ਸੰਯੁਕਤ ਕਿਸਾਨ ਮੋਰਚੇ ਵੱਲੋਂ ਡੇਹਲੋ ਵਿਖੇ ਕੀਤਾ ਚੱਕਾ ਜਾਮ 

ਮਹਿਲ ਕਲਾਂ /ਬਰਨਾਲਾ- ਫਰਵਰੀ 2021 (ਗੁਰਸੇਵਕ ਸਿੰਘ ਸੋਹੀ)

ਸੰਯੁਕਤ ਕਿਸਾਨ ਮੋਰਚੇ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਫੈਡਰੇਸ਼ਨ ਵੱਲੋਂ ਦਿੱਤੇ ਗਏ ਦੇਸ਼ ਭਰ ਵਿੱਚ ਚੱਕਾ ਜਾਮ ਦੇ ਸੱਦੇ ਤੇ ਕਸਬਾ ਡੇਹਲੋ ਵਿਖੇ ਲੁਧਿਆਣਾ ਮਲੇਰਕੋਟਲਾ ਹਾਈਵੇ ਤੇ  ਜਾਮ  ਲਗਾਇਆ ਗਿਆ। ਇਸ ਚੱਕਾ ਜਾਮ ਦੀ ਪ੍ਰਧਾਨਗੀ ਡਾ.ਜਸਵੀਰ ਕੌਰ ਜੋਧਾਂ, ਸੁਖਵਿੰਦਰ ਕੌਰ ਰਾਣੀ, ਪਰਮਜੀਤ ਕੌਰ, ਕਰਮਜੀਤ ਕੌਰ, ਭਿਦਰ ਕੌਰ ਗੋਸਲ਼ ਨੇ ਕੀਤੀ। ਇਸ ਮੌਕੇ ਤੇ ਸੰਬੋਧਨ ਕਰਦਿਆਂ ਉਘੇ ਬੁੱਧੀਜੀਵੀ ਪ੍ਰੋਫੈਸਰ ਜੈਪਾਲ ਸਿੰਘ, ਸਾਬਕਾ ਵਿਧਾਇਕ ਤਰਸੇਮ ਜੋਧਾਂ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੋਹੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜਿਲ੍ਹਾ ਪ੍ਰਧਾਨ ਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਡਾ. ਜਸਵਿੰਦਰ ਸਿੰਘ ਕਾਲਖ ਨੇ ਆਖਿਆ ਕਿ ਸਰਕਾਰ ਕਿਰਤੀ ਕਿਸਾਨ ਦੀ ਗੱਲ ਸੁਣਨ ਦੀ ਥਾਂ ਜਬਰ ਦੇ ਨਾਲ ਇਸ ਅੰਦੋਲਨ ਨੂੰ ਦਬਾਉਣਾ ਚਾਹੁੰਦੀ ਹੈ। ਜਿਸ ਨੂੰ ਦੇਸ਼ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਹਨਾ ਚੱਕਾ ਜਾਮ ਕਰਨ ਵਿੱਚ ਸਹਿਯੋਗ ਕਰਨ ਲਈ ਸੰਮੂਹ ਇਲਾਕਾ ਨਿਵਾਸੀਆਂ ਤੇ ਦੁਕਾਨਦਾਰ ਵੀਰਾ ਦਾ ਧੰਨਵਾਦ ਕੀਤਾ। ਡਾ. ਸੋਮਪਾਲ ਹੀਰਾ ਨੇ ਆਪਣਾ ਨਾਟਕ ਵੀ ਪੇਸ਼ ਕੀਤਾ। ਰਘਵੀਰ ਸਿੰਘ ਬੈਨੀਪਾਲ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਸੁਖਮਿੰਦਰ ਸਿੰਘ ਮਹਿਮਾ ਸਿੰਘ ਵਾਲਾ, ਸੁਰਜੀਤ ਸਿੰਘ ਸੀਲੋ, ਮਹਿੰਦਰ ਸਿੰਘ, ਚਰਨਜੀਤ ਸਿੰਘ, ਕੁਲਜੀਤ ਕੌਰ ਗਰੇਵਾਲ਼, ਅਮਰਜੀਤ ਸਿੰਘ ਸਾਬਕਾ ਪੰਚ, ਗੁਰਚਰਨ ਸਿੰਘ, ਮਲਕੀਤ ਸਿੰਘ, ਕਰਨੈਲ ਸਿੰਘ, ਬਲਵਿੰਦਰ ਸਿੰਘ ਜੱਗਾਂ, ਹਰਬਿਲਾਸ ਸਿੰਘ, ਅਮਰੀਕ ਸਿੰਘ, ਦਵਿੰਦਰ ਸਿੰਘ,ਡਾ  ਭਗਵੰਤ ਸਿੰਘ ਬੜੂੰਦੀ  ਮਲਕੀਤ ਸਿੰਘ, ਚਤਰ ਸਿੰਘ, ਗੁਲਜ਼ਾਰ ਸਿੰਘ, ਬਾਬਾ ਬਿੰਦਰ ਸਿੰਘ, ਪੰਚ ਸਤਵੰਤ ਸਿੰਘ, ਹਰਵਿੰਦਰ ਸਿੰਘ, ਹਰਜਿੰਦਰ ਸਿੰਘ, ਮੋਹਨ ਸਿੰਘ, ਮਾ. ਗੁਰਨਾਮ ਸਿੰਘ, ਹਰਦੇਵ ਸਿੰਘ, ਕਲੈਕਟਰ ਸਿੰਘ , ਅਮਰਜੀਤ ਸਿੰਘ,, ਰਣਜੀਤ ਸਿੰਘ ਸਾਇਆ, ਡਾਕਟਰ ਜਸਵਿੰਦਰ  ਜੜਤੌਲੀ,ਡਾ ਕੇਸਰ ਧਾਂਦਰਾ ਡਾ ਪਰਮਿੰਦਰ ਸਿੰਘ ਰੰਗੀਆਂ ਡਾਕਟਰ ਹਰਬੰਸ ਸਿੰਘ ਜੀ ਬਸਰਾਓ  ਆਦਿ ਹਾਜ਼ਰ ਸਨ।