30 ਅਤੇ 31 ਮਾਰਚ ਨੂੰ ਬੈਂਕਾਂ ਦੀਆਂ ਸਮੂਹ ਬਰਾਂਚਾਂ ਅਤੇ ਏ. ਟੀ. ਐਮ ਖੁੱਲੇ ਰਹਿਣਗੇ

ਕਪੂਰਥਲਾ, ਮਾਰਚ 2020- (ਹਰਜੀਤ ਸਿੰਘ ਵਿਰਕ)-
ਲੀਡ ਬੈਂਕ ਮੈਨੇਜਰ ਕਪੂਰਥਲਾ ਸ੍ਰੀ ਦਰਸ਼ਨ ਲਾਲ ਭੱਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਪੂਰਥਲਾ ਵਾਸੀਆਂ ਨੂੰ ਸਮਾਜਿਕ ਸਕੀਮਾਂ ਦੇ ਲਾਭ ਦੀ ਅਦਾਇਗੀ ਅਤੇ ਬੈਂਕਾਂ ਦੇ ਕਲੋਜਿੰਗ ਕੰਮ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਜ਼ਿਲੇ ਦੀਆ ਸਮੂਹ ਬੈਂਕ ਬਰਾਂਚਾਂ ਅਤੇ ਇਨਾਂ ਦੇ ਪ੍ਰਸ਼ਾਸਕੀ ਦਫ਼ਤਰਾਂ ਨੂੰ ਮਿਤੀ 30 ਮਾਰਚ 2020 ਨੂੰ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਅਤੇ 31 ਮਾਰਚ 2020 ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲੇ ਰੱਖਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਉਨਾਂ ਕਿਹਾ ਕਿ ਸਾਰੇ ਬੈਂਕਾਂ ਦੇ ਏ. ਟੀ. ਐਮ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਖੁੱਲਣਗੇ ਅਤੇ ਏ. ਟੀ. ਐਮ ਵਿਚ ਕੈਸ਼ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਪਾਇਆ ਜਾਵੇਗਾ। ਉਨਾਂ ਕਿਹਾ ਕਿ ਬੈਂਕਾਂ ਵਿਚ ਕੇਵਲ ਕੈਸ਼, ਜ਼ਰੂਰੀ ਟ੍ਰਾਂਜ਼ੈਕਸ਼ਨਸ, ਜਿਵੇਂ ਕਿ ਕੈਸ਼ ਟ੍ਰਾਂਜ਼ੈਕਸ਼ਨਸ, ਰਿਮਿਟਟੈਂਸਸ, ਸਰਕਾਰੀ ਟ੍ਰਾਂਜ਼ੈਕਸ਼ਨਸ, ਕਲੀਅਰਿੰਗ ਆਦਿ ਹੀ ਕੀਤੇ ਜਾਣਗੇ। ਸਾਰੇ ਬੈਂਕਾਂ ਦੀਆਂ ਕਰੰਸੀ ਚੈਸਟ 30 ਮਾਰਚ 2020 ਨੂੰ ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਤੱਕ ਅਤੇ 31 ਮਾਰਚ 2020 ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲੀਆਂ ਰਹਿਣਗੀਆਂ।  ਉਨਾਂ ਦੱਸਿਆ ਕਿ ਜ਼ਿਲਾ ਮੈਜਿਸਟ੍ਰੇਟ ਵੱਲੋਂ ਪਹਿਲਾਂ ਤੋਂ ਜਾਰੀ ਹੁਕਮਾਂ ਦੀ ਪਾਲਣਾ ਯਕੀਨੀ ਲਈ ਸਮੂਹ ਬੈਂਕਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਸਾਰੇ ਬੈਂਕ ਮੈਨੇਜਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਆਪਣੇ-ਆਪਣੇ ਬੈਂਕ ਵਿਚ ਸਟਾਫ/ਪਬਲਿਕ ਨੂੰ ਕੋਵਿਡ-19 ਤੋਂ ਬਚਣ ਲਈ ਇਹਤਿਆਤ, ਜਿਵੇਂ ਕਿ ਆਪਸ ਵਿਚ 3 ਫੁੱਟ ਦੀ ਪੂਰੀ, ਸੈਨੀਟਾਈਜ਼ਰ ਮਾਸਕ ਅਤੇ ਗਲੱਵਜ਼ ਆਦਿ ਦਾ ਇਸਤੇਮਾਲ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।