You are here

ਪੰਜਾਬ ਪੁਲੀਸ ਦੇ ਨਿੱਤ ਦੇ ਨਾਕੇ ਤੋਂ ਦੁਖੀ ਦੁਕਾਨਦਾਰਾਂ ਨੇ ਕੀਤਾ ਲੁਧਿਆਣਾ ਬਠਿੰਡਾ ਹਾਈਵੇ  ਜਾਮ

ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021- (ਗੁਰਸੇਵਕ ਸੋਹੀ)                                                                        
ਡਿਜੀਟਲ ਇੰਡੀਆ ਦੇ ਅੱਛੇ ਦਿਨ ਆਨੇ ਵਾਲੇ ਹੈ ਦੇ ਨਾਅਰੇ ਨੇ ਲੋਕਾਂ ਨੂੰ ਐਸਾ ਭਰਮਾਇਆ ਕਿ ਉਨ੍ਹਾਂ ਦੇ ਹੱਥਾਂ ਵਿੱਚੋਂ ਰੋਜ਼ਗਾਰ ਖੋਹ ਲਿਆ ।
ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਸਾਡਾ ਹੱਥੀਂ ਕਿਰਤ ਕਰਕੇ ਰੋਜ਼ੀ ਰੋਟੀ ਕਮਾਉਣ ਵਾਲਾ ਰੁਜ਼ਗਾਰ ਵੀ ਸਾਡੇ ਕੋਲੋਂ ਖੋਹ ਲਿਆ ਜਾਵੇਗਾ ।
ਪਹਿਲਾਂ ਸਾਡਾ ਭਾਰਤ ਵਾਸੀਆਂ ਦਾ   ਨੋਟਬੰਦੀ ਨੇ ਕਚੂੰਬਰ ਕੱਢ ਕੇ ਰੱਖ ਦਿੱਤਾ।ਸੰਨ 2019-2020 ਦੇ ਕੋਵਿੰਡ-19 ਨੇ ਸਾਡੇ ਕਿਰਤੀ ਲੋਕਾਂ ਨੂੰ ਘਰਾਂ ਵਿਚ ਲਗਪਗ ਇਕ ਸਾਲ ਲਈ  ਬੰਦ ਕਰ ਦਿੱਤਾ। ਸਾਡੇ ਰੁਜ਼ਗਾਰ ਠੱਪ ਹੋ ਕੇ ਰਹਿ ਗਏ  ।
ਸਾਡੇ ਦੁਕਾਨਦਾਰਾਂ ਦੀ ਆਰਥਿਕਤਾ ਦੀ ਗੱਡੀ ਮਸਾਂ ਮਸਾਂ ਲੀਹ ਤੇ ਚੱਲੀ ਸੀ,ਪਰ ਹੁਣ ਕੁਝ ਮੌਜੂਦਾ ਪੁਲਿਸ ਅਫ਼ਸਰ ਬੱਸ ਸਟੈਂਡ ਮਹਿਲ ਕਲਾਂ ਤੇ ਹਰ ਰੋਜ਼ ਹੀ ਨਾਕਾ ਲਗਾਈ ਰੱਖਦੇ ਹਨ ਤੇ ਧੜਾਧੜ ਚਲਾਨ ਕੱਟੀ ਜਾਂਦੇ ਹਨ ।ਇਹ ਵਿਚਾਰ ਮਹਿਲ ਕਲਾਂ ਵਿਖੇ ਲੁਧਿਆਣਾ ਬਠਿੰਡਾ ਹਾਈਵੇ ਤੇ ਲੱਗੇ ਧਰਨੇ ਨੂੰ ਸੰਬੋਧਨ ਕਰਦਿਆਂ  ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨਦੀਪ ਸਿੰਘ ਸਕੱਤਰ ਹਰਦੀਪ ਸਿੰਘ ਬੀਹਲਾ ਸਮੇਤ
ਸਾਰੇ ਦੁਕਾਨਦਾਰਾਂ ਨੇ ਇਕ ਸੁਰ ਵਿਚ ਕਿਹਾ ਕਿ  ਇਹਨਾਂ ਦੇ ਇਸ ਹਰ ਰੋਜ਼ ਦੇ ਨਾਕੇ ਤੋਂ ਡਰਦੇ ਹੋਏ ਪਿੰਡਾਂ ਵਾਲੇ ਗਾਹਕ ਸਾਡੀਆਂ ਦੁਕਾਨਾਂ ਤੇ ਨਹੀਂ ਆਉਂਦੇ ।
ਦੁਕਾਨਦਾਰਾਂ ਨੇ ਕਿਹਾ ਕਿ ਸਾਡੀਆਂ ਦੁਕਾਨਾਂ ਤੇ ਪਹਿਲਾਂ ਹੀ ਆਰਥਿਕ ਮੰਦੀ ਦਾ ਦੌਰ ਚੱਲ ਰਿਹਾ ਹੈ। ਉਪਰ ਦੀ ਇਹ ਪੁਲੀਸ ਨਾਕੇ ਤੋਂ ਡਰਦੇ ਲੋਕ ਸਾਡੇ ਕੋਲ ਨਹੀਂ ਆਉਂਦੇ ।ਜਿਸ ਕਰ ਕੇ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਿਹਲੇ ਬੈਠ ਕੇ ਘਰਾਂ ਨੂੰ ਵਾਪਸ ਮੁੜ ਜਾਂਦੇ ਹਾਂ ।
 ਦੁਕਾਨਦਾਰ ਯੂਨੀਅਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਬੱਸ ਸਟੈਂਡ ਮਹਿਲ ਕਲਾਂ ਵਿਖੇ ਰੋਜ਼ ਰੋਜ਼ ਲੱਗਦੇ ਪੁਲਸ ਨਾਕਿਆਂ ਤੋਂ ਛੁਟਕਾਰਾ ਦਿਵਾਇਆ ਜਾਵੇ ਅਤੇ ਦੁਕਾਨਦਾਰਾਂ ਦੇ ਰੁਜ਼ਗਾਰ ਨੂੰ ਠੇਸ ਨਾ ਪਹੁੰਚਾਈ ਜਾਵੇ ।
ਥਾਣਾ ਮਹਿਲ ਕਲਾਂ ਦੇ ਐੱਸ ਐੱਚ ਓ ਸ੍. ਅਮਰੀਕ ਸਿੰਘ ਨੇ ਵਿਸ਼ਵਾਸ ਦੁਆਇਆ ਕਿ ਮੇਨ ਚੌਕ ਵਿਚ ਅਸੀਂ ਪੁਲੀਸ ਨਾਕਾ ਨਹੀਂ ਲਾਵਾਂਗੇ, ਨਾ ਹੀ ਕਿਸੇ ਦੁਕਾਨਦਾਰ ਨੂੰ ਕੋਈ ਵੀ ਸਮੱਸਿਆ ਆਉਣ ਦਿੱਤੀ ਜਾਵੇਗੀ ।ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਕ ਕਰਾਈਮ ਨੂੰ ਠੱਲ ਪਾਉਣ ਲਈ,ਗ਼ਲਤ ਅਨਸਰਾਂ ਨੂੰ ਫੜਨ ਲਈ ,ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਅਤੇ  ਨੌਜਵਾਨਾਂ ਵੱਲੋਂ ਕੀਤੀ ਹੁੱਲੜਬਾਜ਼ੀ ਜਿਵੇਂ ਕਿ ਮੋਟਰਸਾਈਕਲਾਂ ਦੇ ਸਲੰਸਰ ਮੋਡੀਫਾਇਡ ਕਰਕੇ ਪਟਾਖੇ ਪਾਉਣ ਵਰਗੀਆਂ ਹਰਕਤਾਂ ਤੇ ਬਾਜ਼ ਨਜ਼ਰ  ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਆਪੋ ਆਪਣੇ ਵਹੀਕਲਾਂ ਦੇ ਕਾਗਜ਼ ਪੱਤਰ ਕੰਪਲੀਟ ਰੱਖੇ ਜਾਣ ।
ਉਨ੍ਹਾਂ ਆਪਣੇ ਵੱਲੋਂ ਵਿਸਵਾਸ਼ ਦਵਾਇਆ ਕਿ ਪੁਲੀਸ ਪ੍ਰਸ਼ਾਸਨ ਸਾਰੀ ਦੁਕਾਨਦਾਰ ਯੂਨੀਅਨ ਦੇ ਨਾਲ ਹਮੇਸ਼ਾਂ ਖਡ਼੍ਹੀ ਹੈ, ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ।