ਪਿੰਡ ਭੂਰੇ ਵਿਖੇ ਮੋਦੀ ਦਾ ਪੁਤਲਾ ਫੂਕਿਆ-ਧਨੌਲਾ  

ਧਨੌਲਾ -ਬਰਨਾਲਾ ਜਨਵਰੀ 2021 (ਗੁਰਸੇਵਕ ਸਿੰਘ ਸੋਹੀ) -

ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਅੱਜ ਪਿੰਡ ਭੂਰੇ ਵਿਖੇ ਸਾਥੀ ਲਾਲ ਸਿੰਘ ਧਨੌਲਾ ਦੀ ਅਗਵਾਈ ਅਤੇ ਦਰਸ਼ਨ ਸਿੰਘ ਭੂਰੇ ਦੀ ਪ੍ਰਧਾਨਗੀ ਵਿਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ।ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸਾਥੀ ਲਾਲ ਸਿੰਘ ਧਨੌਲਾ ਜਨਰਲ ਸਕੱਤਰ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਨੇ ਦੱਸਿਆ ਕਿ ਅੱਜ ਪਿੰਡ ਭੂਰੇ ਵਿਖੇ ਖੇਤ ਮਜ਼ਦੂਰਾਂ ਅਤੇ ਮਿਹਨਤਕਸ਼ ਲੋਕਾਂ ਨੂੰ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੱਨ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ।ਇਨ੍ਹਾਂ ਕਾਨੂੰਨਾਂ ਨਾਲ ਜਿੱਥੇ ਕਿਸਾਨੀ ਬਿਲਕੁਲ ਤਬਾਹ ਹੋ ਜਾਵੇਗੀ ਉੱਥੇ ਖੇਤ ਮਜ਼ਦੂਰ ਵੀ ਬਚ ਨਹੀਂ ਸਕਣਗੇ ਇਨ੍ਹਾਂ ਦਾ ਸਿੱਧਾ ਅਸਰ ਮਜ਼ਦੂਰਾਂ ਦੇ ਕੰਮ ਵਿਚ ਪਵੇਗਾ  ਕਾਰਪੋਰੇਟਾਂ ਕੋਲ ਜ਼ਮੀਨਾਂ ਚਲੇ ਜਾਣ ਨਾਲ ਮਜ਼ਦੂਰਾਂ ਨੂੰ ਕੰਮ ਨਹੀਂ ਮਿਲੇਗਾ ਕਿਉਂਕਿ ਉਹ ਖੇਤੀ ਵੱਡੀਆਂ ਮਸ਼ੀਨਾਂ ਨਾਲ ਕਰਵਾਉਣਗੇ।ਮਜ਼ਦੂਰਾਂ ਲਈ ਦਿਹਾੜੀ ਬਹੁਤ ਘਟ ਜਾਵੇਗੀ।ਉਨ੍ਹਾਂ ਨੂੰ ਜਨਤਕ ਵੰਡ ਪ੍ਰਣਾਲੀ ਰਾਹੀਂ ਮਿਲਣ ਵਾਲੀ ਖਾਧ ਸਮੱਗਰੀ ਨਹੀਂ ਮਿਲੇਗੀ ਕਿਉਂਕਿ ਸਰਕਾਰੀ ਖ਼ਰੀਦ ਦੇ ਬੰਦ ਹੋ ਜਾਣ ਨਾਲ ਸਰਕਾਰੀ ਗੁਦਾਮ ਖਾਲੀ ਰਹਿਣਗੇ ਪਰਚੂਨ ਦੀਆਂ ਵਸਤਾਂ ਬਹੁਤ ਮਹਿੰਗੀਆਂ ਹੋ ਜਾਣਗੀਆਂ ਕਿਉਂਕਿ ਇਨ੍ਹਾਂ ਕਾਨੂੰਨਾਂ ਦੇ ਮੁਤਾਬਕ ਜ਼ਖ਼ੀਰੇਬਾਜ਼ੀ ਕਰਨ ਦੀ ਖੁੱਲ੍ਹ ਦਿੱਤੀ ਗਈ ਹੈ।ਮਜ਼ਦੂਰਾਂ ਲਈ ਜ਼ਮੀਨ ਮਿਲਣ ਦਾ ਸਵਾਲ ਖ਼ਤਮ ਹੋ ਜਾਵੇਗਾ।ਮਨਰੇਗਾ ਦੇ ਕੰਮ ਤੇ ਵੀ ਬਹੁਤ ਅਸਰ ਪਵੇਗਾ ਕਿਉਂਕਿ ਬਹੁਤਾ ਕੰਮ ਖੇਤੀਬਾੜੀ ਆਧਾਰਤ ਹੁੰਦਾ ਹੈ।ਬਿਜਲੀ ਬਿਲ 2020 ਪਾਸ ਹੋ ਕੇ ਲਾਗੂ ਕਰਨ ਨਾਲ ਖੇਤ ਮਜ਼ਦੂਰਾਂ ਅਤੇ ਗ਼ਰੀਬਾਂ ਨੂੰ ਮਿਲਣ ਵਾਲੀ ਹਰ ਮਹੀਨੇ  200 ਯੂਨਿਟ ਬਿਜਲੀ ਮਿਲਣੀ ਬੰਦ ਹੋ ਜਾਵੇਗੀ।ਖੇਤੀ ਲਈ ਟਿਊਬਵੈੱਲ ਉੱਤੇ ਮਿਲਣ ਵਾਲੀ ਮੁਫ਼ਤ ਬਿਜਲੀ ਵੀ ਨਹੀਂ ਮਿਲੇਗੀ।ਇਸ ਲਈ ਅੱਜ ਕਿਸਾਨਾਂ ਦੇ ਨਾਲ ਨਾਲ ਖੇਤ ਮਜ਼ਦੂਰਾਂ ਨੂੰ ਵੀ ਆਪਣੇ ਜੀਵਨ ਨਿਰਬਾਹ ਵਾਸਤੇ ਸੰਘਰਸ਼ਾਂ ਦਾ ਪਿੜ ਮਿਲਣਾ ਚਾਹੀਦਾ ਹੈ।ਕਿਸਾਨਾਂ ਨਾਲ ਵੱਡਾ ਏਕਾ ਕਾਇਮ ਕਰਕੇ ਮੋਦੀ ਸਰਕਾਰ ਖ਼ਿਲਾਫ਼ ਫੈਸਲਾਕੁਨ ਲੜਾਈ ਵਿਚ ਸ਼ਾਮਲ ਹੋ ਜਾਣਾ ਚਾਹੀਦਾ ਹੈ।ਸਾਥੀ ਧਨੌਲਾ ਨੇ ਦੱਸਿਆ ਕਿ ਮਿਤੀ ਪੰਦਰਾਂ ਜਨਵਰੀ ਤਕ ਸਮੁੱਚੇ ਪੰਜਾਬ ਦੇ ਪਿੰਡਾਂ ਵਿੱਚ ਇਸੇ ਆਧਾਰ ਤੇ ਜਾਗਰੂਕ ਕੀਤਾ ਜਾਵੇਗਾ।ਪੰਜਾਬ ਭਰ ਦੇ ਖੇਤ ਮਜ਼ਦੂਰ ਇਸ ਹੱਕੀ ਸੰਘਰਸ਼ ਵਿਚ ਕਿਸਾਨਾਂ ਦੇ ਨਾਲ ਮੂਹਰਲੀਆਂ ਕਤਾਰ   ਵਿਚ ਸ਼ਾਮਲ ਹੋਣਗੇ।ਸਾਥੀ ਜੱਗਾ ਸਿੰਘ ਧਨੌਲਾ ਤਹਿਸੀਲ ਆਗੂ ਨੇ ਵਿਸ਼ਵਾਸ ਦਵਾਇਆ ਕਿ ਮਜ਼ਦੂਰਾਂ ਨੂੰ ਵੱਡੀ ਪੱਧਰ ਤੇ ਲਾਮਬੰਦ ਕੀਤਾ ਜਾਵੇਗਾ।ਇਸ ਵਕਤ ਮਹਿੰਦਰ ਸਿੰਘ,ਪਿਆਰਾ ਸਿੰਘ,ਰੋਸ਼ਨ ਸਿੰਘ,ਬਲਵੀਰ ਸਿੰਘ ਕਾਹਨ ਸਿੰਘ ਬਿੱਕਰ ਸਿੰਘ,ਜੱਗਰ ਸਿੰਘ,ਮੇਲੋ ਕੌਰ,ਅਤੇ ਅਮਰਜੀਤ ਕੌਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
             ਲਾਲ ਸਿੰਘ ਧਨੌਲਾ ਜਨਰਲ ਸਕੱਤਰ     ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ