ਸੰਘਰਸ਼ ਨੂੰ ਢਾਹ ਲਾਉਣ ਵਾਲੇ ਹੋ ਜਾਣ ਸੁਚੇਤ- ਐਕਸ਼ਨ ਕਮੇਟੀ ਪੰਜਾਬ

ਜਗਰਾਓ, ਲੁਧਿਆਣਾ 26 ਜੂਨ( ਅਮਿਤ ਖੰਨਾ ) ਸਫਾਈ ਸੇਵਕਾਂ ਦੇ ਸੰਘਰਸ਼ ਨੂੰ 44 ਦਿਨ ਬੀਤ ਜਾਣ ਤੋਂ ਬਾਅਦ ਸਫਾਈ ਸੇਵਕ ਯੂਨੀਅਨ ਮਿਉਂਸਪਲ ਐਕਸ਼ਨ ਕਮੇਟੀ ਪੰਜਾਬ ਵੱਲੋਂ ਅੱਜ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ। ਜ਼ਿਲਾ ਪ੍ਰਧਾਨਾ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜਿਨ੍ਹਾਂ ਸਹਿਰਾ ਕਸਬਿਆਂ ਵਿੱਚ ਸਫਾਈ ਸੇਵਕਾਂ ਦਾ ਸੰਘਰਸ਼ ਚੱਲ ਰਿਹਾ ਹੈ। ਉਨ੍ਹਾਂ ਇਲਾਕਿਆਂ ਵਿੱਚ ਬਹੁਤ ਸਾਰੇ ਰਾਜਨੀਤਕ ਲੋਕ ਤੇ ਕੁੱਝ ਸਫਾਈ ਸੇਵਕ ਆਪਣੇ ਸੰਘਰਸ਼ ਪ੍ਰਤੀ ਲਾਪ੍ਰਵਾਹੀ ਵਰਤਦੇ ਹਨ। ਅੱਜ ਉਨ੍ਹਾਂ ਖਿਲਾਫ ਸਖਤ ਐਕਸ਼ਨ ਲੈਣ ਲਈ ਮਾਨਯੋਗ ਉਪ ਮੰਡਲ ਮੈਜਿਸਟ੍ਰੇਟ ਨਰਿੰਦਰ ਸਿੰਘ ਧਾਲੀਵਾਲਅਤੇ ਮਾਨਯੋਗ ਐਸ.ਐਸ.ਪੀ ਸਾਹਿਬ ਚਰਨਜੀਤ ਸਿੰਘ ਸੋਹਲ਼ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਜਗਰਾਓਂ ਮਨੋਹਰ ਲਾਲ ਅਤੇ ਪ੍ਰਧਾਨ ਨਗਰ ਕੌਂਸਲ ਜਗਰਾਓਂ ਜਤਿੰਦਰ ਪਾਲ ਰਾਣਾ ਦੇ ਨਾਲ ਰਵਿੰਦਰ ਪਾਲ ਰਾਜੂ ਕਾਮਰੇਡ ਨੂੰ ਲਿਖਤੀ ਤੌਰ ਤੇ ਜਾਣਕਾਰੀ ਹਿੱਤ ਬੇਨਤੀ ਪੱਤਰ ਦਿੱਤੇ ਗਏ ਹਨ। ਤਾਂ ਜੋ ਕਿਸੇ ਵੀ ਤਰੀਕੇ ਸੰਘਰਸ਼ ਨੂੰ ਕਮਜ਼ੋਰ ਕਰਨ ਵਾਲੇ ਆਪਣੇ ਸੁਆਰਥਾਂ ਨੂੰ ਮੁੱਖ ਰੱਖਣ ਵਾਲੇ ਰਾਜਨੈਤਿਕ ਲੋਕਾ ਦੇ ਖਿਲਾਫ ਸੰਘਰਸ਼ ਤਿੱਖਾ ਕਰਕੇ ਸਬਕ ਸਿਖਾਇਆ ਜਾਵੇ।ਇਸ ਮੌਕੇ ਸਫਾਈ ਯੂਨੀਅਨ ਦੇ ਸਰਪ੍ਰਸਤ ਸੁਤੰਤਰ ਗਿਲ ਸੈਕਟਰੀ ਰਜਿੰਦਰ ਕੁਮਾਰ ਪ੍ਰਧਾਨ ਗੋਵਰਧਨ ਸੀਵਰੇਜ ਯੂਨੀਅਨ ਪ੍ਰਧਾਨ ਲਖਵੀਰ ਸਿੰਘ ਰਾਜ ਕੁਮਾਰ ਅਤੇ ਸਮੂਹ ਸਫਾਈ ਸੈਨਿਕ ਹਾਜਰ ਸਨ।