ਮਹਿਲ ਕਲਾਂ ਦੇ ਟੋਲ ਟੈਕਸ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਸੱਦੇ ਨੂੰ ਮਿਲਿਆ ਲਾਮਿਸਾਲ ਹੁੰਗਾਰਾ

ਦੁੱਲੇ ਭੱਟੀ ਦੀ ਸ਼ਹਾਦਤ ਨੂੰ ਕੀਤਾ ਯਾਦ   

ਮਹਿਲ ਕਲਾਂ/ਬਰਨਾਲਾ- 26 ਮਾਰਚ 2021- (ਗੁਰਸੇਵਕ ਸਿੰਘ ਸੋਹੀ)-

ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਸੱਦੇ ਨੂੰ ਅੱਜ ਲਾਮਿਸਾਲ ਹੁੰਗਾਰਾ ਮਿਲਿਆ ।  ਬੱਸਾਂ ,ਟਰੱਕਾਂ ,ਕਾਰਾਂ, ਜੀਪਾਂ ਦੀ ਪੀਂਪੀਂ ਬੰਦ ਰਹੀ, ਬਜਾਰਾਂ ਅੰਦਰ ਸੁੰਨ ਪਸਰੀ ਰਹੀ ਤੇ ਸੜਕਾਂ ਉੱਪਰ ਸੁੰਨ ਛਾਈ ਰਹੀ। ਸੜਕਾਂ ਉੱਪਰ ਸਿਰਫ ਕਿਸਾਨੀ ਦੇ ਝੰਡਿਆਂ ਦਾ ਹੀ ਹਰ ਪਾਸੇ ਝਲਕਾਰਾ ਪੈਂਦਾ ਸੀ। ਸਵੇਰ 6 ਵਜੇ ਹਾਲੇ ਸੂਰਜ ਦੀ ਲਾਲੀ ਨੇ ਭਾਂ ਵੀ ਨਹੀਂ ਸੀ ਮਾਰੀ ਕਿ ਮਹਿਲ ਕਲਾਂ ਦੇ ਟੋਲ ਟੈਕਸ ਵਿਖੇ ਇਕੱਠੇ ਹੋਏ ਸੈਂਕੜੇ ਜੁਝਾਰੂ ਕਾਫਲਿਆਂ ਦੀ ਮੋਦੀ ਹਕੂਮਤ-ਮੁਰਦਾਬਾਦ,ਖੇਤੀ ਕਾਨੂੰਨ-ਰੱਦ ਕਰੋ ਦੀ ਰੋਹਲੀ ਗਰਜ ਸੁਣਾਈ ਦੇਣ ਲੱਗ ਪਈ। ਅੱਜ ਦੇ ਕਿਸਾਨ/ਲੋਕ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਮਲਕੀਤ ਸਿੰਘ ਈਨਾ ਮਹਿਲ ਕਲਾਂ, ਪਵਿੱਤਰ ਸਿੰਘ ਲਾਲੀ, ਜਥੇਦਾਰ ਅਜਮੇਰ ਸਿੰਘ ਮਹਿਲ ਕਲਾਂ, ਦਲਿਤ ਆਗੂ ਕੁਲਵੰਤ ਸਿੰਘ ਟਿੱਬਾ, ਪਰਦੀਪ ਕੌਰ ਗਰੇਵਾਲ ਧਨੇਰ, ਜਗਰਾਜ ਸਿੰਘ ਹਰਦਾਸਪੁਰਾ,ਡਾ ਜਰਨੈਲ ਸਿੰਘ ਗਿੱਲ, ਜਸਵੀਰ ਸਿੰਘ ਖੇੜੀ, ਸਿੰਗਾਰਾ ਸਿੰਘ ਛੀਨੀਵਾਲ, ਕੇਵਲ ਸਿੰਘ ਸਹੌਰ, ਕੁਲਵੀਰ ਸਿੰਘ ਔਲਖ, ਮਾ ਬਲਜਿੰਦਰ ਪ੍ਰਭੂ, ਮਾ ਗੁਰਮੇਲ ਸਿੰਘ ਠੁੱਲੀਵਾਲ, ਮਜਦੂਰ ਆਗੂ ਭੋਲਾ ਸਿੰਘ ਕਲਾਲ ਮਾਜਰਾ, ਅਮਰਜੀਤ ਸਿੰਘ ਕੁੱਕੂ, ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨ ਸਰਾਂ ਕੁਰੜ, ਜਗਤਾਰ ਸਿੰਘ ਛੀਨੀਵਾਲ ਤੇ ਮੰਗਤ ਸਿੰਘ ਸਿੱਧੂ ਨੇ ਮੋਦੀ ਹਕੂਮਤ ਨੂੰ ਸਖਤ ਲਹਿਜੇ ਵਿੱਚ ਚਿਤਾਵਨੀ ਦਿੰਦਿਆਂ ਕਿਹਾ ਕਿ ਮੋਦੀ ਹਕੂਮਤ ਸਾਡੇ ਦੁੱਲੇ ਭੱਟੀ ਦਾ ਇਤਿਹਾਸ,ਜਿਸ ਨੂੰ 26 ਮਾਰਚ 1589 ਨੂੰ ਮੁਗਲ ਬਾਦਸ਼ਾਹ ਨੇ ਕਤਲ ਕਰਕੇ ਕਿਸਾਨ ਲਹਿਰ ਨੂੰ ਖੂਨ`ਚ ਡਬੋਣ ਦਾ ਭਰਮ ਪਾਲਿਆ ਸੀ, ਪਰ ਸ਼ਹੀਦਾਂ ਦੀਆਂ ਕੁਰਬਾਨੀਆਂ ਕਦੇ ਵੀ ਅਜਾਈਂ ਨਹੀਂ ਜਾਂਦੀਆਂ ਸਗੋਂ ਇਹ ਕੁਰਬਾਨੀਆਂ/ਸ਼ਹਾਦਤਾਂ ਸੰਘਰਸ਼ਾਂ ਦੀ ਖੁਰਾਕ ਬਣ ਜਾਇਆ ਕਰਦੀਆਂ ਹਨ। ਅੱਜ ਵੀ ਦੁੱਲੇ ਭੱਟੀ ਦੇ ਵਾਰਸਾਂ ਨੇ ਉਸ ਦੀ ਕੁਰਬਾਨੀ ਨੂੰ ਮੋਦੀ ਹਕੂਮਤ ਖਿਲ਼ਾਫ ਚੱਲ ਰਹੇ ਸੰਘਰਸ਼ਾਂ ਦੇ ਪਿੜਾਂ ਅੰਦਰ ਸਿਜਦਾ ਕਰਦਿਆਂ ਅਹਿਦ ਕੀਤਾ ਕਿ ਹਰ ਕੁਰਬਾਨੀ ਦੇਕੇ ਮੋਦੀ ਹਕੂਮਤ ਦੇ ਕਿਸਾਨ/ਲੋਕ ਵਿਰੋਧੀ ਹੱਲੇ ਨੂੰ ਪਛਾੜਿਆ ਜਾਵੇਗਾ। ਇਸ ਮੌਕੇ ਭਾਗ ਸਿੰਘ ਕੁਰੜ, ਬਚਿੱਤਰ ਸਿੰਘ ਧਾਲੀਵਾਲ ਰਾਏਸਰ,ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲਕਲਾਂ, ਡਾ ਨਾਹਰ ਸਿੰਘ ,ਡਾ ਜਸਬੀਰ ਸਿੰਘ ਜੱਸੀ, ਡਾ ਸੁਖਪਾਲ ਸਿੰਘ , ਸਮਾਜ ਸੇਵੀ ਸਰਬਜੀਤ ਸਿੰਘ ਸੰਭੂ ,ਅਮਰਜੀਤ ਸਿੰਘ ਬੱਸੀਆਂ ਵਾਲੇ,ਬਲਜੀਤ ਸਿੰਘ ਸੋਢਾ, ਆੜਤੀਆਂ ਸਰਬਜੀਤ ਸਿੰਘ ਸਰਬੀ,ਰੂਬਲ ਗਿੱਲ ਕਨੇਡਾ, ਗੁਰੀ ਔਲਖ, ਹਾਕਮ ਸਿੰਘ ਸੇਖੋ,ਮਿੱਤਰਪਾਲ ਸਿੰਘ ਗਾਗੇਵਾਲ,ਸਤਨਾਮ ਸਿੰਘ ਸੱਤਾ ਧਨੇਰ, ਮੋਹਨ ਸਿੰਘ ਰਾਏਸਰ,ਮਾ ਸੁਖਦੇਵ ਸਿੰਘ ਕੁਰੜ, ਰਵੀ ਧਨੇਰ, ਮਜਦੂਰ ਆਗੂ ਏਕਮ ਸਿੰਘ ਛੀਨੀਵਾਲ, ਢਾਡੀ ਪਰਮਜੀਤ ਸਿੰਘ ਪੰਮਾ, ਲਾਇਨਮੈਨ ਜਸਵਿੰਦਰ ਸਿੰਘ ਚੰਨਣਵਾਲ, ਬਾਬਾ ਸੇਰ ਸਿੰਘ ਖਾਲਸਾ, ਸਰਪੰਚ ਬਲਦੀਪ ਸਿੰਘ ਮਹਿਲ ਖੁਰਦ, ਮਿੱਠੂ ਸਿੰਘ ਕਲਾਲਾ,ਬਲਜਿੰਦਰ ਸਿੰਘ ਭੱਪ ,ਬੇਅੰਤ ਸਿੰਘ ਸਮੇਤ ਵੱਡੀ ਗਿਣਤੀ ਚ ਇਲਾਕੇ ਦੇ ਲੋਕ ਹਾਜਰ ਸਨ।