ਬੀਕੇਯੂ ਕਾਦੀਆ ਦੇ ਪਿੰਡ ਵਜੀਦਕੇ ਖੁਰਦ ਤੋਂ ਟਰੈਕਟਰ ਮਾਰਚ  ਦਿੱਲੀ ਨੂੰ ਰਵਾਨਾ ਹੋਇਆ,,,, 

ਮਹਿਲ ਕਲਾਂ/ਬਰਨਾਲਾ- ਜਨਵਰੀ 2021   -(ਗੁਰਸੇਵਕ ਸਿੰਘ ਸੋਹੀ)-

ਪਿੰਡ ਵਜੀਦਕੇ ਖੁਰਦ ਵਿਖੇ ਭਾਰਤੀ ਕਿਸਾਨ ਯੂਨੀਅਨ (ਕਾਦੀਆ) ਦੇ ਇਕਾਈ ਪ੍ਰਧਾਨ ਅਮਨਦੀਪ ਸਿੰਘ ਵਜੀਦਕੇ ਖੁਰਦ  ਦੀ ਅਗਵਾਈ ਹੇਠ ਪਿੰਡ ਵਲੋਂ ਟਰੈਕਟਰ ਲੈ ਕੇ ਦਿੱਲੀ ਨੂੰ ਰਵਾਨਾ ਹੋਇਆ। ਇਸ ਮੌਕੇ ਪ੍ਰਧਾਨ ਅਮਨਦੀਪ ਸਿੰਘ ਵਜੀਦਕੇ ਖੁਰਦ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਪਿੰਡ ਵਜੀਦਕੇ ਖੁਰਦ ਦੀ ਗ੍ਰਾਮ ਪੰਚਾਇਤ ਤੇ ਸਰਪੰਚ ਕਰਮ ਸਿੰਘ ਬਾਜਵਾ ਵੱਲੋਂ ਕਿਸਾਨੀ ਸੰਘਰਸ ਵਿੱਚ ਸਹਿਯੋਗ ਦਿੱਤਾ ਜਾ ਰਿਹਾ ਹੈ ਉਨਾ ਨੇ ਕਿਹਾ ਕਿ ਉਹ ਕਿਸਾਨੀ ਸੰਘਰਸ਼ ਲਈ ਜਿੱਤ ਤੱਕ ਸਮਰਥਨ ਜਾਰੀ ਰੱਖਣਗੇ।ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਇਸ ਸੰਘਰਸ਼ ਲਈ ਸਮੇਂ-ਸਮੇਂ 'ਤੇ ਆਪਣਾ ਬਣਦਾ ਯੋਗਦਾਨ ਪਾਉਣ ਤਾਂ ਜੋ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਕਾਲੇ ਕਾਨੂੰਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੱਦ ਕਰਨ ਲਈ ਮਜਬੂਰ ਹੋਣ। ਇਸ ਮੌਕੇ ਪਿੰਡ ਵਜੀਦਕੇ ਖੁਰਦ ਦੇ ਜਸਵਿੰਦਰ ਸਿੰਘ ਸਰਾ, ਭੁਪਿੰਦਰ ਸਿੰਘ ਪ੍ਰਧਾਨ ਕਲੱਬ, ਅਰਸ਼ਦੀਪ ਸਿੰਘ, ਬਿੱਕਰ ਸਿੰਘ, ਅਮਰ ਸਿੰਘ ਵਿਰਕ, ਸਤਨਾਮ ਸਿੰਘ ਮੈਂਬਰ, ਪ੍ਰਗਟ ਸਿੰਘ ਹੁੰਦਲ, ਜੱਗਾ ਹੁੰਦਲ, ਅਮਰਜੀਤ ਸਿੰਘ ਸਾਹੀ, ਸੀਰਾ ਸਿੰਘ, ਬਲਤੇਜ ਸਿੰਘ ਬਾਜਵਾ, ਕਾਬਲ ਸਿੰਘ, ਸਹਿਬ ਸਿੰਘ, ਕਰਮ ਸਿੰਘ,ਬਿੱਲੂ ਮਿਸਤਰੀ, ਅਮਰ ਸਿੰਘ ਬੀਕੇਯੂ (ਕਾਦੀਆ) ਜਥੇਬੰਦੀ ਦੇ ਮੈਂਬਰ ਸਮੇਤ ਨਗਰ ਨਿਵਾਸੀ ਮੌਜੂਦ ਸਨ।