ਪਿੰਡ ਹਠੂਰ ਤੋਂ 30 ਵਾਂ ਜਥਾ ਦਿੱਲੀ ਦੀਆ ਬਰੂਹਾਂ ਲਈ ਰਵਾਨਾ ਹੋਇਆ ।  

ਸ਼ਹੀਦਾਂ ਦੇ ਖੂਨ ਦੀ ਬੂੰਦ ਮੋਦੀ ਦੇ ਸਿਰ ਚੜ੍ਹ ਕੇ ਬੋਲੇਗੀ......    

ਹਠੂਰ/ਲੁਧਿਆਣਾ -ਅਪ੍ਰੈਲ-(ਗੁਰਸੇਵਕ ਸਿੰਘ ਸੋਹੀ)-

ਸੈਂਟਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਜੋ 3 ਆਰਡੀਨੈਂਸ ਪਾਸ ਕੀਤੇ ਹਨ। ਉਸ ਦੇ ਵਿਰੋਧ ਵਿੱਚ ਅਤੇ ਉਨ੍ਹਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਜਥੇਦਾਰ ਸਰਪੰਚ ਮਲਕੀਤ ਸਿੰਘ ਹਠੂਰ ਦੀ ਅਗਵਾਈ 'ਚ ਗੁਰਦੁਆਰਾ ਪਾਤਸ਼ਾਹੀ ਛੇਵੀਂ ਤੋਂ 30 ਵਾਂ ਜਥਾ 30 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਲਗਾਤਾਰ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਥੇਦਾਰ ਸਰਪੰਚ ਮਲਕੀਤ ਸਿੰਘ ਦਾ ਕਹਿਣਾ ਹੈ ਕਿ ਪੂਰੇ ਪਿੰਡ ਦੇ ਸਹਿਯੋਗ ਦੇ ਨਾਲ ਗੱਡੀ ਭਰ ਕੇ ਜਥਾ ਦਿੱਲੀ ਵਿਖੇ ਰਵਾਨਾ ਹੋਇਆ ਮੋਦੀ ਸਰਕਾਰ ਵੱਲੋਂ ਇੰਡੀਆ ਦੇ ਵਿੱਚ 24 ਰੈਲੀਆਂ ਕੀਤੀਆਂ ਗਈਆਂ ਜੋ ਵੀ ਰੈਲੀਆਂ ਵਿੱਚ ਬੰਦੇ ਜਾਂਦੇ ਉਹ ਸਾਰੇ ਯੂ ਪੀ ਦੇ ਹੀ ਸਨ। ਰੈਲੀਆਂ ਅਤੇ ਕੁੰਭ ਦੇ ਮੇਲੇ ਕਾਰਨ ਹੀ ਕੋਰੋਨਾ ਜ਼ਿਆਦਾ ਫੈਲਿਆ ਹੈ। ਇਸ ਸਮੇਂ ਉਨ੍ਹਾਂ ਨਾਲ ਮੁਖਤਿਆਰ ਸਿੰਘ ਖਾਲਸਾ, ਜੋਗਿੰਦਰ ਸਿੰਘ ਵਾਸੀ, ਸੁਖਵਿੰਦਰ ਸਿੰਘ ਕਾਕਾ, ਜਸਵੰਤ ਸਿੰਘ ਗੋਲੀ, ਇੰਦਰਜੀਤ ਸਿੰਘ ਸਾਬਕਾ ਮੈਂਬਰ, ਕਾਲਾ ਵਾਸੀ, ਬੰਤ ਸਿੰਘ, ਸੰਤ ਸਿੰਘ, ਸੁਖਦੇਵ ਸਿੰਘ, ਬਾਜਾ ਵਾਸੀ, ਆਦਿ ਹਾਜ਼ਰ ਸਨ ।