You are here

ਪੈਟਰੋਲ, ਡੀਜ਼ਲ ਅਤੇ ਗੈਸ ਸਿਲੰਡਰ   ਦੀਆਂ ਵਧ ਰਹੀਆਂ ਕੀਮਤਾਂ ਨੇ ਗ਼ਰੀਬਾਂ ਨੂੰ ਦੋ ਵਕਤ ਦੀ ਰੋਟੀ ਤੋਂ ਕੀਤਾ ਮੁਹਤਾਜ। ਗੁਰਮੇਲ ਮੌੜ    

ਮਹਿਲ ਕਲਾਂ/ਬਰਨਾਲਾ-ਮਾਰਚ 2021- (ਗੁਰਸੇਵਕ ਸਿੰਘ ਸੋਹੀ)-

ਪਿਛਲੇ ਕਈ ਦਿਨਾਂ ਤੋਂ ਵਧ ਰਹੀਆਂ ਪੈਟਰੋਲ, ਗੈਸ ਸਿਲੈਂਡਰ ਅਤੇ ਡੀਜ਼ਲ ਦੀਆਂ ਕੀਮਤਾਂ ਦਾ ਹਰ ਇੱਕ ਆਮ ਆਦਮੀ ਨੂੰ ਸਾਹਮਣਾ ਕਰਨਾ ਬਹੁਤ ਔਖਾ ਹੋ ਗਿਆ ਅਤੇ ਲੱਕ ਤੋੜ ਕੇ ਰੱਖ ਦਿੱਤਾ ਹੈ।ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਾਂਗਰਸੀ ਆਗੂ ਤੇ ਸੇਵਾਦਾਰ ਹਲਕਾ ਮਹਿਲ ਕਲਾਂ ਗੁਰਮੇਲ ਸਿੰਘ ਮੌੜ ਨੇ ਕਿਹਾ ਕਿ ਪੈਟਰੋਲ, ਡੀਜ਼ਲ ਦੇ ਵਾਧੇ ਨੂੰ ਲੈ ਕੇ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਕਰੋਨਾ ਲਾਕਡਾਊਨ ਦੇ ਕਾਰਨ  ਲੋਕ ਮਹਿੰਗਾਈ ਦੀ ਪਹਿਲਾਂ ਹੀ ਕਾਫੀ ਮਾਰ ਝੱਲ ਰਹੇ ਹਨ ਦੇਸ਼ ਵਿੱਚ ਪੈਟਰੋਲ 100 ਰੁਪਏ ਡੀਜ਼ਲ 80 ਅਤੇ ਗੈਸ ਸਿਲੰਡਰ 825 ਤੋਂ ਪਾਰ ਹੋ ਗਿਆ ਹੈ ਪਰ ਮੋਦੀ ਸਰਕਾਰ ਇਸ ਤੇ ਲਗਾਮ ਕੱਸਣ ਲਈ ਕੁਝ ਨਹੀਂ ਕਰ ਰਹੀ ਸਗੋਂ ਲੋਕਾਂ ਨੂੰ ਲਾਰੇ ਲਾਕੇ ਅੰਬਾਨੀਆਂ ਤੇ ਅੰਡਾਨੀਆਂ ਦੀਆਂ ਤਿਜੌਰੀਆਂ ਭਰ ਰਹੀ ਹੈ । ਗੁਰਮੇਲ ਸਿੰਘ ਮੌੜ ਨੇ ਕਿਹਾ ਕਿ ਭਾਰਤ ਇੱਕ ਲੋਕਤੰਤਰੀ ਦੇਸ਼ ਹੈ ਜਿੱਥੇ ਰਾਜਧਾਨੀ ਦਿੱਲੀ ਵਿੱਚ ਵੱਖ- ਵੱਖ ਰਾਜਾਂ ਨਾਲ ਲਹਿਰ ਚੱਲ ਰਹੀ ਹੈ ਫਿਰ ਦੇਸ਼ ਵਿੱਚ ਇੱਕ ਹੋਰ ਮੁੱਦਾ ਹੈ ਜੋ ਦੇਸ਼ ਵਿਚ ਹੰਗਾਮਾ ਕਰਨ ਲਈ ਕੰਮ ਕਰ ਰਿਹਾ ਹੈ ਦਰਅਸਲ ਪੈਟਰੋਲ ਅਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਕੇਂਦਰ ਸਰਕਾਰ ਰੋਜ਼ਾਨਾ ਮਹਿੰਗਾਈ ਨੂੰ ਵਧਾ ਕੇ ਲੋਕਾਂ ਦਾ ਕਚੂੰਬਰ ਕੱਢ ਰਹੀ ਹੈ ਅਤੇ ਗੈਸ ਸਿਲੰਡਰ ਵੀ 800 ਰੁਪਏ ਤੋਂ ਪਾਰ ਹੋ ਗਿਆ ਹੈ ਜਿਸ ਨੂੰ ਆਮ ਗਰੀਬ ਆਦਮੀ ਕਿਵੇਂ ਲੈ ਸਕੇਗਾ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਆਪਣੇ ਪਿਆਰੇ ਮਿੱਤਰਾਂ ਅਤੇ ਉੱਚ ਪੱਧਰੀ ਪਰਿਵਾਰਾਂ ਨੂੰ ਲਾਭ ਪਹੁੰਚਾਉਣ ਦੇ ਲਈ ਦੇਸ਼ ਦੇ ਲੋਕਾਂ ਦੀ ਕੁਰਬਾਨੀ ਦੇਣਾ ਚਾਹੁੰਦੇ ਹਨ। ਕੋਈ ਸਮਾਂ ਸੀ ਜਦੋਂ ਕਿਹਾ ਜਾਂਦਾ ਸੀ ਕਿ ਦੋ ਸਮੇਂ ਦੀ ਰੋਟੀ ਮਿਲਦੀ ਰਹੇ ਤਾਂ ਜੀਵਨ ਵਧੀਆ ਬਤੀਤ ਹੋ ਜਾਵੇਗਾ। ਪਰ ਸਬਰ ਦਾ ਬੰਨ੍ਹ ਟੁੱਟ ਗਿਆ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੇ ਮੁੱਲ ਅਸਮਾਨੀ ਚੜ੍ਹੇ ਜਾ ਰਹੇ ਹਨ ਜਿਸ   ਕਾਰਨ ਲੋਕਾਂ ਨੂੰ ਦੋ ਵਕਤ ਦੀ ਰੋਟੀ ਦਾ ਇੰਤਜ਼ਾਮ ਕਰਨਾ ਮੁਸ਼ਕਲ ਹੋ ਗਿਆ ਹੈ। ਜਿੱਥੇ ਪਰਿਵਾਰ ਆਪਣੇ ਪਰਿਵਾਰ ਲਈ ਬਹੁਤ ਸਖ਼ਤ ਮਿਹਨਤ ਕਰ ਰਿਹਾ ਹੈ ਅਤੇ ਪੈਟਰੋਲ, ਡੀਜ਼ਲ, ਗੈਸ ਸਿਲੰਡਰ ਦੀਆਂ ਵੱਧ ਰਹੀਆਂ ਕੀਮਤਾ ਤੋਂ ਹਰ ਵਰਗ ਦੁਖੀ ਅਤੇ ਪ੍ਰੇਸ਼ਾਨ ਹਨ। ਅਖੀਰ ਦੇ ਵਿੱਚ ਗੁਰਮੇਲ ਸਿੰਘ ਮੌੜ ਨੇ ਕਿਹਾ ਕਿ ਮਹਿੰਗਾਈ ਦੇ ਕਾਰਨ ਦੇਸ਼ ਅੰਦਰ ਹਜ਼ਾਰਾਂ ਖ਼ੁਦਕੁਸ਼ੀਆਂ ਹੁੰਦੀਆਂ ਹਨ ਉਨ੍ਹਾਂ ਨੂੰ ਰੋਕਣ ਦੇ ਲਈ ਪ੍ਰਧਾਨ ਮੰਤਰੀ ਨੂੰ ਵਧੀਆ ਕਾਨੂੰਨ ਬਣਾਉਣੇ ਚਾਹੀਦੇ ਹਨ ਕਿ ਦੇਸ਼ ਖੁਸ਼ਹਾਲ ਅਤੇ ਖ਼ੁਸ਼ਹਾਲੀ ਵੱਲ ਜਾਵੇ।