ਲੋਹੜੀ ਦਾ ਤਿਉਹਾਰ ਮਨਾਇਆ

ਜਗਰਾਉਂ ਜਨਵਰੀ 2021(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)
ਲੋਹੜੀ ਦਾ ਤਿਉਹਾਰ ਇਕ ਸਰਬਸਾਂਝਾ ਤਿਉਹਾਰ ਹੈ, ਜਿਸ ਵਿਚ ਹਰ ਵਰਗ ਦੇ ਲੋਕ ਇਕ ਜਗ੍ਹਾ ਇਕਠੇ ਹੋ ਕੇ ਧੂਨੀ ਬਾਲ ਕੇ ਉਸ ਦੇ ਆਲੇ-ਦੁਆਲੇ ਅੱਗ ਦਾ ਸੇਕ ਲੈਂਦੇ ਹੋਏ ਖੁਸ਼ੀ ਜ਼ਾਹਿਰ ਕਰਦੇ ਹਨ। ਇਸ ਦੀ ਮਿਸਾਲ ਜਗਰਾਉਂ ਦੇ ਅਨਾਰਕਲੀ ਬਾਜ਼ਾਰ ਦੀ ਨਿੰਮ ਵਾਲੀ ਗਲੀ ਵਿੱਚ ਮਿਲਦੀ ਹੈ,ਕਿ ਉਥੋਂ ਦੇ ਹਰ ਪਰਿਵਾਰ ਵਲੋਂ ਮਿਲਜੁਲ ਕੇ ਇਹ ਤਿਉਹਾਰ ਹਰ ਸਾਲ ਮਨਾਇਆ ਜਾਂਦਾ ਹੈ, ਤੇ ਸਾਰੇ ਘਰ ਇਕਠੇ ਹੋ ਕੇ ਇਕ ਥਾਂ ਤੇ ਹੀ ਲੋਹੜੀ ਮਨਾਉਂਦੇ ਹਨ, ਇਥੋਂ ਦੇ ਵਸਨੀਕ ਸ੍ਰੀ ਅਨੁਪ ਕੁਮਾਰ ਜੀ ਹੁਣਾ ਨੇ ਦੱਸਿਆ ਕਿ ਸਾਡੇ ਸਾਰੇ ਮੁੱਹਲਾ ਨਿਵਾਸੀ ਬਹੁਤ ਹੀ ਅਦਬ ਨਾਲ ਇਕ ਦੂਸਰੇ ਦਾ ਪੂਰਾ ਸਹਿਯੋਗ ਕਰਦੇ ਹੋਏ ਇਸ ਤਿਉਹਾਰ ਨੂੰ ਮਨਾਉਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਇਸੇ ਤਰ੍ਹਾਂ ਹੀ ਹਰ ਸਾਲ ਰਲ ਮਿਲ ਕੇ ਲੋਹੜੀ ਮਨਾਉਂਦੇ ਹਾਂ,ਜੋ ਕਿ ਲੰਬੇ ਸਮੇਂ ਤੋਂ ਇਕ ਮਿਸਾਲ ਹੈ।