ਸਰਪੰਚਾਂ ਵੱਲੋਂ ਪ੍ਰਗਟਾਏ ਵਿਸਵਾਸ਼ ਨੂੰ ਕਦੇ ਠੇਸ ਨਹੀ ਪੁੱਜਣ ਦੇਵੇਗਾ-ਜੌਹਲ
ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ) -
ਬਲਾਕ ਮਹਿਲ ਕਲਾਂ ਅਧੀਨ ਪੈਂਦੀਆਂ ਪੰਚਾਇਤਾਂ ਦੇ ਸਰਪੰਚਾਂ ਦੀ ਇੱਕ ਅਹਿਮ ਮੀਟਿੰਗ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਅਤੇ ਪਿੰਡ ਪੰਡੋਰੀ ਦੇ ਸਰਪੰਚ ਜਸਵੰਤ ਸਿੰਘ ਜੌਹਲ ਦੇ ਗ੍ਰਹਿ ਵਿਖੇ ਹੋਈ, ਜਿਸ ਵਿਚ ਦੋ ਦਰਜਨ ਦੇ ਕਰੀਬ ਸਰਪੰਚਾਂ ਤੋ ਇਲਾਵਾ ਬਲਾਕ ਸੰਮਤੀ ਮੈਂਬਰਾਂ ਅਤੇ ਸਾਬਕਾ ਪੰਚਾਂ ਸਰਪੰਚਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।ਇਲਾਕੇ ਦੇ ਪੰਚਾਂ ਸਰਪੰਚਾਂ ਅਤੇ ਪੰਚਾਇਤਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਮੀਟਿੰਗ ਵਿੱਚ ਹਾਜ਼ਰ ਹੋਏ ਸਰਪੰਚਾਂ ਵੱਲੋਂ ਸਰਬਸੰਮਤੀ ਨਾਲ ਦੁਬਾ੍ਰਾ ਸਰਪੰਚ ਜਸਵੰਤ ਸਿੰਘ ਜੌਹਲ ਪੰਡੋਰੀ ਨੂੰ ਪੰਚਾਇਤ ਯੂਨੀਅਨ ਦਾ ਬਲਾਕ ਪ੍ਰਧਾਨ ਚੁਣ ਲਿਆ ਗਿਆ।ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਰਣਜੀਤ ਸਿੰਘ ਰਾਣਾ ਕਲਾਲਾ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਸ਼ਾਮਲ ਹੋਏ 23 ਦੇ ਕਰੀਬ ਸਰਪੰਚਾਂ ਨੇ ਫਿਰ ਤੋਂ ਜਸਵੰਤ ਸਿੰਘ ਜੌਹਲ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਹੈ ਅਤੇ ਪੰਚਾਇਤ ਯੂਨੀਅਨ ਦੇ ਹੇਠਲੇ ਢਾਂਚੇ ਲਈ ਸਭ ਅਧਿਕਾਰ ਸਰਪੰਚਾਂ ਨੇ ਜੌਹਲ ਨੂੰ ਸੌਂਪ ਦਿੱਤੇ ਹਨ ।ਜਿਨ੍ਹਾਂ ਦਾ ਐਲਾਨ ਆਉਂਦੇ ਕੁਝ ਦਿਨਾਂ ਵਿੱਚ ਕੀਤਾ ਜਾਵੇਗਾ।ਸਰਪੰਚ ਜਸਵੰਤ ਸਿੰਘ ਜੌਹਲ ਕਾਂਗਰਸ ਪਾਰਟੀ ਦੇ ਇਕ ਵਫਾਦਾਰ ਤੇ ਮਿਹਨਤੀ ਆਗੂ ਹਨ ਜਿਨ੍ਹਾਂ ਨੇ ਪਾਰਟੀ ਦੀ ਚਡ਼੍ਹਦੀ ਕਲਾ ਲਈ ਦਿਨ ਰਾਤ ਕੰਮ ਕੀਤਾ ਹੈ ।ਇਸ ਸੇਵਾ ਨੂੰ ਹੀ ਦੇਖਦਿਆਂ ਸਰਪੰਚਾਂ ਨੇ ਮੁੜ ਤੋਂ ਪ੍ਰਧਾਨਗੀ ਦਾ ਤਾਜ ਜਸਵੰਤ ਸਿੰਘ ਜੌਹਲ ਦੇ ਸਿਰ ਤੇ ਸਜਾ ਦਿੱਤਾ ਹੈ ।ਪਰ ਬੜੇ ਦੁੱਖ ਦੀ ਗੱਲ ਏ ਕਿ ਪਾਰਟੀ ਹਾਈ ਕਮਾਂਡ ਦੇ ਹੁਕਮਾਂ ਤੋਂ ਬਿਨਾਂ ਪ੍ਰਧਾਨ ਕਿਉਂ ਬਦਲੇ ਜਾ ਰਹੇ ਹਨ ਇਸ ਗੱਲ ਦੀ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ?
ਉਨ੍ਹਾਂ ਕਿਹਾ ਕਿ ਜੋ ਕੁਝ ਵਿਅਕਤੀ ਆਹੁਦੇ ਵੰਡ ਰਹੇ ਹਨ ,ਉਨ੍ਹਾਂ ਨੂੰ ਇਹ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੇ ਫ਼ੈਸਲਿਆਂ ਕਾਰਨ ਪਾਰਟੀ ਨੂੰ ਗਰਾਊਂਡ ਪੱਧਰ ਤੇ ਨੁਕਸਾਨ ਹੁੰਦਾ ਹੈ ।ਇਸ ਮੌਕੇ ਸਰਪੰਚ ਜਸਵੰਤ ਸਿੰਘ ਜੌਹਲ ,ਸਰਪੰਚ ਰਾਜਵਿੰਦਰ ਕੌਰ ਮਹਿਲ ਕਲਾਂ ਸੋਢੇ,,ਸਰਪੰਚ ਰਣਧੀਰ ਸਿੰਘ ਦੀਵਾਨਾ, ਸਰਪੰਚ ਸੁਖਦੇਵ ਸਿੰਘ ਸਹਿਜੜਾ, ਸਰਪੰਚ ਮਨਜੀਤ ਕੌਰ ਕਲਾਲਾ, ਸਰਪੰਚ ਸਿਮਲਜੀਤ ਕੌਰ ਛੀਨੀਵਾਲ ਕਲਾਂ, ਸਰਪੰਚ ਜਸਪਾਲ ਕੌਰ ਗਹਿਲ, ਸਰਪੰਚ ਪਰਮਜੀਤ ਕੌਰ ਛੀਨੀਵਾਲ ਖੁਰਦ ,ਸਰਪੰਚ ਸੁਖਵਿੰਦਰ ਸਿੰਘ ਗੰਗੋਹਰ,ਸਰਪੰਚ ਕੁਲਦੀਪ ਕੌਰ ਕੁਤਬਾ, ਸਰਪੰਚ ਗੁਰਜੀਤ ਕੌਰ ਬਾਹਮਣੀਆ ,ਸਰਪੰਚ ਹਰਪ੍ਰੀਤ ਸਿੰਘ ਹਰਦਾਸਪੁਰਾ , ਸਰਪੰਚ ਦਿਲਬਾਗ ਸਿੰਘ ਲੋਹਗਡ਼੍ਹ, ਸਰਪੰਚ ਚਰਨਜੀਤ ਕੌਰ ਸਰਪੰਚ ਬਲਦੀਪ ਸਿੰਘ ਮਹਿਲ ਖੁਰਦ, ਸਰਪੰਚ ਗੁਰਮੀਤ ਕੌਰ ਵਜੀਦਕੇ ਕਲਾਂ,ਸਰਪੰਚ ਸੁਖਜਿੰਦਰ ਕੌਰ ਗਾਗੇਵਾਲ, ਸਰਪੰਚ ਸ਼ਿਵਰਾਜ ਸਿੰਘ ਢਿੱਲੋਂ ਭੱਦਲਵੱਡ,ਸਰਪੰਚ ਜਸ਼ਨਦੀਪ ਸਿੰਘ ਅਮਲਾ ਸਿੰਘ ਵਾਲਾ,ਸਰਪੰਚ ਹਰਪਿੰਦਰ ਕੌਰ ਖਿਆਲੀ ,ਸਰਪੰਚ ਜੋਗਿੰਦਰ ਸਿੰਘ ਚੁਹਾਣਕੇ ਕਲਾਂ, ਸਰਪੰਚ ਕਿਰਨਜੀਤ ਕੌਰ ਨਿਹਾਲੂਵਾਲ ਸਮੇਤ ਹਲਕੇ ਦੇ ਟਕਸਾਲੀ ਕਾਂਗਰਸੀ ਆਗੂ ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਹਰਭੁਪਿੰਦਰਜੀਤ ਸਿੰਘ ਲਾਡੀ ਮਹਿਲ ਕਲਾਂ ,ਬਲਜੀਤ ਸਿੰਘ ਨਿਹਾਲੂਵਾਲ, ਸਾਬਕਾ ਸਰਪੰਚ ਪਰਗਟ ਸਿੰਘ ਠੀਕਰੀਵਾਲ ਚੇਅਰਮੈਨ ਰਾਜਿੰਦਰ ਸਿੰਘ ਰਾਜੂ ਠੀਕਰੀਵਾਲ ,ਜਸਵਿੰਦਰ ਸਿੰਘ ਨਿਹਾਲੂਵਾਲ ,ਮਲਕੀਤ ਸਿੰਘ ਠੀਕਰੀਵਾਲਾ, ਪੰਚ ਰਾਜਵਿੰਦਰ ਸਿੰਘ ਰਾਜੂ ਢੀਂਡਸਾ ਕਲਾਲਾ, ਪੰਚ ਨੱਥਾ ਸਿੰਘ ਬਾਠ ਪੰਡੋਰੀ,ਮਨੋਜ ਕੁਮਾਰ ਠੀਕਰੀਵਾਲ, ਜਸਵੀਰ ਸਿੰਘ ਆਡ਼੍ਹਤੀਆ ਸਹਿਜੜਾ,ਬਲਜਿੰਦਰ ਸਿੰਘ ਮਿਸ਼ਰਾ ਵਜੀਦਕੇ ਕਲਾਂ, ਜਸਵਿੰਦਰ ਸਿੰਘ ਜੱਸਾ ਖਿਆਲੀ, ਸਾਬਕਾ ਸਰਪੰਚ ਬੂਟਾ ਸਿੰਘ ਬਾਹਮਣੀਆਂ ਸਮੇਤ ਕਾਂਗਰਸੀ ਆਗੂ ਹਾਜ਼ਰ ਸਨ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਜਸਵੰਤ ਸਿੰਘ ਜੌਹਲ ਨੇ ਕਿਹਾ ਕਿ ਇਲਾਕਾ ਮਹਿਲ ਕਲਾਂ ਦੀਆਂ ਪੰਚਾਇਤਾਂ ਵੱਲੋਂ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਉਹ ਪੂਰੀ ਤਨਦੇਹੀ ਅਤੇ ਈਮਾਨਦਾਰੀ ਨਾਲ ਨਿਭਾਉਣਗੇ।