ਦਿੱਲੀ ਦੇ ਸਿੰਘੋ ਬਾਰਡਰ ਤੇ ਜ਼ਿਲ੍ਹਾ ਪ੍ਰਧਾਨ ਬੀਕੇਯੂ ਰਾਜੇਵਾਲ ਨਿਰਭੈ ਸਿੰਘ ਗਿਆਨੀ                  ਨੇ 6 ਮਹੀਨਿਆਂ ਤੋਂ ਕਿਸਾਨੀ ਝੰਡੇ ਗੱਡੇ

 

ਦਿੱਲੀ-ਮਈ- 2021 -(ਗੁਰਸੇਵਕ ਸਿੰਘ ਸੋਹੀ) -

ਸੈਂਟਰ ਸਰਕਾਰ ਵੱਲੋਂ 3 ਕਾਲੇ ਕਾਨੂੰਨ ਪਾਸ ਕਰਕੇ ਭਾਰਤ ਦੇ ਕਿਸਾਨਾਂ ਨੂੰ ਹੱਡ ਚੀਰਵੀਂ ਠੰਢ ਦੇ ਵਿੱਚ ਅਤੇ ਹੁਣ ਗਰਮੀ ਦੇ ਵਿੱਚ ਦਿੱਲੀ ਦੀਆਂ ਬਰੂਹਾਂ ਤੇ ਸੰਘਰਸ਼ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸੰਘਰਸ਼ ਵਿਚ ਪਹੁੰਚੇ ਭਾਰਤ ਦੇ ਵੱਖ-ਵੱਖ ਸੂਬਿਆਂ ਚੋਂ ਲੱਖਾਂ ਦੀ ਤਦਾਦ   ਵਿੱਚ ਬਜ਼ੁਰਗ ,ਔਰਤਾਂ, ਨੌਜਵਾਨਾਂ ਵੱਲੋਂ ਬੁਲੰਦ ਹੌਸਲਿਆਂ ਨਾਲ ਬਾਰਡਰ ਸੀਲ ਕੀਤੇ ਹੋਏ ਹਨ। ਪ੍ਰੈੱਸ ਨਾਲ ਸੰਪਰਕ ਕਰਨ ਤੇ ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ (ਬਰਨਾਲਾ) ਨਿਰਭੈ ਸਿੰਘ ਗਿਆਨੀ ਨੇ ਕਿਹਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਦੇ ਅਲੱਗ- ਅਲੱਗ  ਬਾਰਡਰਾ ਤੇ ਵੱਡੀਆਂ ਸਟੇਜਾਂ ਲਾ ਕੇ ਸਵੇਰ ਤੋਂ ਸ਼ਾਮ ਤਕ ਭਾਰਤ ਦੇ ਸੂਬਿਆਂ ਵਿੱਚੋਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਜਨਹਿੱਤ ਵਿਚ ਸ਼ੁਰੂ ਹੋਏ ਇਸ ਜਨ ਅੰਦੋਲਨ ਲਈ ਆਪੋ ਆਪਣੇ ਵਿਚਾਰ ਪੇਸ਼ ਕਰ ਰਹੇ ਹਨ ਅਤੇ ਲੱਖਾਂ ਦੀ ਤਦਾਦ ਵਿਚ ਇਨ੍ਹਾਂ ਸਟੇਜਾਂ ਤੇ ਸਵੇਰ ਤੋਂ ਲੈ ਕੇ ਸ਼ਾਮ ਤਕ ਕਿਸਾਨ ਮਜ਼ਦੂਰ ਇਕੱਠੇ ਹੁੰਦੇ ਹਨ। ਇਨ੍ਹਾਂ ਕਾਲੇ ਕਾਨੂੰਨਾਂ ਨੇ 500 ਦੇ ਕਰੀਬ ਕਿਸਾਨਾਂ ਨੂੰ ਸ਼ਹੀਦ ਕਰ ਦਿੱਤਾ ਹੈ ਜਿਨ੍ਹਾਂ ਦੀ ਜ਼ਿੰਮੇਵਾਰ ਸੈਂਟਰ ਸਰਕਾਰ ਹੈ ਉਨ੍ਹਾਂ ਕਿਹਾ ਕਿ ਕਿਸਾਨ ਅਤੇ ਮਜ਼ਦੂਰ ਆਪਣਾ ਹੱਕ ਲੈ ਕੇ ਹੀ ਰਹਿਣਗੇ ਅਤੇ  ਨਰਿੰਦਰ ਮੋਦੀ ਦੀ ਸਰਕਾਰ ਨੂੰ ਪਾਸ ਕੀਤੇ ਹੋਏ 3 ਕਾਲੇ ਕਾਨੂੰਨ ਰੱਦ ਕਰਨੇ ਹੀ ਪੈਣਗੇ । ਇਸ ਸਮੇਂ ਉਨ੍ਹਾਂ ਨਾਲ ਕੁਲਦੀਪ ਸਿੰਘ ਰੁਡ਼ਕੀ, ਨਿਰਭੈ ਸਿੰਘ ਦੀਨੀਵਾਲ ਕਲਾਂ, ਸਰਪੰਚ ਮੋਹਣ ਸਿੰਘ ਸ਼ਹਿਦ ਪੁਰਾ, ਅਮਨਦੀਪ ਸਿੰਘ ਸਰੀਹ, ਹਰਜਿੰਦਰ ਸਿੰਘ ਕੋਟ ਪਨੌਚ ਜਤਿੰਦਰ ਸਿੰਘ ਬਗਲੀ ਖੁਰਦ, ਜਗਸੀਰ ਸਿੰਘ ਦੀਨੀਵਾਲ ਕਲਾ,ਜਗਸੀਪਾਲ (ਜੱਗੋ) ਦੀਨੀਵਾਲ ਕਲਾਂ ਅਤੇ ਚਰਨਜੀਤ ਸਿੰਘ ਚੰਨੀ ਸ਼ਹਿਦ ਪੁਰਾ ਉਨ੍ਹਾਂ ਨਾਲ ਹਾਜ਼ਰ ਸਨ।