ਹਠੂਰ ਪੁਲਿਸ ਨੇ ਨਸ਼ਾ ਸਮੱਗਲਰਾਂ ਤੇ ਕਸਿਆ ਸ਼ਿਕੰਜਾ

ਹਠੂਰ/ ਲੁਧਿਆਣਾ -ਦਸੰਬਰ  2020 - (ਗੁਰਸੇਵਕ ਸਿੰਘ ਸੋਹੀ)-

ਹਲਕਾ ਜਗਰਾਉਂ ਦੇ ਅਧੀਨ ਪੈਂਦੇ ਥਾਣਾ ਹਠੂਰ ਦੀ ਪੁਲਸ ਵੱਲੋਂ ਐੱਸ,ਐੱਸ,ਪੀ ਚਰਨਜੀਤ ਸਿੰਘ ਸੋਹਲ ਦੀਆਂ ਸਖ਼ਤ  ਹਦਾਇਤਾਂ ਅਨੁਸਾਰ ਮੁੱਖ ਅਫ਼ਸਰ ਰਬਨੀਵ ਸਿੰਘ ਥਾਣਾ ਹਠੂਰ ਦੀ ਅਗਵਾਈ ਵਿੱਚ ਸਮੇਤ ਪੁਲਸ ਪਾਰਟੀ ਨਾਲ ਬਾਜ਼ਾਰ ਦੇ ਚੁਰਾਹੇ ਵਿੱਚ ਖੜ੍ਹ ਕੇ ਸਖ਼ਤ ਚੈਕਿੰਗ ਕੀਤੀ ਗਈ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਬਨੀਤ ਸਿੰਘ ਨੇ ਕਿਹਾ ਕਿ ਇਲਾਕੇ ਅੰਦਰ ਪੂਰੀ ਤਰ੍ਹਾਂ ਦੇ ਨਾਲ ਚੌਕਸੀ ਵਧਾ ਦਿੱਤੀ ਗਈ ਹੈ।  ਡਰੱਗਜ਼ ਅਫੀਮ ਚਿੱਟਾ ਅਤੇ ਹੋਰ ਕਰੈਮ ਕਰਨ ਵਾਲੇ ਨਸ਼ਾ ਤਸਕਰ ਆਪਣੀਆਂ ਆਦਤਾਂ ਤੋਂ ਬਾਜ਼ ਆ ਜਾਣ ਕਿਸੇ ਵੀ ਹਾਲਾਤ ਵਿਚ ਬਖਸ਼ਿਆ ਨਹੀਂ ਜਾਵੇਗਾ।