You are here

ਸਵਰਨ ਸਿੰਘ ਐਬਟਸਫੋਰਡ ਪਿੰਡ ਢੁੱਡੀਕੇ ਦੇ ਸਿਰਨਾਵੇਂ ਹਨ ਸਮਾਜਸੇਵੀ ਕੰਮਾਂ ਬਦਲੇ ਪਿੰਡ ਚੂਹੜਚੱਕ ਵਿੱਚ ਕੀਤਾ ਗਿਆ ਸਨਮਾਨ ਚੇਅਰਮੈਨ ਰਣਧੀਰ ਸਿੰਘ ਢਿੱਲੋਂ

ਅਜੀਤਵਾਲ, ਮਾਰਚ 2021, (ਬਲਵੀਰ  ਸਿੰਘ ਬਾਠ) 

ਕਈ ਇਨਸਾਨ ਇਨਸਾਨੀ ਜਾਮੇ ਵਿੱਚ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਦੇ ਅੰਤ ਤਕ ਸਮਾਜ ਸੇਵੀ ਕੰਮਾਂ ਅਤੇ ਸਮਾਜ ਭਲਾਈ ਕਾਰਜਾਂ ਨੂੰ  ਪਹਿਲ ਦੇ ਆਧਾਰ ਤੇ ਕਰਨਾ ਆਪਣੇ ਆਪ ਨੂੰ ਇੱਕ ਵੱਡੀ ਪ੍ਰਾਪਤੀ ਸਮਝਦੇ ਹਨ  ਇਸ ਪ੍ਰਾਪਤੀ ਵਿੱਚ ਏਕ ਲੁਕਿਆ ਨਾਮ ਹੈ ਸਵਰਨ ਸਿੰਘ ਐਬਟਸਫੋਰਡ ਜੋ ਕਿ ਪਿੰਡ ਢੁੱਡੀਕੇ ਦੇ ਸਿਰਨਾਵੇਂ ਹਨ ਅੱਜ ਉਨ੍ਹਾਂ ਨੂੰ ਸਮਾਜ ਸੇਵੀ ਕੰਮਾਂ  ਅਤੇ ਸਮਾਜ ਭਲਾਈ ਕਾਰਜਾਂ ਬਦਲੇ ਪਿੰਡ ਚੂਹੜਚੱਕ ਵਿਖੇ ਚੇਅਰਮੈਨ ਰਣਧੀਰ ਸਿੰਘ ਢਿੱਲੋਂ ਦੀ ਯੋਗ ਅਗਵਾਈ ਹੇਠ ਵੱਡੀ ਪੱਧਰ ਤੇ ਸਨਮਾਨਤ ਕੀਤਾ ਗਿਆ  ਚੇਅਰਮੈਨ ਢਿੱਲੋਂ ਨੇ ਜਨਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਵਰਨ ਸਿੰਘ ਰੱਬੀ ਰੂਹ ਇਨਸਾਨ ਹਨ  ਜੋ ਹਰ ਇਕ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣ ਤੋਂ ਇਲਾਵਾ ਸਮਾਜ ਭਲਾਈ ਕਾਰਜਾਂ ਅਤੇ ਸਮਾਜ ਸੇਵੀ ਕੰਮਾਂ ਨੂੰ  ਛੋਟੇ ਹੋਣ ਤੋਂ ਲੈ ਕੇ ਅੱਜ ਤਕ ਕਰਦੇ ਆ ਰਹੇ ਹਨ ਜਿਨ੍ਹਾਂ ਦਾ ਜਿੰਨਾ ਵੀ ਜੇਕਰ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਵੇ ਉਹ ਘੱਟ ਜਾਪਦੀ ਹੈ  ਉਨ੍ਹਾਂ ਕਿਹਾ ਕਿ ਅੱਜ ਸਵਰਨ ਸਿੰਘ ਐਬਟਸਫੋਰਡ ਨੂੰ ਪਿੰਡ ਚੂਹੜਚੱਕ ਦੀ ਸੰਗਤ ਨੇ  ਇਲਾਕੇ ਦਾ ਸਿਰਨਾਵਾਂ ਸਮਝਦੇ ਹੋਏ ਵੱਡੇ ਪੱਧਰ ਤੇ ਸਨਮਾਨਤ ਕੀਤਾ ਗਿਆ  ਇਸ ਸਮੇਂ ਸਵਰਨ ਸਿੰਘ ਐਬਟਸਫੋਰਡ ਨੇ ਕਿਹਾ ਕਿ ਅੱਜ ਪਿੰਡ ਚੂੜਚੱਕ ਨਗਰ ਦੀ ਸੰਗਤ ਵੱਲੋਂ ਸਨਮਾਨ ਪ੍ਰਾਪਤ ਕਰਕੇ ਮਨ ਨੂੰ ਬਹੁਤ ਸੰਤੁਸ਼ਟੀ ਮਿਲੀ  ਉਨ੍ਹਾਂ ਸੰਗਤ ਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਮਾਜ ਭਲਾਈ ਅਤੇ ਵਿਕਾਸ ਭਲਾਈ ਕਾਰਜ ਜਾਰੀ ਰੱਖੇ ਜਾਣਗੇ  ਇਸ ਸਮੇਂ ਜੋਗਿੰਦਰ ਸਿੰਘ ਡੇਅਰੀ ਵਾਲੇ ਸੁਖਮੰਦਰ ਸਿੰਘ ਕਲੇਰ ਸੁਖਵਿੰਦਰ ਸਿੰਘ ਸੁੱਖੀ ਪ੍ਰਧਾਨ ਗੋਰਾ ਸਿੰਘ  ਤੋ ਇਲਾਵਾ ਵੱਡੀ ਪੱਧਰ ਤੇ ਨਗਰ ਨਿਵਾਸੀ ਹਾਜ਼ਰ ਸਨ