ਜਗਰਾਓਂ, 2 ਮਈ (ਅਮਿਤ ਖੰਨਾ )
ਜਗਰਾਉਂ ਦੇ ਬੇਸਿਕ ਸਕੂਲ ਵਿੱਚ ਭੁਪਿੰਦਰ ਕੌਰ ਮੈਡਮ ਈਟੀਟੀ ਅਧਿਆਪਕ ਹਨ ਜਿਨ•ਾਂ ਨੂੰ ਪਹਿਲਾਂ ਵੀ ਕਈ ਵਾਰ ਅੱਖਰਕਾਰੀ ਮੁਹਿੰਮ ਦੇ ਵਿੱਚ ਸੁੰਦਰ ਲਿਖਾਈ ਦੇ ਵਿੱਚ ਬਤੌਰ ਆਪਣੀਆਂ ਪ੍ਰਸੰਸਕ ਸੇਵਾਵਾਂ ਦੇਣ ਤੇ ਸਨਮਾਨ ਕੀਤਾ ਜਾ ਚੁੱਕਾ ਹੈ ਇਸ ਵਾਰ ਵੀ ਕ੍ਰਿਸ਼ਨ ਕੁਮਾਰ ਆਈ ਏ ਐਸ ਸਕੱਤਰ ਸਕੂਲ ਸਿੱਖਿਆ ਵਿਭਾਗ ਵੱਲੋਂ ਮੈਡਮ ਭੁਪਿੰਦਰ ਕੌਰ ਜੀ ਨੂੰ ਸੁੰਦਰ ਲਿਖਾਈ ਦੇ ਖੇਤਰ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਲਈ ਪ੍ਰਸੰਸਾ ਪੱਤਰ ਦਿੱਤਾ ਗਿਆ ਕ੍ਰਿਸ਼ਨ ਕੁਮਾਰ ਜੀ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਤੁਸੀਂ ਭਵਿੱਖ ਦੇ ਵਿਚ ਸੁੰਦਰ ਲਿਖਾਈ ਦੇ ਖੇਤਰ ਵਿਚ ਆਪਣੀਆਂ ਸੇਵਾਵਾਂ ਦਿੰਦੇ ਹੋਏ ਵਡਮੁੱਲਾ ਯੋਗਦਾਨ ਪਾਉਂਦੇ ਰਹੋਗੇ