ਕਿਸਾਨਾਂ ਦੇ ਸਮਰਥਨ ਚ ਪਿੰਡ ਕਿਲੀ ਚਾਹਲਾਂ ਤੋਂ ਤਿੱਨ ਹਜ਼ਾਰ ਡਾਇਰੈਕਟਰ ਦਿੱਲੀ ਲਈ ਰਵਾਨਾ

ਅਜੀਤਵਾਲ  ਜਨਵਰੀ  2020 -(ਬਲਵੀਰ  ਸਿੰਘ ਬਾਠ)

  ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਭਿੰਦਰ ਸਿੰਘ ਕੋਕਰੀ ਅਤੇ ਪ੍ਰੈੱਸ ਸਕੱਤਰ ਨਛੱਤਰ ਸਿੰਘ ਹੇਰਾਂ ਦੀ ਯੋਗ ਅਗਵਾਈ   ਚ ਅੱਜ  ਨੇੜਲੇ ਪਿੰਡ ਕਿਲੀ ਚਾਹਲਾਂ ਤੋਂ ਕਰੀਬ  ਤਿੱਨ ਹਜਾਰ ਟਰੈਕਟਰਾਂ ਦਾ ਕਾਫ਼ਲਾ ਡਗਰੂ ਲਈ ਰਵਾਨਾ ਹੋਇਆ  ਇਸ ਕਾਫ਼ਲੇ ਵਿਚ ਬਹੁਤੀ ਗਿਣਤੀ ਨੌਜਵਾਨਾਂ ਦੀ ਸੀ  ਨੌਜਵਾਨਾਂ ਨੇ ਟਰੈਕਟਰ ਦੁਲਹਨ ਵਾਂਗ ਸ਼ਿੰਗਾਰੇ ਹੋਏ ਸਨ  ਇਸ ਕਾਫ਼ਲੇ ਚ ਕਿਸਾਨਾਂ ਨੇ ਹਲ ਵਾਹੁੰਦੇ ਹੋਏ ਇਕ ਵੱਡਾ ਬੁੱਤ ਵੀ ਟਰਾਲੀ ਚ ਰੱਖਿਆ ਹੋਇਆ ਸੀ   ਅਤੇ ਟਰਾਲੀ ਤੇ ਸਵਾਮੀਨਾਥਨ ਦੀ ਰਿਪੋਰਟ ਦੇ ਲਾਗੂ ਕਰੋ ਦੇ ਬੈਨਰ ਵੀ ਲੱਗੇ ਹੋਏ ਸਨ  ਇਸ ਸਮੇਂ ਆਗੂਆਂ ਨੇ ਦੱਸਿਆ ਕਿ ਧੀ ਪਿੰਡਾਂ ਚੋਂ ਕਿਸਾਨ ਆਪੋ ਆਪਣੇ ਪਿੰਡਾਂ ਚ ਮਾਰਚ ਕਰਨ ਉਪਰੰਤ ਇਸ ਟਰੈਕਟਰ ਮਾਰਚ ਚ ਤਿੱਨ ਹਜ਼ਾਰ ਟਰੈਕਟਰਾਂ ਸਮੇਤ ਸ਼ਾਮਲ ਹੋਏ  ਇਹ ਟਰੈਕਟਰ ਮਾਰਚ ਛੱਬੀ ਜਨਵਰੀ ਦੇ ਕਿਸਾਨ ਪਰੇਡ ਦੀ ਤਿਆਰੀ ਵਜੋਂ ਕੀਤਾ ਜਾ ਰਿਹਾ ਹੈ  ਉਨ੍ਹਾਂ ਅੱਗੇ ਕਿਹਾ ਕਿ ਸਾਰੇ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਪਿਛਲੇ ਕਰੀਬ ਛਪੰਜਾ ਦਿਨਾਂ ਤੋਂ ਦਿੱਲੀ ਦੇ ਬਾਰਡਰਾਂ ਤੇ ਬੈਠਾ ਹੈ  ਮੋਦੀ ਨੇ ਕਾਰਪੋਰੇਟ ਘਰਾਣਿਆਂ ਦੇ ਮੁਖੀਆਂ ਨਾਲ ਵਿਦੇਸ਼ੀ ਦੌਰਿਆਂ ਦੌਰਾਨ ਅਠਾਰਾਂ ਸਮਝੌਤੇ ਕੀਤੇ ਹੋਏ ਹਨ ਇਸ ਤੋਂ ਸਾਬਤ ਹੁੰਦਾ ਹੈ ਕਿ ਮੋਦੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੀ ਕਠਪੁਤਲੀ  ਬਣ ਚੁੱਕਿਆ ਹੈ ਤਦੇ ਹੀ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ  ਪਰ ਕਿਸਾਨਾਂ ਵੱਲੋਂ ਕਾਲੇ ਕਾਨੂੰਨ ਰੱਦ ਕਰਵਾਉਣ ਤਕ ਇਹ ਅੰਦੋਲਨ ਜਾਰੀ ਰੱਖਿਆ ਜਾਵੇਗਾ  ਮਿਤੀ ਛੱਬੀ ਜਨਵਰੀ ਦਾ ਟਰੈਕਟਰ ਮਾਰਚ ਮੋਦੀ ਸਰਕਾਰ ਦੇ ਭਰਮ ਭੁਲੇਖੇ ਦੂਰ ਕਰੇਗਾ  ਇਸ ਸਮੇਂ ਟਰੈਕਟਰ ਮਾਰਚ ਚ ਜਗਜੀਤ ਸਿੰਘ ਦੌਧਰ ਸਰਪੰਚ ਗੁਰਿੰਦਰਪਾਲ ਸਿੰਘ ਡਿੰਪੀ ਪ੍ਰੀਤਮ ਸਿੰਘ ਡਾਲਾ ਜਸਬੀਰ ਸਿੰਘ ਬੁੱਟਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਹਾਜ਼ਰ ਸਨ