ਬਰਤਾਨਵੀ ਸੰਸਦ ਮੈਂਬਰਾਂ ਦੇ ਕਰੋਨਾ ਟੈਸਟ ਰੋਜ਼ਾਨਾ ਕਰਾਊਣ ਦੀ ਵਕਾਲਤ

 

ਲੰਡਨ,ਸਤੰਬਰ 2020 -(ਗਿਆਨੀ ਅਮਰੀਕ ਸਿੰਘ ਰਾਠੌਰ)- ਹਾਊਸ ਆਫ਼ ਕਾਮਨਜ਼ ਦੇ ਸਪੀਕਰ ਸਰ ਲਿੰਡਸੇ ਹੋਇਲੇ ਨੇ ਸੰਸਦ ਦੇ ਇਜਲਾਸ ਦੌਰਾਨ ਕਾਨੂੰਨਸਾਜ਼ਾਂ ਦੇ ਰੋਜ਼ਾਨਾ ਕਰੋਨਾਵਾਇਰਸ ਟੈਸਟਾਂ ਦੀ ਵਕਾਲਤ ਕੀਤੀ ਹੈ। ਸਪੀਕਰ ਨੇ ਕਿਹਾ ਕਿ ਊਨ੍ਹਾਂ ਹਾਊਸ ਆਫ਼ ਕਾਮਨਜ਼ ਦੇ ਆਗੂ ਜੈਕਬ ਰੀਸ-ਮੋਗ ਨਾਲ ਮਿਲ ਕੇ ਇਜਲਾਸ ਦੌਰਾਨ ਚਿਹਰੇ ’ਤੇ ਮਾਸਕ ਦੀ ਵਰਤੋਂ ਨੂੰ ਨਕਾਰਦਿਆਂ ਸਰੀਰਕ ਦੂਰੀ ਦੀਆਂ ਲੋੜਾਂ ’ਚ ਹੋਰ ਕਟੌਤੀ ਲਈ ਕਿਹਾ ਹੈ। ਸੰਸਦ ਮੈਂਬਰਾਂ ਦੀ ਵਧੇਰੇ ਸ਼ਮੂਲੀਅਤ ਯਕੀਨੀ ਬਣਾਊਣ ਲਈ ਊਨ੍ਹਾਂ ਕਰੋਨਾ ਦੇ ਰੋਜ਼ਾਨਾ ਟੈਸਟ ਕਰਾਊਣ ਦੀ ਵਕਾਲਤ ਕੀਤੀ ਹੈ। ਸਪੀਕਰ ਨੇ ਕਿਹਾ ਕਿ ਚਿਹਰੇ ’ਤੇ ਮਾਸਕ ਲੱਗਾ ਹੋਣ ਕਰ ਕੇ ਸੰਸਦ ਮੈਂਬਰਾਂ ਨੂੰ ਪਛਾਣਨਾ ਬਹੁਤ ਮੁਸ਼ਕਲ ਹੋਵੇਗਾ। ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੀ ਚਾਹੁੰਦੇ ਹਨ ਕਿ ਕਰੋਨਾ ਤੋਂ ਪਹਿਲਾਂ ਵਾਂਗ ਹੀ ਵੱਧ ਤੋਂ ਵੱਧ ਸੰਸਦ ਮੈਂਬਰਾਂ ਦੀ ਹਾਜ਼ਰੀ ਦਰਜ ਹੋਵੇ।