ਸ ਬੂਟਾ ਸਿੰਘ ਚਕਰ ਵੱਲੋਂ ਆਪਣੇ ਪਿੰਡ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੋਂ ਫੰਡਾਂ ਦੀ ਸਹੀ ਵੰਡ ਕਰਨ ਦੀ ਕੀਤੀ ਮੰਗ  

ਦਿੱਲੀ ਸਿੰਘੂ ਬਾਰਡਰ, ਫ਼ਰਵਰੀ  2021 -(ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )-     

ਪਿੰਡ ਚਕਰ ਦੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਧਿਆਨ ਹਿਤ ਮੈਂ ਬੂਟਾ ਸਿੰਘ ਚਕਰ ਜਿਲਾ ਪਰਧਾਨ ਪੰਜਾਬ ਕਿਸਾਨ  ਯੂਨੀਅਨ ਲੁਧਿਆਣਾ ਪਿੰਡ ਚਕਰ ਦੇ ਸਾਰੇ ਇਨਸਾਫਪਸੰਦ ਲੋਕਾਤੇ ਹੋਰਾ ਲੋਕਾਂਂ ਦੇ ਧਿਆਨ ਚ ਲਿਆਉੁਣਾ ਚਾਹੁੰਦਾ ਹਾਂ ਕਿ ਸਾਡਾ ਪਿੰਡ ਵੱਡਾ ਹੈ ਇਕ ਹੀ ਗੁਰਦੁਆਰਾ ਸਾਹਿਬ ਹੈ ਪ੍ਰਬੰਧਕ  ਕਮੇਟੀ ਜੋ ਵੀ ਹੈ ਨੇ 51000 ਹਜਾਰ ਰੁਪਏ ਕਿਸਾਨ ਅੰਦੋਲਨ ਜੋ ਦਿੱਲੀ ਦੇ ਬਾਰਡਰਾਂ ਤੇ ਚਲਦਾ ਉਨਾਂ ਲਈ ਦਿਤੇ, ਪੰਜਾਬ ਕਿਸਾਨ ਯੂਨੀਅਨ ਦੀ 432 ਮੈਬਰਸਿਪ ਹੈ, 17 ਮੈਬਰੀ ਚਕਰ ਦੀ ਕਮੇਟੀ ਹੈ ,ਪਰ ਪ੍ਰਬੰਧਕ ਕਮੇਟੀ ਨੇ ਸਾਰੇ ਰੁਪਏ ਯੂਨੀਅਨ ਤੋਂ ਬਿੰਨਾਂ ਹੀ ਵੰਡ ਦਿੱਤੇ,ਸਿਆਸੀ ਤੌਰ ਤੇ ਇਹ ਰੁਪਏ ਪਿੰਡ ਦੇ ਲੋਕਾਂ ਦੇ ਹਨ ,ਪੰਜਾਬ ਕਿਸਾਨ ਯੂਨੀਅਨ  ਦਿਲੀ ਚਲ ਰਹੇ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਹੈ ਮੈਂ 26 ਨਵੰਬਰ ਤੋਂ ਦਿੱਲੀ ਦੇ ਸ਼ਿੰਘੂ ਬਾਰਡਰ ਤੇ ਹਾਂ,ਪਰ ਗੁਰਦੁਆਰਾ ਪਰਬੰਧਕ ਕਮੇਟੀ ਨੇ ਪੱਖਪਾਤ ਕਿਉਂ ਕੀਤਾ । ਸਾਡੇ ਪਿੰਡ ਨੌਜਵਾਨਾਂ ਨੇ ਕਿਸਾਨ ਮਜਦੂਰ ਨੌਜਵਾਨ ਏਕਤਾ ਕਲੱਬ ਬਣਾਈ ਹੈ  ਚੰਗੀ ਗੱਲ ਹੈ , ਪਰ ਕਿਸਾਨ ਯੂਨੀਅਨ ਨੂੰ ਹਿੱਸੇ ਬਣਦਾ ਫੰਡ ਕਿਉਂ ਨਹੀਂ ਦਿਤਾ ,ਕਮੇਟੀ ਲੋਕ ਕਚਹਿਰੀ ਚ ਜਵਾਬ ਦੇਵੇ ,ਜਾਂ ਦਿੰਦੇ ਹੀ ਨਾਂ ਮੇਰੀ ਆਪਣੇ ਪਿੰਡ ਦੀ PKU ਕਮੇਟੀ ਮੈਬਰਾਂ,ਮੈਬਰਾਂ ਤੇ ਹੋਰ ਸਾਰੇ ਇਨਸਾਫਪਸ਼ੰਦ ਲੋਕਾਂ ਨੂੰ ਬੇਨਤੀ ਹੈ ਕਿ 51000 ਰੁਪਏ ਦੀ ਸਹੀ ਵੰਡ ਕਰਵਾਈ ਜਾਵੇ। ਸਰਦਾਰ ਬੂਟਾ ਸਿੰਘ ਚਕਰ ਨੇ ਆਪਣੇ ਮਿੱਤਰਾਂ ਦੀ ਰਾਇ ਜਾਨਣ ਲਈ ਵੀ ਬੇਨਤੀ ਕੀਤੀ ਅਤੇ ੳੁਨ੍ਹਾਂ ਆਖਿਆ  ਮਿਤਰ ਵੀ ਆਪਣੀ ਰਾਇ ਦੇਣ ਗੱਲ ਇਨਸਾਫ ਦੀ ਹੈ ਰੁਪਏ ਲੈਣ ਦੀ ਨਹੀਂ। ਉਨ੍ਹਾਂ  ਇਹ ਆਪਣਾ ਸੁਨੇਹਾ ਫੇਸਬੁੱਕ ਰਾਹੀਂ ਲੋਕਾਂ ਵਿੱਚ ਸਾਂਝਾ ਕੀਤਾ