You are here

ਗ਼ਦਰੀ ਬਾਬਿਆਂ ਦੀ ਧਰਤੀ ਤੋਂ ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ

ਅਜੀਤਵਾਲ ਬਲਵੀਰ ਸਿੰਘ ਬਾਠ

 ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਅਤੇ ਗਦਰੀ ਬਾਬਿਆਂ ਦੀ ਧਰਤੀ ਪਿੰਡ ਢੁੱਡੀਕੇ ਤੋਂ ਕਿਸਾਨਾਂ ਦਾ ਜਥਾ ਵੱਡੀ ਪੱਧਰ ਤੇ ਦਿੱਲੀ ਲਈ ਰਵਾਨਾ ਹੋਇਆ  ਜਨ ਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਿਹਾ ਸ਼ਾਂਤਮਈ ਢੰਗ ਨਾਲ ਕਿਸਾਨੀ ਅੰਦੋਲਨ ਵਿਚ  ਜਿਵੇਂ ਵੱਖ ਵੱਖ ਵਰਗਾਂ ਦੇ ਲੋਕਾਂ ਨੇ ਆਪਣਾ ਯੋਗਦਾਨ ਪਾਇਆ ਇਸੇ ਤਰ੍ਹਾਂ ਪਿੰਡ ਢੁੱਡੀਕੇ ਤੋਂ ਵੱਡੀ ਪੱਧਰ ਤੇ ਕਿਸਾਨਾਂ ਮਜ਼ਦੂਰਾਂ ਵੱਲੋਂ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ ਕਿਸਾਨੀ ਅੰਦੋਲਨ ਨੂੰ ਕਾਮਯਾਬ ਕਰਨ ਲਈ ਅੱਜ ਪਿੰਡ ਢੁੱਡੀਕੇ ਤੋਂ ਵੱਡੀ ਪੱਧਰ ਤੇ ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ ਕੀਤਾ ਗਿਆ  ਉਨ੍ਹਾਂ ਕਿਹਾ ਕਿ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਨ੍ਹਾਂ ਚਿਰ  ਪਿੰਡ ਢੁੱਡੀਕੇ ਤੋਂ ਕਿਸਾਨੀ ਅੰਦੋਲਨ ਨੂੰ ਪੂਰੀ ਪੂਰੀ ਹਮਾਇਤ ਦਿੱਤੀ ਜਾ ਰਹੀ ਹੈ  ਅਤੇ ਕਿਸਾਨਾਂ ਨੂੰ ਲੋੜਾਂ ਅਨੁਸਾਰ ਸਾਮਾਨ ਸਮੱਗਰੀ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ  ਉਨ੍ਹਾਂ ਅੱਗੇ ਕਿਹਾ ਕਿ ਪਿੰਡ ਢੁੱਡੀਕੇ ਤੋਂ ਦਸ ਦਿਨਾਂਤੋਂ ਬਾਅਦ ਦੂਜੀ ਦੂਜਾ ਜਥਾ ਵੀ ਰਵਾਨਾ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿਚ ਕਾਲੇ ਬਿੱਲ ਰੱਦ ਕਰਵਾ ਕੇ ਹੀ  ਕਿਸਾਨ ਆਗੂ ਘਰਾਂ ਨੂੰ ਵਾਪਸ ਮੋੜਨਗੇ ਇਸ ਸਮੇਂ ਉਨ੍ਹਾਂ ਨਾਲ ਪ੍ਰਧਾਨ ਗੁਰਸ਼ਰਨ ਸਿੰਘ ਜਗਤਾਰ ਸਿੰਘ ਧਾਲੀਵਾਲ  ਹਰਪ੍ਰੀਤ ਸਿੰਘ ਹੈਪੀ ਆਤਮਾ ਸਿੰਘ ਗੁਰਮੀਤ ਸਿੰਘ ਕੁਲਦੀਪ ਸਿੰਘ ਹੀਰਾ ਸਿੰਘ ਸਤਨਾਮ ਸਿੰਘ ਜਗਰੂਪ ਸਿੰਘ ਗੁਰਮੇਲ ਸਿੰਘ ਮੈਂਬਰ ਤੋਂ ਇਲਾਵਾ ਵੱਡੇ ਪੱਧਰ ਤੇ ਕਿਸਾਨ ਆਗੂ ਦਿੱਲੀ ਲਈ  ਰਵਾਨਾ ਹੋਏ