You are here

ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਵੈਨ ਨੇ ਪਿੰਡਾ ਵਿਚ ਕੀਤਾ ਪ੍ਰਚਾਰ

ਹਠੂਰ,ਮਾਰਚ 2021-(ਕੌਸ਼ਲ ਮੱਲ੍ਹਾ)-ਸਿਹਤ ਵਿਭਾਗ ਪੰਜਾਬ ਦੇ ਦਿਸਾ-ਨਿਰਦੇਸਾ ਅਨੁਸਾਰ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਈ-ਕਾਰਡ ਬਣਾਉਣ ਲਈ ਇਲਾਕੇ ਦੇ ਪਿੰਡਾ ਚਕਰ,ਮੱਲ੍ਹਾ,ਹਠੂਰ,ਮਾਣੂੰਕੇ,ਰਸੂਲਪੁਰ,ਡੱਲਾ ਅਤੇ ਕਾਉਕੇ ਕਲਾਂ ਦੇ ਲੋਕਾ ਨੂੰ ਪ੍ਰਚਾਰ ਵੈਨ ਰਾਹੀ ਜਾਗ੍ਰਿਤ ਕੀਤਾ।ਇਸ ਮੌਕੇ ਸਿਹਤ ਵਿਭਾਗ ਦੇ ਇਸਪੈਕਟਰ ਸਵਰਨ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋ ਨੀਲੇ ਕਾਰਡ ਧਾਰਕਾ ਦੇ ਈ-ਕਾਰਡ ਬਣਾਏ ਜਾ ਰਹੇ ਹਨ ਇਹ ਕਾਰਡ ਬਣਾਉਣ ਲਈ ਲਾਭਪਾਤਰੀ ਨੇੜਲੇ ਸੇਵਾ ਕੇਦਰ ਨਾਲ ਤੁਰੰਤ ਸੰਪਰਕ ਕਰਨ ਅਤੇ ਇੱਕ ਕਾਰਡ ਬਣਾਉਣ ਦੀ ਫੀਸ 30 ਰੁਪਏ ਹੈ।ਉਨ੍ਹਾ ਦੱਸਿਆ ਕਿ ਇਕ ਈ-ਕਾਰਡ ਤੇ ਪੰਜ ਲੱਖ ਰੁਪਏ ਦਾ ਇਲਾਜ ਸਰਕਾਰ ਵੱਲੋ ਫਰੀ ਕੀਤਾ ਜਾਦਾ ਹੈ,ਸਰਕਾਰੀ ਹਸਪਤਾਲਾ ਜਾਂ ਕੁਝ ਚੋਣਵੇ ਸਰਕਾਰ ਤੋ ਮਾਨਤਾ ਪ੍ਰਾਪਤ ਹਸਪਤਾਲਾ ਵਿਚੋ ਮਰੀਜ ਆਪਣਾ ਇਲਾਜ ਕਰਵਾ ਸਕਦਾ ਹੈ।ਉਨ੍ਹਾ ਕਿਹਾ ਕਿ ਲਾਭਪਾਤਰੀਆ ਨੂੰ ਇਸ ਕਾਰਡ ਦਾ ਵੱਧ ਤੋ ਵੱਧ ਲਾਹਾ ਪੈਣਾ ਚਾਹੀਦਾ ਹੈ।ਇਸ ਮੌਕੇ ਉਨ੍ਹਾ ਨਾਲ ਸੁਖਦੇਵ ਸਿੰਘ,ਮਨਜੀਤ ਕੌਰ,ਅਕਾਸਦੀਪ ਸਿੰਘ,ਕਮਲਜੀਤ ਕੌਰ,ਨਿਰਮਲ ਸਿੰਘ,ਅੰਮ੍ਰਿਤਪਾਲ ਸ਼ਰਮਾਂ,ਅਮਨਜੀਤ ਕੌਰ,ਸਰਬਜੀਤ ਕੌਰ ਆਦਿ ਹਾਜ਼ਰ ਸਨ।