ਪਿੰਡ ਸਹਿਜੜਾ ਤੋਂ ਕਿਸਾਨਾਂ ਦਾ ਟਰੈਕਟਰ ਜਥਾ ਦਿੱਲੀ ਨੂੰ ਰਵਾਨਾ

ਮਹਿਲ ਕਲਾਂ/ਬਰਨਾਲਾ-ਜਨਵਰੀ 2021 (ਗੁਰਸੇਵਕ ਸਿੰਘ ਸੋਹੀ)-

ਪਿੰਡ ਸਹਿਜੜਾ ਤੋਂ ਬੀ ਕੇ ਯੂ ਸਿੱਧੂਪੁਰ ਤੇ ਬੀ ਕੇ ਯੂ ਕਾਦੀਆ ਦੀ ਜੱਥੇਬੰਦੀ ਦੇ ਆਗੂ ਬਲਾਕ ਪ੍ਰਧਾਨ ਜਗਪਾਲ ਸਿੰਘ ਧਾਲੀਵਾਲ ਸਹਿਜੜਾ ਤੇ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਬਾਜਵਾ ਦੀ ਅਗਵਾਈ ਹੇਠ ਜ਼ੋ ਦੀ ਦੇਖ ਰੇਖ ਹੇਠ 35 ਟੈਕਟਰ ਟਰਾਲੀਆਂ ਦਾ ਜਥਾ ਦਿੱਲੀ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨ ਲਈ  ਪਿੰਡ ਸਹਿਜੜਾ 'ਚੋਂ ਰਵਾਨਾ ਹੋਇਆ। ਕਈ ਕਿਸਾਨਾਂ ਨੇ ਆਪਣੇ ਟਰੈਕਟਰਾਂ ਪਿੱਛੇ 2-2 ਟਰਾਲੀਆਂ ਜੋੜੀਆਂ ਹੋਈਆ ਸਨ। ਜਿੰਨ੍ਹਾਂ 'ਚੋਂ ਇਕ ਟਰਾਲੀ 'ਚ ਕਿਸਾਨ ਆਪ ਬੈਠੇ ਹੋਏ ਸਨ ਤੇ ਦੂਸਰੀ ਟਰਾਲੀ 'ਚ ਰਸਦ-ਪਾਣੀ, ਬਾਲਣ, ਪਾਣੀ, ਗੈਸ ਸਿਲੰਡਰ ਤੇ ਹੋਰ ਰੋਜ਼ਾਨਾ ਇਸਤਮਾਲ ਹੋਣ ਵਾਲੀਆਂ ਚੀਜਾਂ ਰੱਖੀਆਂ ਹੋਈਆਂ ਸਨ। ਪਿੰਡ ਸਹਿਜੜਾ ਦੇ ਮਨੀ ਧਾਲੀਵਾਲ  USA, ਗੱਗੀ ਬਾਜਵਾ US A, ਰਮਨਾ ਧਾਲੀਵਾਲ AUS, ਮਨਜੀਤ ਸਿੰਘ ਬਾਜਵਾ ਕਨੈਡਾ, ਸਤਨਾਮ ਜਮੰਦਾ US A ਦਾਨੀ ਸੱਜਣ ਸਿੰਘ ਨੇ ਕਿਸਾਨੀ ਲੜਾਈ 'ਚ ਯੋਗਦਾਨ ਪਾਉਂਦਿਆਂ ਡੀਜ਼ਲ ਕਿਸਾਨਾਂ ਦੇ ਟਰੈਕਟਰਾਂ 'ਚ ਪਵਾਇਆ ਜਾਵੇਗਾ , ਜਿਸ ਦੀ ਕਿਸਾਨ ਜਥੇਬੰਦੀ ਵੱਲੋ ਸ਼ਲਾਘਾ ਕੀਤੀ ਗਈ । ਇਸ ਮੌਕੇ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਲਾ ਮੀਤ ਪ੍ਰਧਾਨ ਕਰਨੈਲ ਸਿੰਘ ਗਾਧੀ ਸਹਿਜੜਾ, ਇਕਾਈ ਪ੍ਰਧਾਨ ਕੁਲਦੀਪ ਸਿੰਘ ਬਾਜਵਾ, ਮਨਜੀਤ ਸਿੰਘ ਬੀਤੀ, ਤਰਨਜੀਤ ਸਿੰਘ ਧਾਲੀਵਾਲ, ਡਾ ਬਲਵਿੰਦਰ ਸਿੰਘ ਗੋਗਾ ਗਿੱਲ ਬੀ ਕੇ ਯੂ ਕਾਦੀਆ ਦੇ ਪਿੰਡ ਸਹਿਜੜਾ ਇਕਾਈ ਪ੍ਰਧਾਨ ਮੱਘਰ ਸਿੰਘ ਧਾਲੀਵਾਲ ਸਹਿਜੜਾ, ਗੁਰਜੀਤ ਸਿੰਘ ਜਮੰਦਾ, ਅਮਰਜੀਤ ਸਿੰਘ ਭੋਲਾ, ਬਿੰਦੂ ਬਾਜਵਾ, ਸਮਸੇਰ ਸਿੰਘ ਬਾਜਵਾ ,ਸੁਖਜੀਤ ਸਿੰਘ ਪੰਚ ਹਰਮਨ ਸਿੰਘ ਪੰਚ ਜਸਪਾਲ ਸਿੰਘ ਭੱਟੀ ਬਾਜਵਾ, ਅਤੇ ਵੱਡੀ ਗਿਣਤੀ ਵਿੱਚ ਕਿਸਾਨ ਸਾਮਲ ਸਨ।