You are here

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਬਲਾਕ ਮਹਿਲ ਕਲਾਂ ਦੀ ਮਹੀਨਾਵਾਰ ਮੀਟਿੰਗ ਹੋਈ

 ਫਰੀ ਮੈਡੀਕਲ ਕੈਂਪ ਲਗਾਉਣ ਸਬੰਧੀ ਕੀਤੀਆਂ ਵਿਚਾਰਾਂ ...

 ਮਹਿਲ ਕਲਾਂ 07 ਅਗਸਤ   (ਡਾਕਟਰ ਸੁਖਵਿੰਦਰ )

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਬਲਾਕ ਮਹਿਲਕਲਾਂ ਦੀ ਮੀਟਿੰਗ ਬਲਾਕ ਪ੍ਰਧਾਨ ਡਾ ਸੁਰਜੀਤ ਸਿੰਘ ਛਾਪਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਹੋਈ ।ਜਿਸ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਸੂਬਾ ਮੀਡੀਆ ਇੰਚਾਰਜ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਅਤੇ ਜ਼ਿਲ੍ਹਾ ਪ੍ਰਧਾਨ ਡਾਕਟਰ ਕੇਸਰ ਖਾਨ ਮਲਿਕ ਵਿਸੇਸ਼ ਤੌਰ ਤੇ ਹਾਜ਼ਰ ਹੋਏ ।

ਮੀਟਿੰਗ ਵਿੱਚ ਹਾਜ਼ਰ ਡਾਕਟਰ  ਸਾਥੀਆਂ ਨੂੰ   ਜਾਣਕਾਰੀ ਦਿੰਦੇ ਹੋਏ ਸੂਬਾ ਮੀਡੀਆ ਇੰਚਾਰਜ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਦੱਸਿਆ ਕਿ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਆਪਣੇ ਡਾ ਸਾਥੀਆਂ ਦੀਆਂ ਕਲੀਨਿਕਾਂ ਦੀ ਰਾਖੀ ਲਈ ਵਚਨਬੱਧ ਹੈ।  ਉਨ੍ਹਾਂ ਨੇ ਪੰਜਾਬ ਸਰਕਾਰ ਨਾਲ ਚੱਲ ਰਹੀ ਹੁਣ ਤਕ ਦੀ ਗੱਲਬਾਤ ਸੰਬੰਧੀ  ਦੱਸਿਆ ਕਿ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਅਤੇ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨਾਲ ਮੀਟਿੰਗਾਂ ਹੋ ਚੁੱਕੀਆਂ ਹਨ, ਜਿਸ ਵਿੱਚ ਉਨ੍ਹਾਂ  ਨੇ ਵਿਸਵਾਸ ਦੁਆਇਆ ਹੈ ਕਿ ਤੁਹਾਡਾ ਮਸਲਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਹੋਰ ਦੱਸਿਆ ਕਿ  ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਪੰਜਾਬ ਦੇ  ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਜਲਦੀ ਹੀ ਮੀਟਿੰਗ ਕਰਨ ਜਾ ਰਹੇ ਹਾਂ, ਜਿਸ ਵਿੱਚ ਪੰਜਾਬ ਵਿੱਚ 1962 ਤੋਂ ਬੰਦ ਪਈ ਰਜਿਸਟ੍ਰੇਸ਼ਨ ਖੋਲ੍ਹਣ ਦੀ ਮੰਗ ਕੀਤੀ ਜਾਵੇਗੀ ਅਤੇ ਪਿੰਡਾਂ ਵਿੱਚ ਵਸਦੇ ਸਵਾ ਲੱਖ ਦੇ ਕਰੀਬ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਬਾਹਰਲੇ ਸੂਬਿਆਂ ਦੀ ਤਰ੍ਹਾਂ ਰਜਿਸਟਰਡ ਕਰ ਕੇ ਕੰਮ ਕਰਨ ਦੀ ਮਾਨਤਾ ਦੀ ਮੰਗ ਕੀਤੀ ਜਾਵੇਗੀ । ਜ਼ਿਲ੍ਹਾ ਪ੍ਰਧਾਨ ਡਾਕਟਰ ਕੇਸਰ ਮਲਿਕ ਨੇ  ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਨੂੰ ਸਾਂਝਾ ਕਰਦਿਆਂ ਕਿਹਾ ਕਿ ਜਥੇਬੰਦੀ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ  ਆਪਣੇ ਡਾ ਸਾਥੀਆਂ ਨਾਲ ਡਟ ਕੇ ਖੜੀ ਹੈ । ਬਲਾਕ ਪ੍ਰਧਾਨ ਡਾ ਸੁਰਜੀਤ ਸਿੰਘ ਛਾਪਾ  ਨੇ ਕਿਹਾ ਕਿ ਸਾਨੂੰ ਆਪਸੀ ਮੱਤਭੇਦ ਭੁਲਾ ਕੇ ਜਥੇਬੰਦੀ ਲਈ ਨਿਰੰਤਰ ਕੰਮ ਕਰਦੇ ਰਹਿਣਾ ਚਾਹੀਦਾ ਹੈ।ਉਨ੍ਹਾਂ ਨਵੇੰ ਮੈਂਬਰਾਂ ਨੂੰ ਜਥੇਬੰਦੀ ਵਿਚ ਆਉਣ ਲਈ ਜੀ ਆਇਆਂ ਕਿਹਾ । ਹਾਜਰ ਬਲਾਕ ਆਗੂਆਂ ਨੇ ਵਿਸ਼ਾਲ ਫਰੀ ਮੈਡੀਕਲ ਕੈਂਪ ਲਗਾਉਣ ਸੰਬੰਧੀ ਵਿਚਾਰ ਪੇਸ਼ ਕੀਤੇ । ਇਸ ਸਮੇਂ ਹੋਰਨਾਂ ਤੋਂ ਇਲਾਵਾ  ਡਾ ਸੁਖਵਿੰਦਰ ਸਿੰਘ , ਡਾ ਪਰਮਿੰਦਰ ਕੁਮਾਰ,ਡਾ ਸੇਰ ਸਿੰਘ ਰਵੀ ਵਜੀਦਕੇ ,ਡਾ ਜਸਬੀਰ ਸਿੰਘ ਜੱਸੀ ,ਡਾ ਅਮਨਦੀਪ ਸਿੰਘ,,ਡਾ ਨਾਹਰ ਸਿੰਘ, ਡਾ ਧਰਵਿੰਦਰ ਸਿੰਘ, ਡਾ ਮੁਕਲ ਸ਼ਰਮਾ, ਡਾ ਮਨਵੀਰ ਸਿੰਘ, ਡਾ ਕੁਲਵੰਤ ਸਿੰਘ ,ਡਾ ਬਲਜੀਤ ਸਿੰਘ ਗੁੰਮਟੀ ਆਦਿ ਹਾਜ਼ਰ ਸਨ।