ਸੰਯੁਕਤ ਮੋਰਚੇ ਵੱਲੋਂ ਚੌਂਕੀਮਾਨ ਟੋਲ ਪਲਾਜ਼ੇ ਉੱਤੇ ਧਰਨਾ ਲਗਾਤਾਰ ਜਾਰੀ  

ਚੌਂਕੀਮਾਨ /ਲੁਧਿਆਣਾ  ਫ਼ਰਵਰੀ 2021 ( ਗੁਰਦੇਵ ਗ਼ਾਲਬ ਮਨਜਿੰਦਰ  ਗਿੱਲ ) ਲੁਧਿਆਣਾ-ਜਗਰਾਓਂ ਮੁੱਖ ਮਾਰਗ 'ਤੇ ਪਿੰਡ ਚੌਂਕੀਮਾਨ ਦੇ ਨੇੜੇ ਬਣੇ ਟੋਲ ਪਲਾਜ਼ਾ 'ਤੇ ਕਿਸਾਨ ਜੱਥੇਬੰਦੀਆਂ ਵੱਲੋਂ ਕਿਸਾਨ ਵਿਰੋਧੀ ਬਿੱਲ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਖ਼ਿਲਾਫ਼ ਦਿਨ ਵੇਲੇ ਧਰਨਾ ਲਾਇਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਜਦੋਂ ਤਕ ਕੇਂਦਰ ਸਰਕਾਰ ਬਿਨਾਂ ਸ਼ਰਤ ਕਿਸਾਨਾਂ ਦੀ ਮੰਗ ਨੂੰ ਪੂਰਾ ਕਰਦਿਆਂ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਕਰਦੀ, ਉਦੋਂ ਤਕ ਕਿਸਾਨ ਇਸੇ ਤਰ੍ਹਾਂ ਦਿੱਲੀ ਦੀਆਂ ਸਰਹੱਦਾਂ 'ਤੇ ਧਰਨੇ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅੰਦੋਲਨ ਨੂੰ ਦਬਾਉਣ ਲਈ ਕਿਸਾਨ ਆਗੂਆਂ 'ਤੇ ਝੂਠੇ ਪਰਚੇ ਦੇ ਰਹੀ ਹੈ ਪਰ ਕਿਸਾਨ ਆਗੂ ਜੇਲ੍ਹ ਜਾਣ ਤੋਂ ਨਹੀਂ ਡਰਦੇ। ਇਸ ਮੌਕੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾਂ, ਕਾਮਰੇਡ ਬਲਰਾਜ ਸਿੰਘ ਕੋਟਉਮਰਾ, ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਜੱਸੀ, ਸਰਪੰਚ ਲਛਮਣ ਸਿੰਘ ਕਾਕਾ ਕੋਠੇ ਪੋਨਾ, ਸਾਬਕਾ ਸਰਪੰਚ ਹਰਪ੍ਰਰੀਤ ਸਿੰਘ ਸਿੱਧਵਾਂ, ਪ੍ਰਧਾਨ ਅਵਤਾਰ ਸਿੰਘ ਤਾਰੀ, ਨੰਬਰਦਾਰ ਮਾਸਟਰ ਮਨਮੋਹਨ ਸਿੰਘ ਪੰਡੋਰੀ, ਮਾਸਟਰ ਆਤਮਾ ਸਿੰਘ ਬੋਪਾਰਾਏ, ਪ੍ਰਧਾਨ ਜਗਜੀਤ ਸਿੰਘ ਗੋਲੂ ਤਲਵੰਡੀ, ਮਾਸਟਰ ਰਣਜੀਤ ਸਿੰਘ ਸਿੱਧਵਾਂ, ਹਰਦੀਪ ਸਿੰਘ ਦੀਪ ਕਾਰਾ ਵਾਲੇ, ਮਾ. ਪਿ੍ਰਤਪਾਲ ਸਿੰਘ ਪੰਡੋਰੀ, ਜੱਥੇਦਾਰ ਮੋਹਨ ਸਿੰਘ ਢੱਟ, ਬਾਬਾ ਅਜੈਬ ਸਿੰਘ ਹਾਂਸ ਕਲਾਂ, ਮੇਜਰ ਸਿੰਘ ਕੋਠੇ ਹਾਂਸ, ਬਲਵੰਤ ਸਿੰਘ ਮਾਨ, ਪ੍ਰਮਾਤਮਾ ਸਿੰਘ ਸਵੱਦੀ ਪੱਛਮੀ, ਕਰਮ ਸਿੰਘ ਪੱਪੂ ਮਾਨ, ਗੁਰਚਰਨ ਸਿੰਘ ਇਟਲੀ ਆਦਿ ਹਾਜ਼ਰ ਸਨ।