UK ਅੱਜ ਤੋਂ ਇੰਗਲੈਂਡ ਪਰਤਣ ਵਾਲਿਆਂ ਲਈ ਲਾਜ਼ਮੀ ਹੋਵੇਗਾ ਹੋਟਲ ਵਿਚ ਇਕਾਂਤਵਾਸ  

ਲੰਡਨ ਫਰਵਰੀ 2021 -( ਗਿਆਨੀ ਅਮਰੀਕ ਸਿੰਘ ਰਠੌਰ, ਗਿਆਨੀ ਰਵਿੰਦਰਪਾਲ ਸਿੰਘ )-  

ਯੂਕੇ ਵਿੱਚ ਕੋਵਿਡ-19 ਦੇ ਨਵੇਂ ਰੂਪ ਨੂੰ ਫੈਲਣ ਤੋਂ ਰੋਕਣ ਲਈ ਆਇਦ ਨਵੇਂ ਯਾਤਰਾ ਨੇਮ ਅੱਜ ਤੋਂ ਅਮਲ ਵਿੱਚ ਆ ਗਏ ਹਨ। ਨੇਮਾਂ ਤਹਿਤ ਇੰਗਲੈਂਡ ਪਰਤਣ ਵਾਲੇ ਕਿਸੇ ਵੀ ਸ਼ਖ਼ਸ ਨੂੰ ਲਾਜ਼ਮੀ ਹੋਟਲ ਵਿੱਚ ਇਕਾਂਤਵਾਸ ਕੀਤਾ ਜਾਵੇਗਾ। ਇੰਗਲੈਂਡ ਸਭ ਤੋਂ ਜੋਖ਼ਮ ਵਾਲੇ ‘ਲਾਲ ਸੂਚੀ’ ਵਾਲੇ 33 ਮੁਲਕਾਂ ’ਚ ਸ਼ੁਮਾਰ ਹੈ। ਇਸ ਸੂਚੀ ਵਿੱਚ ਭਾਰਤ ਵੀ ਸ਼ਾਮਲ ਹੈ।  

ਨੇਮਾਂ ਮੁਤਾਬਕ ਮੁਲਕ ਪਰਤਣ ਵਾਲਿਆਂ ਨੂੰ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਹੋਟਲਾਂ ਵਿੱਚ ਇਕਾਂਤਵਾਸ ਦੇ ਦਸ ਦਿਨ ਕੱਟਣ ਲਈ ਅਗਾਊਂ ਬੁਕਿੰਗ ਕਰਵਾਉਣੀ ਹੋਵੇਗੀ ਤੇ ਇਸ ਲਈ 1750 ਪੌਂਡ ਦੀ ਅਦਾਇਗੀ ਕਰਨੀ ਹੋਵੇਗੀ। ਇਸ ਵਿੱਚ ਹੋਟਲ ਦਾ ਕਿਰਾਇਆ, ਟਰਾਂਸਪੋਰਟ ਤੇ ਯੂਕੇ ਪੁੱਜਣ ’ਤੇ ਹੋਣ ਵਾਲੇ ਦੋ ਵੱਖੋ-ਵੱਖਰੇ ਟੈਸਟਾਂ ਦਾ ਖਰਚਾ ਸ਼ਾਮਲ ਹੈ। ਇਨ੍ਹਾਂ ਨਵੇਂ ਨੇਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਦਸ ਸਾਲ ਜੇਲ੍ਹ ਤੇ 10 ਹਜ਼ਾਰ ਪੌਂਡ ਦਾ ਜੁਰਮਾਨਾ ਹੋ ਸਕਦਾ ਹੈ। ਯੂਕੇ ਦੇ ਸਿਹਤ ਮੰਤਰੀ ਮੈਟ ਹੈਨਕੌਕ ਨੇ ਕਿਹਾ, ਅੱਜ ਤੋਂ ਅਮਲ ਵਿੱਚ ਆਏ ਨੇਮ ਇਕਾਂਤਵਾਸ ਪ੍ਰਣਾਲੀ ਨੂੰ ਹੀ ਮਜ਼ਬੂਤ ਕਰਨਗੇ।