਿਸ਼ਵ ਡੇਂਗੂ ਦਿਵਸ ਮਨਾਇਆ ਗਿਆ।ਜਿੱਥੇ ਬਲਵਿੰਦਰਪਾਲ ਸਿੰਘ ਹੈਲਥ ਇੰਸਪੈਕਟਰ ਵੱਲੋਂ ਇਕੱਤਰ ਲੋਕਾਂ ਨੂੰ ਇਸ ਦਿਨ ਦੀ ਮਹੱਤਤਾ ਅਤੇ ਡੇਂਗੂ ਮੱਛਰ ਦੇ ਕੱਟਣ ਸਬੰਧੀ ਅਤੇ ਉਸ ਦੇ ਬਚਾਅ ਸਬੰਧੀ  ਜਾਣਕਾਰੀ ਦਿੱਤੀ ਗਈ ।ਉਨ੍ਹਾਂ ਦੱਸਿਆ ਹੈ ਕਿ ਮੱਛਰ ਦੇ ਮੌਕੇ ਹੋਣ ਵਾਲੀਆਂ ਥਾਵਾਂ ਭਾਵ ਪਾਣੀ ਨਾ ਖੜ੍ਹਨ ਦਿੱਤਾ ਜਾਵੇ ਅਤੇ ਮੱਛਰ ਦੇ ਕੱਟਣ ਤੋਂ ਆਪਣੇ ਆਪ ਨੂੰ ਬਚਾਉਣ ।ਉਨ੍ਹਾਂ ਕਿਹਾ ਹੈ ਕਿ ਕੂਲਰਾਂ, ਟੈਂਕੀਆਂ,ਵਾਧੂ ਭਾਂਡੇ ਟਾਇਰਾਂ ਗਮਲਿਆਂ ਆਦਿ ਚ ਪਾਣੀ ਨਾ ਖੜ੍ਹਨ ਦਿੱਤਾ ਜਾਵੇ ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੀ ਡੇਂਗੂ ਨਾਲ ਸੈੱਲ ਘਟਦੇ ਹਨ ਤਾਂ ਸਾਨੂੰ ਟੈਸਟ ਜੋ ਕਿ ਸਿਵਲ ਹਸਪਤਾਲ ਜਗਰਾਓਂ ਅਤੇ ਲੁਧਿਆਣਾ ਵਿਖੇ ਕਰਵਾ ਸਕਦੇ ਹਨ  ਇਸ ਤੋਂ ਅਲਾਵਾ ਕੋਰੋਨਾ ਬੀਮਾਰੀ ਬਾਰੇ ਜਾਣਕਾਰੀ ਦਿੱਤੀ ਗਈ ਉਨ੍ਹਾਂ ਕਿਹਾ ਹੈ ਕਿ ਹਸਪਤਾਲ ਜਾਂ ਭੀੜ ਵਾਲੀਆਂ ਥਾਵਾਂ ਤੇ ਮਾਸਕ ਤੋਂ ਬਿਨਾਂ ਨਾ ਆਇਆ ਜਾਵੇ ।ਇਸ ਮੌਕੇ ਡਾ ਅਮਨਦੀਪ ਕੌਰ ਮੈਡੀਕਲ ਅਫਸਰ ਨਿਰਮਲ ਸਿੰਘ ਸਿਹਤ ਇੰਸਪੈਕਟਰ ਬਲਵਿੰਦਰ ਕੌਰ ਐੱਲ ਓ ਵੀ ਮਨਦੀਪ ਮਨਪ੍ਰੀਤ ਕੌਰ, ਆਗਿਆਪਾਲ ਕੌਰ ਆਦਿ ਹਾਜ਼ਰ ਸਨ ।