ਯਾਰਾਂ ਦਾ ਯਾਰ ਤੇ ਮਿੱਤਰਾਂ ਦਾ ਮਿੱਤਰ ਸਰਪੰਚ ਜਸਵੀਰ ਸਿੰਘ ਢਿੱਲੋਂ

ਅਜੀਤਵਾਲ ਬਲਵੀਰ ਸਿੰਘ ਬਾਠ

ਕਈ ਇਨਸਾਨ  ਇਨਸਾਨੀ ਜਾਮੇ ਵਿੱਚ ਰੱਬ ਦਾ ਰੂਪ ਜਾਪਦੇ ਹਨ ਕੋਈ ਪਤਾ ਨਹੀਂ ਅਉਧ ਕਿੰਨੀ ਹੈ  ਜਨਮ ਤੋਂ ਲੈ ਕੇ ਅੰਤ ਤੱਕ ਸਮਾਜ ਸੇਵਾ ਦੇ ਕੰਮ ਆਉਣਾ ਆਪਣੇ ਆਪ ਨੂੰ ਮਨੋਰਥ ਸਮਝਦੇ ਹਨ ਉਨ੍ਹਾਂ ਵਿਚ  ਇੱਕ ਨਾਮ ਧਰੂ ਤਾਰੇ ਵਾਂਗ ਚਮਕਦਾ ਆਉਂਦਾ ਹੈ ਨੌਜਵਾਨ ਸਮਾਜ ਸੇਵੀ ਆਗੂ ਸਰਪੰਚ ਜਸਵੀਰ ਸਿੰਘ ਢਿੱਲੋਂ   ਜਿਨ੍ਹਾਂ ਦੀ ਪ੍ਰਸੰਸਾ ਜੱਗ ਵਿੱਚ ਕੀਤੀ ਜਾਵੇ ਤਾਂ ਥੋੜ੍ਹੀ ਜਾਪਦੀ ਹੈ  ਢੁੱਡੀਕੇ ਪਿੰਡ ਤੋਂ ਜੰਮਪਲ ਪੜ੍ਹਾਈ ਲਿਖਾਈ ਵਿੱਚ ਅੱਵਲ  ਜਿਨ੍ਹਾਂ ਨੂੰ ਪਿੰਡ ਦੀ ਸਰਪੰਚੀ ਦਾ ਮਾਣ ਪ੍ਰਾਪਤ ਹੈ ਆਪਣੇ ਵੱਲੋਂ ਤਨੋਂ   ਮਨੋ ਧਨੋਂ ਪਿੰਡ ਦੇ ਵਿਕਾਸ ਕਾਰਜ  ਬਿਨਾਂ ਪੱਖਪਾਤ ਤੋਂ ਕੀਤੇ ਜਾ ਰਹੇ ਹਨ  ਢੁੱਡੀਕੇ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਉਣ ਲਈ ਸਰਪੰਚ ਜਸਬੀਰ ਸਿੰਘ ਢਿੱਲੋਂ ਦੀ ਸਖ਼ਤ ਮਿਹਨਤ ਰੰਗ ਲਿਆ ਰਹੀ ਹੈ  ਇਸ ਤੋਂ ਇਲਾਵਾ ਉਨ੍ਹਾਂ ਨੇ ਭਰੂਣ ਹੱਤਿਆ ਨਸ਼ੇ  ਵਰਗੀਆਂ ਬੀਮਾਰੀਆਂ ਨੂੰ ਲਾਹਨਤਾਂ ਪਾਉਂਦੇ ਹੋਏ ਕਈ ਨੌਜਵਾਨ ਵੀਰਾਂ ਦੇ ਨਸ਼ੇ ਛੁਡਾਉਣ ਲਈ ਆਪਣੇ ਵੱਲੋਂ ਪੂਰਾ ਖਰਚਾ ਕਰਕੇ  ਕਈ ਨੌਜਵਾਨ ਵੀਰਾਂ ਦੀ ਮੱਦਦ ਵੀ ਕਰਦੇ ਨਜ਼ਰ ਆ ਰਹੇ ਹਨ ਇਸ ਤੋਂ ਇਲਾਵਾ ਹਰ ਇੱਕ ਦੁੱਖ ਸੁੱਖ ਦੇ ਭਾਈਵਾਲ ਜਾਣੇ ਜਾਂਦੇ  ਬਹੁਤ ਹੀ ਮਿੱਠ ਬੋਲੜੇ ਸੁਭਾਅ ਦੇ ਮਾਲਕ ਜਸਬੀਰ ਸਿੰਘ ਢਿੱਲੋਂ ਜਿਨ੍ਹਾਂ ਨੂੰ ਨੌਜਵਾਨ ਪੀਡ਼੍ਹੀ ਯਾਰਾਂ ਦਾ ਯਾਰ ਤੇ ਮਿੱਤਰਾਂ ਦਾ ਮਿੱਤਰ ਕਹਿੰਦੀ ਆਮ ਦੇਖੀ ਗਈ  ਅਤੇ ਸੁਣੀ ਗਈ  ਅਸੀਂ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਕਾਮਯਾਬੀ ਉਨ੍ਹਾਂ ਦੇ ਹਮੇਸ਼ਾ ਕਦਮ ਚੁੰਮੇ  ਅਤੇ ਉਹ ਗੁਲਾਬ ਦੇ ਫੁੱਲਾਂ ਵਾਂਗ ਮਹਿਕਾਂ ਬਿਖੇਰਦੇ ਰਹਿਣ