ਪੰਜਾਬ ਚ  ਨਸ਼ੇੜੀ ਨਹੀਂ ਸੂਰਮੇ ਵੀ ਵੱਸਦੇ ਹਨ ਸਰਪੰਚ ਡਿੰਪੀ

ਅਜੀਤਵਾਲ , ਜਨਵਰੀ  2021 -(ਬਲਵੀਰ  ਸਿੰਘ ਬਾਠ) 

ਖੇਤੀ ਆਰਡੀਨੈਂਸ ਮਿੱਲਾਂ ਦੇ ਖ਼ਿਲਾਫ਼  ਦਿੱਲੀ ਵਿਖੇ ਸ਼ਾਂਤਮਈ ਢੰਗ ਨਾਲ ਧਰਨਾ ਦੇ ਰਹੇ  ਸਭ ਧਰਮਾਂ ਦੇ ਲੋਕ  ਛੋਟੇ ਬੱਚੇ ਮਾਤਾਵਾਂ ਭੈਣਾਂ ਬਜ਼ੁਰਗਾਂ ਤੋਂ ਇਲਾਵਾ ਨੌਜਵਾਨੀ  ਨੇ ਵੱਡਾ ਰੋਲ ਅਦਾ ਕੀਤਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਨ ਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਸਮਾਜ ਸੇਵੀ ਨੌਜਵਾਨ ਸਰਪੰਚ ਗੁਰਿੰਦਰਪਾਲ ਸਿੰਘ ਡਿੰਪੀ ਅਜੀਤਵਾਲ ਨੇ ਕਿਹਾ ਕਿ  ਪੰਜਾਬ ਚ ਇਕੱਲੇ ਨਸ਼ੇੜੀ ਨਹੀਂ ਸਗੋਂ ਸੂਰਮੇ ਵੀ ਵੱਸਦੇ ਹਨ  ਕਿਉਂਕਿ ਏਨੀ ਠੰਢ ਦੇ ਬਾਵਜੂਦ ਵੀ ਕਿਸਾਨੀ ਅੰਦੋਲਨ ਵਿਚ ਡਟੇ ਹੋਏ ਕਿਸਾਨ ਮਜ਼ਦੂਰ ਭਰਾ ਹਰ ਕੁਰਬਾਨੀ ਦੇਣ ਲਈ ਤਿਆਰ ਬੈਠੇ ਹਨ  ਸਿਰਫ਼ ਇਨ੍ਹਾਂ ਕਰਕੇ ਹੀ ਸੈਂਟਰ ਸਰਕਾਰ ਨੂੰ ਵਖ਼ਤ ਪਿਆ ਹੈ  ਜਿਹੜੇ ਭਾਜਪਾ ਸਰਕਾਰ ਨੇ ਖੇਤੀ ਆਰਡੀਨੈਂਸ ਕਾਲੇ ਬਿੱਲ ਪਾਸ ਕੀਤੇ ਹਨ ਉਨ੍ਹਾਂ ਨੂੰ ਰੱਦ ਕਰਵਾਉਣ ਲਈ  ਦੇਸ਼ ਦਾ ਬੱਚਾ ਬੱਚਾ ਕਿਸਾਨੀ ਸੰਘਰਸ਼ ਦਾ ਰੋਲ ਚ ਅਦਾ ਕਰ ਰਿਹਾ ਹੈ  ਸਰਪੰਚ ਡਿੰਪੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਚਿਹਰਾ ਕੁਝ ਹੋਰ ਹੀ ਨਜ਼ਰ ਆਵੇਗਾ  ਕਿਉਂਕਿ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਜਾਗ ਚੁੱਕੀ ਹੈ ਅਤੇ ਆਉਣ ਵਾਲਾ ਸਮਾਂ ਨੌਜਵਾਨਾਂ ਦਾ ਹੋਵੇਗਾ  ਜੋ ਸਰਕਾਰ ਨਾਲ ਟੱਕਰ ਲੈਣ ਲਈ ਛੱਬੀ ਤਰੀਕ ਨੂੰ ਦਿੱਲੀ ਵਿਖੇ ਟਰੈਕਟਰ ਮਾਰਚ ਵਿੱਚ ਆਪਣਾ ਰੋਲ ਅਦਾ ਕਰੇਗਾ  ਅਤੇ ਖੇਤੀ ਆਰਡੀਨੈਂਸ ਕਾਲੇ ਬਿੱਲ ਰੱਦ ਕਰਵਾ ਕੇ ਹੀ ਵਾਪਸ ਘਰਾਂ ਨੂੰ ਪਰਤੇਗਾ