George Floyd Death Case ; ਜਾਰਜ ਫਲਾਇਡ ਦੀ ਮੌਤ ’ਚ ਫਾਇਰ ਬਿ੍ਰਗੇਡ ਮੁਲਾਜ਼ਮ ਨੇ ਅਦਾਲਤ ’ਚ ਕੀਤਾ ਸਨਸਨੀਖੇਜ ਖੁਲਾਸਾ

 ਮੈਨੂੰ ਮਰਦੇ ਹੋਏ ਇਨਸਾਨ ਦੀ ਮਦਦ ਕਰਨ ਤੋਂ ਰੋਕਿਆ ਗਿਆ’-ਫਾਇਰ ਬਿ੍ਰਗੇਡ ਮੁਲਾਜ਼ਮ

ਫਲਾਇਡ ਨੂੰ ਛੱਡਣ ਦੀਆਂ ਉਨ੍ਹਾਂ ਦੀ ਮਿੰਨਤਾਂ ਨੂੰ ਠੁਕਰਾ ਦਿੱਤਾ-ਚਸ਼ਮਦੀਦ ਗਵਾਹਾਂ

ਫਲਾਇਡ ਤੜਪ ਰਿਹਾ ਸੀ, ਪਰ ਚੌਵਿਨ ਨੂੰ ਪਰਵਾਹ ਨਹੀਂ ਸੀ-ਡਾਰਨੇਲਾ ਫ੍ਰੇਜੀਅਰ

ਡੇਰੇਕ ਚੌਵਿਨ ਨੂੰ 40 ਸਾਲ ਤਕ ਦੀ ਸਜ਼ਾ ਹੋ ਸਕਦੀ ਹੈ

ਮਿਨੀਆਪੋਲਿਸ,ਮਾਰਚ 2021- (ਏਜੰਸੀ )  

ਅਮਰੀਕਾ ’ਚ ਸਿਆਹਫਾਮ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਕਾਫੀ ਹੰਗਾਮਾ ਹੋਇਆ ਸੀ। ਪੁਲਿਸ ਇਸ ਨੂੰ ਹਾਦਸਾ ਕਰਾਰ ਦੇ ਰਹੀ ਸੀ। ਹਾਲਾਂਕਿ, ਹੁਣ ਇਸ ਮਾਮਲੇ ’ਚ ਇਕ ਸਨਸਨੀਖੇਜ ਖੁਲਾਸਾ ਹੋਇਆ ਹੈ। ਅਮਰੀਕਾ ’ਚ ਮਿਨੀਆਪੋਲਿਸ ਦੀ ਇਕ ਫਾਇਰ ਬਿ੍ਰਗੇਡ ਮੁਲਾਜ਼ਮ ਨੇ ਮੰਗਲਵਾਰ ਨੂੰ ਅਦਾਲਤ ’ਚ ਦੱਸਿਆ ਕਿ ਉਸ ਨੂੰ ਸਿਆਹਫਾਮ ਜਾਰਜ ਫਲਾਇਡ ਦੀ ਮਦਦ ਕਰਨ ਤੋਂ ਰੋਕ ਦਿੱਤਾ ਗਿਆ ਸੀ। ਉਹ ਬੁੱਧਵਾਰ ਨੂੰ ਫਿਰ ਤੋਂ ਅਦਾਲਤ ’ਚ ਬਿਆਨ ਦਰਜ ਕਰਵਾਏਗੀ।

ਦੱਸ ਦਈਏ ਕਿ ਪਿਛਲੇ ਸਾਲ ਮਈ ’ਚ ਪੁਲਿਸ ਅਧਿਕਾਰੀ ਡੇਰੇਕ ਚੌਵਿਨ ਨੂੰ ਫਲਾਇਡ ਦੀ ਗਰਦਨ ਆਪਣੇ ਘੁਟਣੇ ਨਾਲ ਦਬਾਉਣ ਤੋਂ ਰੋਕਣ ਵਾਲਿਆਂ ’ਚੋਂ ਇਕ ਜਿਨੇਵੀ ਹਨਸੇਨ ਮੰਗਲਵਾਰ ਨੂੰ ਇਹ ਯਾਦ ਕਰਦੇ ਸਮੇਂ ਰੌ ਪਈ ਸੀ ਕਿਉਂਕਿ ਉਹ ਫਲਾਇਡ ਦੀ ਮਦਦ ਨਹੀਂ ਕਰ ਸਕੀ। ਹਨਸੇਨ ਨੇ ਅਦਾਲਤ ’ਚ ਜੋ ਦੱਸਿਆ, ਉਸ ਨੂੰ ਸੁਣ ਕੇ ਲੋਕ ਹੈਰਾਨ ਰਹਿ ਗਏ। ਉਨ੍ਹਾਂ ਨੇ ਦੱਸਿਆ ਕਿ ਉਥੇ ਇਕ ਵਿਅਕਤੀ ਨੂੰ ਕੁੱਟਿਆ ਜਾ ਰਿਹਾ ਸੀ। ਮੈਂ ਆਪਣੀ ਪੂਰੀ ਸਮਰੱਥਾ ਅਨੁਸਾਰ ਮੈਡੀਕਲ ਸਹਾਇਤਾ ਮੁਹੱਈਆ ਕਰਵਾ ਸਕਦੀ ਸੀ ਤੇ ਇਸ ਇਨਸਾਨ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ।

ਕੋਰਟ ਨੂੰ ਹਨਸੇਨ ਮੰਗਲਵਾਰ ਨੂੰ ਗਵਾਹੀ ਦੇਣ ਵਾਲੇ ਉਨ੍ਹਾਂ ਦੇ ਚਸ਼ਮਦੀਦ ਗਵਾਹਾਂ ’ਚੋਂ ਇਕ ਸੀ, ਜਿਨ੍ਹਾਂ ਨੇ 25 ਮਈ ਨੂੰ ਫਲਾਇਡ ਦੀ ਮੌਤ ਦੀ ਘਟਨਾ ਦੇਖੀ ਸੀ। ਇਕ ਤੋਂ ਬਾਅਦ ਇਕ ਗਵਾਹ ਨੇ ਦੱਸਿਆ ਕਿ ਕਿਵੇਂ ਚੌਵਿਨ ਨੇ ਫਲਾਇਡ ਨੂੰ ਛੱਡਣ ਦੀਆਂ ਉਨ੍ਹਾਂ ਦੀ ਮਿੰਨਤਾਂ ਨੂੰ ਠੁਕਰਾ ਦਿੱਤਾ। ਇਨ੍ਹਾਂ ’ਚ ਉਹ ਲੜਕੀ ਵੀ ਸ਼ਾਮਲ ਸੀ, ਜਿਸ ਨੇ ਫਲਾਇਡ ਦੀ ਗਿ੍ਰਫ਼ਤਾਰੀ ਦਾ ਵੀਡੀਓ ਬਣਾਇਆ ਸੀ, ਜਿਸ ਨਾਲ ਦੇਸ਼ ਭਰ ’ਚ ਪ੍ਰਦਰਸ਼ਨ ਸ਼ੁਰੂ ਹੋ ਗਏ ਸੀ।

18 ਸਾਲਾ ਡਾਰਨੇਲਾ ਫ੍ਰੇਜੀਅਰ ਨੇ ਕਿਹਾ ਕਿ ਉਸ ਨੂੰ ਪਰਵਾਹ ਨਹੀਂ ਸੀ। ਅਜਿਹਾ ਲੱਗ ਰਿਹਾ ਸੀ ਕਿ ਅਸੀਂ ਜੋ ਕਹਿ ਰਹੇ ਹਾਂ, ਉਸ ਦੀ ਪਰਵਾਹ ਨਹੀਂ ਕਰ ਰਿਹਾ। ਫਲਾਇਡ ਤੜਪ ਰਿਹਾ ਸੀ, ਅਸੀਂ ਉਨ੍ਹਾਂ ਦੀ ਮਦਦ ਦੀ ਗੁਹਾਰ ਲਗਾ ਰਹੇ ਸੀ ਪਰ ਅਸੀਂ ਕੁਝ ਨਹੀਂ ਕਰ ਸਕੇ। ਆਖਿਰਕਾਰ ਫਲਾਇਡ ਨੇ ਦਮ ਤੋੜ ਦਿੱਤਾ।

ਜ਼ਿਕਰਯੋਗ ਹੈ ਡੇਰੇਕ ਚੌਵਿਨ ਤੇ ਨੌ ਮਿੰਟ 29 ਸੈਕਿੰਡ ਤਕ ਫਲਾਇਡ ਦੀ ਗਰਦਨ ਆਪਣੇ ਘੁਟਣੇ ਨਾਲ ਦਬਾਉਣ ਦਾ ਦੋਸ਼ ਹੈ, ਜਿਸ ਨਾਲ ਉਸ ਦੀ ਮੌਤ ਹੋ ਗਈ। ਚੌਵਿਨ ਖ਼ਿਲਾਫ਼ ਸਭ ਤੋਂ ਗੰਭੀਰ ਦੋਸ਼ ਸਾਬਿਤ ਹੋਣ ’ਤੇ ਉਸ ਨੂੰ 40 ਸਾਲ ਤਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਚੌਵਿਨ ਦੇ ਵਕੀਲ ਐਰਿਕ ਨੈਲਸਨ ਨੇ ਜਵਾਬੀ ਦਲੀਲ ਦਿੰਦੇ ਹੋਏ ਕਿਹਾ ਕਿ ਡੇਰੇਕ ਚੌਵਿਨ ਨੇ ਉਹੀ ਕੀਤਾ, ਜੋ ਉਸ ਦੇ 19 ਸਾਲ ਦੇ ਕਰੀਅਰ ’ਚ ਸਿਖਾਇਆ ਗਿਆ ਸੀ। ਨੈਲਸਨ ਨੇ ਕਿਹਾ ਕਿ ਚੌਵਿਨ ਤੇ ਉਸ ਦੇ ਸਾਥੀ ਪੁਲਿਸ ਮੁਲਾਜ਼ਮਾਂ ਦੇ ਆਸ-ਪਾਸ ਘਟਨਾ ਨੂੰ ਦੇਖ ਰਹੇ ਲੋਕਾਂ ਦੀ ਭੀੜ ਹੁੰਦੀ ਜਾ ਰਹੀ ਸੀ ਤੇ ਫਲਾਇਡ ਪੁਲਿਸ ਦੀ ਕਾਰ ’ਚ ਨਾ ਬਿਠਾਏ ਜਾਣ ਲਈ ਸੰਘਰਸ਼ ਕਰ ਰਿਹਾ ਸੀ। ਬਚਾਅ ਪੱਖ ਨੇ ਇਹ ਵੀ ਕਿਹਾ ਕਿ ਫਲਾਇਡ ਦੀ ਮੌਤ ਦੇ ਚੌਵਿਨ ਜ਼ਿੰਮੇਵਾਰ ਨਹੀਂ ਹਨ।