ਜਗਰਾਉਂ ,ਫਰਵਰੀ 2021(ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ)
ਨਗਰ ਕੌਂਸਲ ਜਗਰਾਉਂ ਦੀਆਂ ਪਹਿਲੀ ਵਾਰ ਚੋਣਾਂ ਲੜਨ ਜਾ ਰਹੀ ਆਮ ਆਦਮੀ ਪਾਰਟੀ ਵੱਲੋਂ ਬੀਤੇਂ ਦਿਨ ਵਿਰੋਧੀ ਧਿਰ ਦੀ ਉਪਨੇਤਾ ਬੀਬੀ ਸਰਵਜੀਤ ਕੌਰ ਮਾਣੂੰਕੇ ਵਿਧਾਇਕ ਜਗਰਾਉਂ ਦੀ ਅਗਵਾਈ ਵਿੱਚ ਸਾਰੇ ਐੱਮ ਸੀ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮੇਂ ਬੀਬੀ ਮਾਣੂੰਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਨਗਰ ਕੌਂਸਲ ਜਗਰਾਉਂ ਦੀਆਂ ਚੋਣਾਂ ਭ੍ਰਿਸ਼ਟਾਚਾਰ ਦੇ ਮੁੱਦੇ ਉੱਪਰ ਲੜੇਗੀ ਜੋ ਭ੍ਰਿਸ਼ਟਾਚਾਰ ਇਨ੍ਹਾਂ ਰਵਾਇਤੀ ਪਾਰਟੀਆਂ ਵੱਲੋਂ ਪੈਦਾ ਕੀਤਾ ਗਿਆ ਹੈ ਜਦੋਂ ਹੀ ਨਗਰ ਕੌਂਸਲ ਜਗਰਾਉਂ ਆਮ ਆਦਮੀ ਪਾਰਟੀ ਦੇ ਹੱਥ ਵਿੱਚ ਆਵੇਗੀ ਤਾਂ ਅਸੀਂ ਭ੍ਰਿਸ਼ਟਾਚਾਰ ਨੂੰ ਖਤਮ ਕਰਕੇ ਜਗਰਾਉਂ ਨੂੰ ਫਿਰ ਤੋਂ ਰੌਸ਼ਨੀਆਂ ਦਾ ਸ਼ਹਿਰ ਬਣਾਵਾਂਗੇ। 'ਆਪ' ਦੇ ਵੱਖ-ਵੱਖ ਵਾਰਡਾਂ ਤੋਂ ਵਾਰਡ ਨੰ. 5 ਸੰਤੋਸ਼ ਰਾਣੀ, ਵਾਰਡ ਨੰ. 7 ਨਵਦੀਪ ਕੌਰ , ਵਾਰਡ ਨੰ. 8 ਰਮਨ ਅਰੋੜਾ ,ਵਾਰਡ ਨੰ. 11 ਵੀਰਪਾਲ ਕੌਰ ,ਵਾਰਡ ਨੰ. 13 ਊਸ਼ਾ ਰਾਣੀ ,ਵਾਰਡ ਨੰ. 16 ਭਾਰਤੀ ਰਾਣੀ ,ਵਾਰਡ ਨੰ. 17 ਕਰਮਜੀਤ ਕੌਰ ,ਵਾਰਡ ਨੰ. 19 ਬਲਜੀਤ ਕੌਰ , ਨੰ. 21 ਕਮਲਪ੍ਰੀਤ ਕੌਰ ,ਵਾਰਡ ਨੰ. 22 ਰੁਪਿੰਦਰਜੀਤ ਸਿੰਘ ਆਦਿ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ।