ਮਹਿਲ ਕਲਾਂ/ਬਰਨਾਲਾ-ਮਈ 2021-(ਗੁਰਸੇਵਕ ਸਿੰਘ ਸੋਹੀ)-
ਮਹਿਲ ਕਲਾਂ ਦੇ ਸਮੂਹ ਦੁਕਾਨਦਾਰਾਂ ਵੱਲੋਂ ਭਾਰਤੀ ਜਥੇਬੰਦੀਆਂ ਨੂੰ ਲੈ ਕੇ ਬਣਾਈ ਗਈ ਲੌਕ ਡਾਊਨ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਸਾਂਝੇ ਤੌਰ ਤੇ ਬਾਜ਼ਾਰ ਵਿਚ ਪੈਦਲ ਮਾਰਚ ਕੀਤਾ ਗਿਆ। ਜਿਸ ਵਿੱਚ ਮਹਿਲ ਕਲਾਂ ਦੇ ਸਮੂਹ ਦੁਕਾਨਦਾਰਾਂ ਨੇ ਭਰਵਾਂ ਹੁੰਗਾਰਾ ਦਿੱਤਾ ।ਇਸ ਐਕਸ਼ਨ ਕਮੇਟੀ ਵਿਚ ਬੀ ਕੇ ਯੂ ਡਕੌਂਦਾ,ਬੀ ਕੇ ਯੂ ਕਾਦੀਆਂ,ਬੀ ਕੇ ਯੂ ਉਗਰਾਹਾਂ,ਬੀਕੇਯੂ ਸਿੱਧੂਪੁਰ,ਟਰੱਕ ਯੂਨੀਅਨ ਮਹਿਲਕਲਾਂ,ਦਿਹਾਤੀ ਮਜ਼ਦੂਰ ਸਭਾ,ਮਜ਼ਦੂਰ ਮੁਕਤੀ ਮੋਰਚਾ,ਪੰਜਾਬ ਸਟੂਡੈਂਟ ਯੂਨੀਅਨ (ਪੀ ਐਸ ਯੂ) ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ।ਉਨ੍ਹਾਂ ਹੋਰ ਵਿਸ਼ਵਾਸ ਦੁਆਇਆ ਕਿ ਉਹ ਹਰ ਸੰਘਰਸ਼ ਵਿੱਚ ਦੁਕਾਨਦਾਰ ਭਰਾਵਾਂ ਦਾ ਭਰਵਾਂ ਸਹਿਯੋਗ ਦੇਣਗੇ
ਵੱਖ-ਵੱਖ ਆਗੂਆਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਆੜ ਹੇਠ ਸਰਕਾਰ ਲੋਕਾਂ ਨੂੰ ਜਾਣ ਬੁੱਝ ਕੇ ਤੰਗ ਪ੍ਰੇਸ਼ਾਨ ਕਰ ਰਹੀ ਹੈ ਅਤੇ ਹਰ ਰੋਜ਼ ਨਵੇਂ ਲੋਕ ਮਾਰੂ ਹੁਕਮ ਸਾਡੇ ਲੋਕਾਂ ਤੇ ਜ਼ਬਰਦਸਤੀ ਥੋਪ ਰਹੀ ਹੈ ।ਪਿਛਲੇ ਸਾਲ ਇਨ੍ਹਾਂ ਦੁਕਾਨਦਾਰਾਂ ਨੇ ਕੋਰੋਨਾ ਕਾਰਨ ਲੰਮਾ ਸਮਾਂ ਦੁਕਾਨਾਂ ਬੰਦ ਕਰਕੇ ਸੰਤਾਪ ਭੋਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਹੋ ਗਈਆਂ ਤਾਂ ਉਨ੍ਹਾਂ ਦੇ ਘਰਾਂ ਦੇ ਚੁੱਲ੍ਹਿਆਂ ਦੀ ਅੱਗ ਠੰਢੀ ਹੋ ਜਾਵੇਗੀ ।
ਆਗੂਆਂ ਨੇ ਕਿਹਾ ਕਿ ਸਵੈ ਰੁਜ਼ਗਾਰ ਨੂੰ ਚਾਲੂ ਰੱਖਣ ਲਈ ਸਰਕਾਰ ਨੇ ਸਹਾਇਤਾ ਤਾਂ ਕੀ ਕਰਨੀ ਸੀ,ਸਗੋਂ ਉਲਟਾ ਆਪਣੇ ਹੱਥੀਂ ਆਪਣੇ ਪੈਸੇ ਲਾ ਕੇ ਸ਼ੁਰੂ ਕੀਤੇ ਹੋਏ ਕੰਮਾਂ ਨੂੰ ਵੀ ਬੰਦ ਕਰਵਾਉਣ ਜਾ ਰਹੀ ਹੈ ।
ਦੁਕਾਨਦਾਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਸਰਕਾਰ ਦੀਆਂ ਹਦਾਇਤਾਂ ਨੂੰ ਧਿਆਨ ਚ ਰੱਖਦੇ ਹੋਏ ਦੁਕਾਨਾਂ ਖੋਲ੍ਹਣਗੇ ਪਰ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ ਇਸ ਸਮੇਂ ਹੋਰਨਾਂ ਤੋਂ ਇਲਾਵਾ ਪ੍ਰਧਾਨ ਗਗਨਦੀਪ ਸਿੰਘ ਕੁਰੜ,ਹਰਦੀਪ ਸਿੰਘ ਬੀਹਲਾ,ਅਰਸ਼ਦੀਪ ਸਿੰਘ ਬਿੱਟੂ,ਕੁਲਵੰਤ ਸਿੰਘ ਟਿੱਬਾ,ਡਾ ਮਿੱਠੂ ਮੁਹੰਮਦ,ਬਲਜੀਤ ਸਿੰਘ ਗੰਗੋਹਰ,ਬੂਟਾ ਸਿੰਘ,ਜਗਰਾਜ ਸਿੰਘ ਭਾਰਤੀ ਕਿਸਾਨ ਯੂਨੀਅਨ ਡਕੌਂਦਾ,ਭੋਲਾ ਸਿੰਘ ਕਲਾਲ ਮਾਜਰਾ, ਮਨਦੀਪ ਬੀਹਲਾ (ਪੀ ਐਸ ਯੂ),ਮਨਜੀਤ ਸਿੰਘ ਬਾਜਵਾ ਸਮਸ਼ੇਰ ਸਿੰਘ ਹੁੰਦਲ ਕਾਦੀਆਂ,ਮੱਖਣ ਰਾਮਗਡ਼੍ਹ ਮਜ਼ਦੂਰ ਮੁਕਤੀ ਮੋਰਚਾ,ਚਮਕੌਰ ਸਿੰਘ ਮਿੱਠੂ ਉਗਰਾਹਾਂ,ਰਾਜਿੰਦਰ ਸਿੰਘ ਵਜੀਦਕੇ ਉਗਰਾਹਾਂ,ਪ੍ਰੇਮ ਕੁਮਾਰ ਪਾਸੀ ਰਿੰਕਾ ਕੁਤਬਾ ਬਾਹਮਣੀਆਂ,ਕਰਮ ਉੱਪਲ,ਸਮਾਜ ਸੇਵੀ ਸਰਬਜੀਤ ਸਿੰਘ ਸੰਬੂ,ਡਾ ਪਰਮਿੰਦਰ ਸਿੰਘ,ਡਾ ਕਾਕਾ ਮਹਿਲ ਖੁਰਦ ਆਦਿ ਸਮੇਤ ਦੁਕਾਨਦਾਰ ਸਾਮਲ ਸਨ।