ਪ੍ਰੈਸ ਕਲੱਬ (ਰਜ਼ਿ.) ਪੰਜਾਬ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਵਰਿੰਦਰ ਸਿੰਘ ਬਰਾੜ ਨਾਲ ਮੀਟਿੰਗ-ਥਾਣਾਮੁਖੀ ‘ਤੇ ਕਾਰਵਾਈ ਦੀ ਮੰਗ

ਜੇ 15 ਮਈ ਤੱਕ ਕਾਰਵਾਈ ਨਾਂ ਹੋਈ ਤਾਂ 17 ਮਈ ਨੂੰ ਪੰਜਾਬ ਦਾ ਪੱਤਰਕਾਰ ਭਾਈਚਾਰਾ ਹੋਵੇਗਾ ਸ਼ੜਕਾਂ ‘ਤੇ-ਮਨਜੀਤ ਸਿੰਘ‘ਮਾਨ’

ਜਗਰਾਉਂ 10 ਮਈ (ਜਨ ਸ਼ਕਤੀ ਨਿਊਜ਼) ਤੱਤਕਾਲੀਨ ਥਾਣਾਮੁਖੀ ਗੁਰਿੰਦਰ ਸਿੰਘ ਬੱਲ ਖਿਲਾਫ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ ਪੁਲਿਸ ਵਲੋਂ ਬਣਦੀ ਕਰਵਾਈ ਨਾਂ ਕਰਨ ਤੋਂ ਖਫਾ ਹੋਏ ਜਰਨਲਿਸਟ ਸਟੇਟ ਪ੍ਰੈਸ ਕਲੱਬ (ਰਜ਼ਿ) ਪੰਜਾਬ ਵਲੋੇ ਦੋਸ਼ੀ ਥਾਣਾਮੁਖੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਜਰਨਲਿਸਟ ਸਟੇਟ ਪ੍ਰੈਸ ਕਲੱਬ (ਰਜ਼ਿ.) ਪੰਜਾਬ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਮਾਨ, ਚੇਅਰਮੈਨ ਹਰਜੀਤ ਸਿੰਘ, ਸੂਬਾ ਸਕੱਤਰ ਰਵਿੰਦਰ ਵਰਮਾਂ, ਸ਼੍ਰੋਮਣੀ ਰੰਘਰੇਟਾ ਦਲ਼ ਪੰਜਾਬ ਦੇ ਪ੍ਰਧਾਨ ਬਲਵੀਰ ਸਿੰਘ ਚੀਮਾ, ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ ਅਤੇ ਇੰਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਜਨਰਲ਼ ਸਕੱਤਰ ਕੰਮਲਜੀਤ ਖੰਨਾ ਦੀ ਅਗਵਾਈ ‘ਚ ਇਕ ਵਫਦ ਨੇ ਜਿਲਾ੍ਹ ਪੁਲਿਸ ਮੁਖੀ ਲੁਧਿਆਣਾ ਦਿਹਾਤੀ ਨੂੰ ਮਿਲ ਮੰਗ ਕੀਤੀ ਕਿ ਸਮਾਜਸੇਵੀ ਇਕਬਾਲ ਸਿੰਘ ਰਸੂਲਪੁਰ ਦੇ ਪਰਿਵਾਰ ਨੰੁ ਨਜ਼ਾਇਜ਼ ਹਿਰਾਸਤ ‘ਚ ਰੱਖ ਕੇ ਅੱਤਿਆਚਾਰ ਕਰਨ ਅਤੇ ਝੂਠੇ ਕੇਸਾਂ ਵਿਚ ਫਸਾਉਣ ਵਾਲੇ ਥਾਣਾਮੁਖੀ ਗੁਰਿੰਦਰ ਸਿੰਘ ਬੱਲ਼ ਖਿਲਾਫ ਕਮਿਸ਼ਨ ਦੇ ਹੁਕਮਾਂ ਤੋਂ ਬਾਦ ਵੀ ਕਾਨੂੰਨੀ ਕਾਰਵਾਈ ਨਾਂ ਕਰਨ ਨਾਲ ਜਿਥੇ ਭਾਰਤੀ ਲੋਕਤੰਤਰ ਦਾ ਜ਼ਨਾਜਾ ਕੱਢ ਦਿੱਤਾ ਹੈ, ਉਥੇ ਨਿਆਂ-ਪ੍ਰਨਾਲ਼ੀ ‘ਤੇ ਵੀ ਵੱਡਾ ਸੁਆਲ਼ ਖੜਾਂ੍ਹ ਕਰ ਦਿੱਤਾ ਹੈ। ਉਨਾਂ ਕਿਹਾ ਕਿ ਅੱਜ 10 ਮਈ ਦਾ ਧਰਨਾ ਪੁਲਿਸ ਮੁਖੀ ਦੇ ਵਿਸ਼ਵਾਸ ‘ਤੇ ਮੁਲ਼ਤਵੀ ਕਰ ਦਿੱਤਾ ਗਿਆ ਹੈ ਪਰ ਜੇਕਰ ਵਾਅਦੇ ਮੁਤਾਬਕ 15 ਮਈ ਤੱਕ ਦੋਸ਼ੀ ਥਾਣਾਮੁਖੀ ‘ਤੇ ਪਰਚਾ ਦਰਜ ਨਾਂ ਕੀਤਾ ਤਾਂ ਜਰਨਲਿਸਟ ਸਟੇਟ ਪ੍ਰੈਸ ਕਲੱਬ(ਰਜ਼ਿ.) ਪੰਜਾਬ ਦੇ ਸਮੂਹ ਪੱਤਰਕਾਰ ਜਗਰਾਓ ਦੀਆਂ ਸ਼ੜਕਾਂ ਜ਼ਾਮ ਕਰਕੇ ਧਰਨੇ ਦੇਣਗੇ। ਇਸ ਸਮੇਂ ਪੁਲਿਸ ਅਧਿਕਾਰੀ ਐਸਪੀ ਜਸਵਿੰਦਰ ਸਿੰਘ, ਡੀਐਸਪੀ ਸੁਖਪਾਲ ਸਿੰਘ, ਡੀਐਸਪੀ ਦਿਲਬਾਗ ਸਿੰਘ ਅਤੇ ‘ਜਨਸ਼ਕਤੀ’ ਨਿਊਜ਼ ਦੇ ਐਡੀਟਰ ਅਮਨਜੀਤ ਸਿੰਘ ਯੂਕੇ, ਪੱਤਰਕਾਰ ਗੁਰਦੇਵ ਸਿੰਘ, ਪੱਤਰਕਾਰ ਪ੍ਰਮੋਦ ਚੁਟਾਲਾ, ਟੀਵੀ ਰਿਪੋਰਟ ਹੇਮਰਾਜ ਬੱਬਰ, ਮਨਜੀਤ ਸਿੰਂਘ ਲੁਧਿਆਣਾ, ਸੱਤਪਾਲ਼ ਸਿੰਘ ਕਾਉਂਕੇ ਸਮੇਤ ਹੋਰ ਪੱਤਰਕਾਰ ਭਾਈਚਾਰੇ ਤੋਂ ਬਿਨਾਂ ਪੀੜਤ ਇਕਬਾਲ ਸਿੰਘ ਰਸੂਲਪੁਰ ਵੀ ਹਾਜ਼ਰ ਸੀ।    
 

ਕੀ ਹੈ ਮਾਮਲਾ ?

ਜਗਰਾਓ (ਜਨ ਸ਼ਕਤੀ ਨਿਊਜ਼) ਪੰਜਾਬ ਪੁਲਿਸ ਦਾ ਇਕ ਦਬੰਗ ਬਾਹੂਬਲ਼ੀ ਇੰਸਪੈਕਟਰ ਵੱਖ-ਵੱਖ ਸੰਗੀਨ ਕਿਸਮ ਦੇ ਅਪਰਾਧਿਕ ਕੇਸਾਂ ਵਿਚ ਦੋਸ਼ੀ ਕਾਰਾਰ ਹੋਣ ਦੇ ਬਾਵਯੂਦ ਵੀ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ ਠਾਠ ਨਾਲ ਥਾਣੇਦਾਰੀ ਕਰ ਰਿਹਾ ਏ। ਪੰਜਾਬ ਪੁਲਿਸ ਦੇ ਉਚ ਆਲ੍ਹਾ ਅਫਸਰ ਵੀ ਇਸ ਥਾਣੇਦਾਰ ਅੱਗੇ ਮੂਧੇ ਮੰੂਹ ਡਿੱਗੇ ਪਏ ਲਗਦੇ ਹਨ ਕਿਉਂਕਿ ਇਸ ਬਾਹੂਬਲੀ ਨੂੰ ‘ਕੁੱਝ ਉਚੱ ਅਫਸਰਾਂ ਅਤੇ ਲ਼ੀਡਰਾਂ’ ਦੀ ਛਤਰਛਾਇਆ ਬਾਖੂਬੀ ਪ੍ਰਾਪਤ ਹੈ। ਪੇਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਅਤੇ ਯੂਨੀਵਰਸਲ ਮਨੁੱਖੀ ਅਧਿਕਾਰ ਸੰਗਠਨ ਦੇ ਜਨਰਲ਼ ਸਕੱਤਰ ਅਤੇ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਾਬਕਾ ਲੀਗਲ਼ ਵਲੰਟੀਅਰ ਇਕਬਾਲ ਸਿੰਘ ਰਸੂਲਪੁਰ ਨੇ ਇਸ ਸਬੰਧੀ ਪ੍ਰੈਸ ਨੰੁ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਮੇਂ ਪਟਿਆਲਾ ਜਿਲ੍ਹੇ ਦੇ ਥਾਣਾ ਸਨੌਰ ‘ਚ ਤਾਇਨਾਤ ਇਹ ਇੰਸਪੈਕਟਰ ਗੁਰਿੰਦਰ ਸਿੰਘ ਬੱਲ਼ ਸਾਲ 2004 ਤੌਂ 2007 ਦੁਰਾਨ ਪੁਲਿਸ ਜਿਲਾ ਜਗਰਾਓ ਦੇ ਥਾਣਾ ਸਿਟੀ ਵਿਚ ਕਥਿਤ ਤੌਰ ਤੇ ਐਸ.ਐਚ.ਓ. ਤਾਇਨਾਤ ਸੀ। ਰਸੂਲਪੁਰ ਨੇ ਅੱਗੇ ਦੱਸਿਆ ਕਿ ਇਥੇ ਰਹਿੰਦੇ ਹੋਏ ਇਸ ਥਾਣੇਦਾਰ ਨੇ ਉਸ ਦੇ ਪਰਿਵਾਰ ਨੂੰ ਕਤਲ਼ ਦੇ ਝੂਠੇ ਕੇਸ ਵਿਚ ਨਜ਼ਾਇਜ਼ ਫਸਾਇਆ ਅਤੇ ਕੇਸ ਦਾ ਸਾਰਾ ਹੀ ਦਫਤਰੀ ਰਿਕਾਰਡ ਜਾਅਲ਼ੀ ਤਿਆਰ ਕੀਤਾ ਸੀ। ਇਸ ਤੋਂ ਬਿਨਾਂ ਆਮ ਲੋਕਾਂ ਤੇ ਕਰੀਬ 20 ਮੁਕੱਦਮੇ ਦਰਜ ਕੀਤੇ ਸਨ ਪਰ ਜਦੋਂ ਜੱਥੇਬੰਦੀ ਨੇ ਪੁਲਿਸ ਦਫਤਰਾਂ ਦਾ ਰਿਕਾਰਡ ਖੰਘਾਲਿਆ ਤਾਂ ਉਸ ਵੇਲੇ ਹੈਰਾਨੀ ਦੀ ਕੋਈ ਹੱਦ ਹੀ ਨਾ ਰਹੀ ਜਦੋਂ ਪਤਾ ਲੱਗਾ ਕਿ ਇਸ ਸਾਲ 2004-05 ਵਿਚ ਨਾ ਤਾਂ ਥਾਣਾ ਸਿਟੀ ਜਗਰਾਓ ਹੋਂਦ ਵਿਚ ਸੀ ਅਤੇ ਨਾਂ ਹੀ ਆਪਣੇ ਆਪ ਨੂੰ ਐਸਆਈ/ਐਸਐਚਓ ਕਹਾਉਂਦਾ ਗੁਰਿੰਦਰ ਬੱਲ਼ “ਐਸ.ਐਚ.ਓ.” ਲੱਗਣ ਦੀ ਯੋਗਤਾ ਰੱਖਦਾ ਸੀ। ਅਸਲ ਵਿਚ ਗੁਰਿੰਦਰ ਬੱਲ਼ ਇਕ ਏ.ਐਸ.ਆਈ ਸੀ ਜਿਸ ਨੂੰ ਪੰਜਾਬ ਪੁਲਿਸ ਐਕਟ ਦੀ ਧਾਰਾ 13 ਅਨੁਸਾਰ ਸਿਰਫ ਛੇ ਮਹੀਨੇ ਲਈ ਐਸ.ਆਈ. ਲੋਕਲ਼ ਰੈਂਕ ਵਿਚ ਪਦ-ਉਨਤ ਕੀਤਾ ਸੀ ਜਦੋਕਿ ਉਸ ਨੇ ਨਾਂ ਤਾਂ ਦੁਵਾਰਾ ਕਦੀ ਇਸ ਨੂੰ ਰਿਿਨਊ ਕਰਵਾਇਆ ਅਤੇ ਨਾਂ ਹੀ ਮਿਆਦ ਖਤਮ ਹੋਣ ਤੇ ਉਚ ਅਫਸਰਾਂ ਨੂੰ ਦੱਸਿਆ ਸਗੋਂ ਨਜ਼ਾਇਜ਼ ਤੌਰ ਤੇ ਐਸਆਈ/ਐਸਐਚਓ ਦੇ ਅਹੁਦੇ ਦੀ ਵਰਤੋਂ ਕਰਦਾ ਹੋਇਆ ਆਪਣੇ ਨਾਲ਼ ਗੈਰ-ਕਾਨੂੰਨੀ ਤੌਰ ਤੇ ਚਾਰ-ਚਾਰ ਗੰਨਮੈਨ ਦੀ ਡਾਰ ਵੀ ਲਈ ਫਿਰਦਾ ਰਿਹਾ। ਰਸੂਲਪੁਰ ਨੇ ਦੱਸਿਆ ਕਿ ਡੀਜੀਪੀ/ਮਨੁੱਖੀ ਅਧਿਕਾਰ ਵੱਲੋ ਕੀਤੀ ਉੱਚ ਪੱਧਰੀ ਪੜਤਾਲ ਤੋਂ ਬਾਦ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋਂ ਦਲਿਤ ਪਰਿਵਾਰ ਤੇ ਅੱਤਿਆਚਾਰ ਕਰਨ ਦੇ ਮਾਮਲੇ ‘ਚ ਦੋਸ਼ੀ ਗਰਦਾਨੇ ਥਾਣਾ ਦਿੜਬਾ ਦੇ ਮੁਖੀ ਇੰਸਪੈਕਟਰ ਗੁਰਿੰਦਰ ਬੱਲ਼ ‘ਤੇ ਗੈਰਕਾਨੂੰਨੀ ਹਿਰਾਸਤ ‘ਚ ਰੱਖ ਕੇ ਅੱਤਿਆਚਾਰ ਕਰਨ ਦਾ ਮੁਕੱਦਮਾ ਦਰਜ ਕਰਾਉਣ ਲਈ ਕਮਿਸ਼ਨ ਵੱਲੋ ਜ਼ਿਲਾ ਪੁਲਿਸ ਜਗਰਾਉਂ ਨੂੰ ਭੇਜੇ ਗਏੇ ਹੁਕਮਾਂ ਅਨੁਸਾਰ ਦੋਸ਼ੀ ਥਾਣੇਦਾਰ ਤੇ ਮੁਕੱਦਮਾ ਦਰਜ ਕਰਾਉਣ ਲਈ ਜਗਰਾਓ ਪੁਲਿਸ ਦੀ ਪੁਸ਼ਤਪਨਾਮੀ ਖਿਲਾਫ ਲਗਾਤਾਰ ਧਰਨੇ ਵੀ ਦਿੱਤੇ ਜਾ ਚੁੱਕੇ ਹਨ । ਇਸ ਸਬੰਧੀ ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲਾ ਸਕੱਤਰ ਕਾਮਰੇਡ ਸੁਖਦੇਵ ਸਿੰਘ ਮਾਣੰੂਕੇ, ਅਵਤਾਰ ਸਿੰਘ ਰਸੂਲਪੁਰ, ਤਰਲੋਚਨ ਸਿੰਘ ਝੋਰੜਾਂ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਦੇ ਝੂਠੇ ਦਾਅਵੇ ਬੇਨਕਾਬ ਹੋ ਚੁਕੇ ਹਨ। ਉਨਾਂ ਦਾਅਵਾ ਕੀਤਾ ਕਿ ਹੁਣ ਜਿਲਾ ਪੁਲਿਸ ਅਧਿਕਾਰੀ ਖੁਫੀਆ ਰਿਪੋਰਟ ਅਤੇ ਡੀਜੀਪੀ ਦੀ ਪੜਤਾਲ਼ ਵਿਚ ਪੀੜਤਾਂ ਨੂੰ ਨਜ਼ਾਇਜ਼ ਹਿਰਾਸਤ ਵਿਚ ਰੱਖ ਕੇ ਅੱਤਿਆਚਾਰ ਕਰਨ ਲਈ ਦੋਸ਼ੀ ਠਹਿਰਾਏ ਕਥਿਤ ਥਾਣਾ ਸਿਟੀ ਜਗਰਾਓ ਦੇ ਰਹਿ ਚੁੱਕੇ ਮੁਖੀ ਗੁਰਿੰਦਰ ਬੱਲ਼ ‘ਤੇ ਕਾਨੂੰਨ ਅਨੁਸਾਰ ਮੁਕੱਦਮਾ ਦਰਜ ਕਰਨ ਵਿਚ ਲਗਾਤਾਰ ਆਨਾ-ਕਾਨੀ ਕਰ ਰਹੇ ਹਨ।ਮੀਟਿੰਗ ਦੁਰਾਨ ਵੱਖ-ਵੱਖ ਬੁਲਾਰਿਆਂ ਨੇ 13 ਸਾਲਾਂ ਤੋਂ ਲਗਾਤਾਰ ਜਾਤੀ ਵਿੱਤਕਰੇ ਅਤੇ ਤਸ਼ੱਦਦ ਦਾ ਸ਼ਿਕਾਰ ਹੋ ਰਹੇ ਦਲਿਤ ਪਰਿਵਾਰ ਨੂੰ ਇੰਨਸਾਫ ਦੇਣ ਵਿਚ ਰਹਿ ਚੁੱਕੇ ਪੁਲਿਸ ਅਧਿਕਾਰੀਆਂ ਵਲੋਂ ਅਪਣਾਏ ਦੋਸ਼ੀ ਪੱਖੀ ਵਤੀਰੇ ਪ੍ਰਤੀ ਜਿਥੇ ਗਹਿਰੀ ਚਿੰਤਾਂ ਦਾ ਪ੍ਰਗਟਾਵਾ ਕਰਦਿਆਂ ਕਾਨੂੰਨੀ ਅਵੱਗਿਆ ਦੇ ਇਸ ਗੰਭੀਰ ਮਾਮਲੇ ਸਬੰਧੀ ਰਹਿ ਚੁੱਕੇ ਜਿਲਾ ਪੁਲਿਸ ਮੁਖੀ ‘ਤੇ ਵੀ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਉਨਾਂ ਦਾਅਵਾ ਕੀਤਾ ਕਿ ਇਸ ਅਪਰਾਧਿਕ ਮਾਮਲੇ ਵਿਚ ਤਾਂ ਗੁਰਿੰਦਰ ਬੱਲ਼ ਵਗੈਰਾ ‘ਤੇ ਤੁਰੰਤ ਹੀ ਮੁਕੱਦਮਾ ਦਰਜ ਕੀਤਾ ਜਾਣਾ ਬਣਦਾ ਸੀ।ਇਸ ਸਬੰਧ ਵਿਚ ਅਵਤਾਰ ਸਿੰਘ ਰਸੂਲਪੁਰ ਤੇ ਕਮਲਜੀਤ ਖੰਨਾ ਨੇ ਕਿਹਾ ਕਿ ਇਕ ਪਾਸੇ ਪੰਜਾਬ ਪੁਲਿਸ ਦੇ ਖੁਫੀਆ ਵਿੰਗ ਅਤੇ ਡੀਜੀਪੀ/ਐਚਆਰ ਦੀ ਪੜਤਾਲ ਵਿਚ ਦੋਸ਼ੀ ਠਹਿਰਾਏ ਇੰਸਪੈਕਟਰ ਗੁਰਿੰਦਰ ਬੱਲ਼ ਖਿਲਾਫ ਮੁਕੱਦਮਾ ਦਰਜ ਕਰਨ ਲਈ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋਂ 28 ਮਈ 2018 ਨੂੰ ਭੇਜੇ ਹੁਕਮਾਂ ਨੂੰ ਜਾਣਬੁੱਝ ਕੇ ਰੱਦੀ ਟੋਕਰੀ ਵਿਚ ਸੱੁਟਿਆ ਹੋਇਆ ਹੈ ਦੂਜੇ ਪਾਸੇ ਕਿਸੇ ਆਮ ਨਾਗਰਿੱਕ ਪਰਚਾ ਦਰਜ ਕਰਨ ਇਕ ਮਿੰਟ ਲਗਾਇਆ ਜਾਦਾਂ ਹੈ। ਉਨਾਂ ਦੱਸਿਆ ਕਿ 21 ਜੁਲਾਈ 2005 ਵਿਚ ਕਥਿਤ ਥਾਣਾ ਸਿਟੀ ਜਗਰਾਓ ਨੇ ਐਸਐਚਓ ਗੁਰਿੰਦਰ ਸਿੰਘ ਬੱਲ ਨੇ ਪਿੰਡ ਰਸੂਲਪੁਰ ਦੇ ਰਹਿਣ ਵਾਲੇ ਮਨੁੱਖੀ ਅਧਿਕਾਰ ਕਾਰਕੁੰਨ ਇਕਬਾਲ ਸਿੰਘ ਰਸੂਲਪੁਰ ਨੂੰ ਅਤੇ ਉਸ ਦੇ ਪਰਿਵਾਰ ਨੂੰ ਨਜ਼ਾਇਜ਼ ਹਿਰਾਸਤ ਵਿਚ ਰੱਖ ਕੇ ਅੱਤਿਆਚਾਰ ਕੀਤੇ ਸਨ ਫਿਰ ਅੱਤਿਆਚਾਰਾਂ ਨੂੰ ਛਪਾਉਣ ਲਈ ਦੂਜੇ ਦਿਨ 22 ਜੁਲਾਈ ਨੂੰ  ਕਥਿਤ ਕਤਲ ਦੇ ਕੇਸ ਵਿਚ ਫਸਾ ਕੇ ਜੇਲ਼ ਭਜ ਦਿੱਤਾ ਸੀ। ਜਿਸ ਵਿਚੋ ਪੀੜਤ 28 ਮਾਰਚ 2014 ਨੂੰ ਬਰੀ ਹੋ ਗਿਆ ਸੀ। ਉਨਾਂ ਦੱਸਿਆ ਕਿ ਇਕਬਾਲ ਸਿੰਘ ਰਸੂਲਪੁਰ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ 14 ਜੁਲਾਈ 2005 ਨੂੰ ਇਕਬਾਲ ਦੀ ਬਿਰਧ ਮਾਤਾ ਅਤੇ ਕੁਆਰੀ ਭੈਣ ਨੂੰ ਥਾਣੇ ਲਿਆ ਕੇ ਅੰਨਾਂ ਤਸ਼ੱਦਦ ਕੀਤਾ ਗਿਆ ਸੀ। ਇਕਬਾਲ ਦੀ ਭੈਣ ਪੁਲਿਸ ਦੇ ਕਰੰਟ ਲਗਾਉਣ ਨਾਲ ਸਦਾ ਲਈ ਅਪਾਹਜ਼ ਹੋ ਕੇ ਮੰਜੇ ਤੇ ਪਈ ਹੈ। ਇਸ ਸਾਰੇ ਮਾਮਲੇ ਦੀ ਪੜ੍ਹਤਾਲ ਡੀ. ਜੀ. ਪੀ. ਪੰਜਾਬ ਪੁਲਿਸ/ਮਨੁੱਖੀ ਅਧਿਕਾਰ ਸ੍ਰ. ਰਜਿੰਦਰ ਸਿੰਘ ਆਈ.ਪੀ.ਐਸ. ਦੀ ਅਗਵਾਈ ਵਿਚ ਬਣੀ ਉੱਚ ਪੱਧਰੀ ਪੜ੍ਹਤਾਲੀਆ ਟੀਮ ਨੇ 03 ਨਵੰਬਰ 2015 ਨੂੰ ਵਿਸਥਾਰ ਸਹਿਤ ਜਾਂਚ ਕਰਕੇ ਦਲਿਤ ਪਰਿਵਾਰ ਤੇ ਹੋਏ ਪੁਲਿਸ ਅੱਤਿਆਚਾਰਾਂ ਨੂੰ ਸਹੀ ਸਾਬਤ ਕਰ ਦਿੱਤਾ ਸੀ। ਜਿਸ ਦੇ ਅਧਾਰ ਤੇ ਕੌਮੀ ਕਮਿਸ਼ਨ ਨੇ ਪਰਚਾ ਦਰਜ ਕਰਨ ਦੇ ਉਕਤ ਹੁਕਮ ਜਾਰੀ ਕੀਤੇ ਹਨ। ਪ੍ਰੈਸ ਨਾਲ ਗੱਲਬਾਤ ਕਰਦਿਆਂ ਪੀੜਤ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਕਥਿਤ ਥਾਣਾ ਮੁੱਖੀ ਗੁਰਿੰਦਰ ਸਿੰਘ ਦੀ ਅਗਵਾਈ ‘ਚ ਪੁਲਿਸ ਟੀਮ ਨੇ 21 ਜੁਲਾਈ 2005 ਦੀ ਸ਼ਾਮ ਨੂੰ ਅਗਿਆਤ ਜਗ੍ਹਾ ਤੇ ਲਿਜਾ ਕੇ ਅੱਤਿਆਚਾਰ ਕਰਨ ਉਪਰੰਤ ਥਾਣੇ ਲਿਆ ਕੇ ਦੂਜੇ ਦਿਨ 22 ਜੁਲਾਈ ਨੂੰ ਗ੍ਰਿਫਤਾਰੀ ਦਿਖਾ ਕੇ ਜੇਲ਼ ਬੰਦ ਕਰ ਦਿੱਤਾ ਸੀ। ਉਨਾਂ ਦੱਸਿਆ ਕਿ ਸੂਚਨਾ ਐਕਟ-2005 ਅਧੀਨ 20000 ਚਿੱਠੀਆਂ ਲਿਖ ਕੇ ਪ੍ਰਾਪਤ ਕੀਤੇ ਹਜ਼ਾਰਾਂ ਦਸਤਾਵੇਜ਼ੀ ਸਬੂਤਾਂ,  ਦਰਜਨ ਗਵਾਹਾਂ ਅਤੇ ਦੇ ਅਧਾਰ ਤੇ ਹੀ ਡੀਜੀਪੀ ਨੇ ਪੁਲਿਸ ਅੱਤਿਆਚਾਰਾਂ ਦੇ ਸਾਰੇ ਦੋਸ਼ਾਂ ਨੂੰ ਸਹੀ ਸਿੱਧ ਕੀਤਾ ਗਿਆ ਸੀ। ਉਨਾਂ ਕਿ ਉਸ ਵਲੋ ਪੜਤਾਲੀਆ ਟੀਮ ਨੂੰ ਦਸਤਾਵੇਜ਼ੀ ਤੌਰ ਤੇ ਦੱਸਿਆ ਕਿ ਨਾਂ ਹੀ 2004-05 ਵਿਚ ਥਾਣਾ ਸੀ ਅਤੇ ਨਾਂ ਹੀ ਗੁਰਿੰਦਰ ਸਿੰਘ ਐਸ.ਐਚ.ਓ. ਲੱਗਣ ਦੀ ਯੋਗਤਾ ਰੱਖਦਾ ਸੀ।ਇਥੋਂ ਤੱਕ ਕਿ ਕਥਿਤ ਐਸਐਚਓ ਗੁਰਿੰਦਰ ਸਿੰਘ ਨੇ ਕੇਸ ਦਾ ਸਾਰਾ ਜ਼ਿਮਨੀ ਰਿਕਾਰਡ, ਪੁਲਿਸ ਰੇਡਾਂ ਦਾ ਰਿਕਾਰਡ, ਗਵਾਹਾਂ ਦਾ ਰਿਕਾਰਡ, ਬ੍ਰਾਮਦੀ ਰਿਕਾਰਡ ਝੂਠਾ ਬਣਾਇਆ ਗਿਆ ਸੀ। ਰਸੂਲਪੁਰ ਦੀ ਸ਼ਿਕਾਇਤ ਤੇ ਕੇਸ ਦਾ ਜ਼ਿਮਨੀ ਰਿਕਾਰਡ ਦੇਣ ਤੋਂ ਇਨਕਾਰ ਕਰਨ ਬਦਲੇ ਜਗਰਾਓ ਦੇ ਦੇ ਤੱਤਕਾਲੀਨ ਐਸਐਸਪੀ ਆਸ਼ੀਸ਼ ਚੌਧਰੀ ਨੂੰ ਸੂਚਨਾ ਕਮਿਸ਼ਨ ਦੀ ਅਦਾਲਤ ਨੇ 45000/-ਰੁਪਏ ਜ਼ੁਰਮਾਨਾ ਵੀ ਕੀਤਾ ਗਿਆ ਸੀ। ਪ੍ਰਧਾਨ ਧਾਲੀਵਾਲ ਨੇ ਇਹ ਵੀ ਦੱਸਿਆ ਕਿ ਕਰੀਬ ਡੇਢ ਦਹਾਕੇ ਤੋਂ ਲਗਾਤਾਰ ਲੰਬੀ ਘਾਲਣਾ ਘਾਲ ਕੇ 20000 ਚਿੱਠੀਆਂ-ਪੱਤਰ ਲਿਖ ਕੇ ਸਚਾਈ ਸਾਹਮਣੇ ਲਿਆਉਣ ਅਤੇ ਪੁਲਿਸ ਦੇ ਝੂਠ ਨੂੰ ਨੰਗਾ ਕਰਨ ਬਦਲੇ ਇਕਬਾਲ ਸਿੰਘ ਰਸੂਲਪੁਰ ਨੂੰ ਡੀ.ਜੀ.ਪੀ. ਪੰਜਾਬ ਪੁਲਿਸ ਨੇ ਪੁਲਿਸ ਰੂਲ਼ ਦੀ ਧਾਰਾ 15 (3) ਏ ਅਧੀਨ ਪਹਿਲੇ ਦਰਜੇ ਦਾ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਸੀ। ਧਾਲੀਵਾਲ ਤੇ ਹੋਰਨਾਂ ਨੇ ਦੱਸ਼ਿਆ ਕਿ ਕੌਮੀ ਕਮਿਸ਼ਨ ਦੇ ਹੁਕਮ ਨੂੰ ਡਸਟਬਿਨ ਵਿਚ ਸੁੱਟ ਦੇਣਾ ਕਾਨੂੰਨ ਦੀ ਘੋਰ ਅਵੱਗਿਆ ਹੈ। ਮੀਟਿੰਗ ਵਿਚ ਹਾਜ਼ਰ ਆਗੂਆਂ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਕਿ ਕੌਮੀ ਕਮਿਸ਼ਨ ਦੇ ਹੁਕਮ ਨੂੰ ਤੁਰੰਤ ਲਾਗੂ ਕਰਕੇ ਦੋਸ਼ੀਆਂ ਖਿਲਾਫ ਪਰਚਾ ਦਰਜ ਕੀਤਾ ਜਾਵੇ ਵਰਨਾ ਸਮੂਹ ਜੱਥੇਬੰਦੀਆਂ ਤਿੱਖੇ ਸੰਘਰਸ਼ ਲਈ ਮਜ਼ਬੂਰ ਹੋਣਗੇ।

ਥਾਣਾਮੁਖੀ ਬੱਲ਼ ਨੇ ਸ਼ਾਜਿਸ਼ ਨਾਲ ਤਿਆਰ ਕੀਤਾ ਸੀ ਕੇਸ ਦਾ ਜ਼ਾਅਲ਼ੀ ਰਿਕਾਰਡ ਅਤੇ ਉੱਚ ਪੱਧਰੀ ਜਾਂਚ-ਪੜਤਾਲਾਂ੍ਹ ਵਿਚ ਗੁਰਿੰਦਰ ਬੱਲ਼ ਪਾਇਆ ਜਾ ਚੁੱਕਾ ਏ ਦੋਸ਼ੀ-

ਡਾਇਰੈਕਟਰ ਬਿਊਰੋ ਆਫ ਇੰਨਵੈਸਟੀਗੇਸ਼ਨ, ਪੰਜਾਬ ਵਲੋ ਕਮਿਸ਼ਨ ਨੂੰ ਭੇਜੀ ਪੜਤਾਲ ਰਿਪੋਰਟ ਅਨੁਸਾਰ  ਡੀਐਸਪੀ ਕਰਾਈਮ ਰੇਂਜ ਲੁਧਿਆਣਾ ਵਲੋ ਐਸਪੀ ਕਰਾਈਮ/ਜੋਨ, ਜਲੰਧਰ ਰਾਹੀ ਭੇਜੀ ਆਪਣੀ ਰਿਪੋਰਟ ਨੰਬਰ 74/ਐਸਸੀ.ਕਰਾਈਮ ਜੋਨ ਜਲੰਧਰ ਡੀਜੀਪੀ/ਐਚਆਰ ਦੀ ਜਾਂਚ ਰਿਪੋਰਟ ਮਿਤੀ 03.11.2015 ਨੂੰ ਕਨਸਿਡਰ ਕੀਤਾ ਹੈ। ਡੀਜੀਪੀ/ਐਚਆਰ ਦੀ ਜਾਂਚ ਮੁਤਾਬਕ ਥਾਣੇਦਾਰ ਵਲੋ ਕੀਤੇ ਅੱਤਿਆਚਾਰਾਂ ਅਰਥਾਤ ਨਜ਼ਾਇਜ਼ ਹਿਰਾਸਤ ‘ਚ ਰੱਖਣ, ਥਰਡ ਡਿਗਰੀ ਟਾਰਚਰ ਕਰਨ, ਜ਼ਾਅਲੀ ਰਿਕਾਰਡ ਤਿਆਰ ਕਰਕੇ ਝੂਠੇ ਕੇਸਾਂ ‘ਚ ਫਸਾਉਣ, ਝੂਠੀਆਂ ਗਵਾਹੀਆਂ ਤਿਆਰ ਕਰਕੇ ਝੂਠੇ ਟਰਾਇਲ ਚਲਾਉਣ ਅਤੇ ਅੱਜ ਤੱਕ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਨਾਂ ਕਰਨ ਦੇ ਦੋਸ਼ ਸਹੀ ਸਿੱਧ ਹੋਏ ਹਨ ਅਤੇ ਪੀੜਤਾਂ ਦੀ ਲੰਬਾ ਸਮਾਂ ਹੋਈ ਨਜ਼ਾਇਜ਼ ਹਿਰਾਸਮੈਂਟ, ਬਦਨਾਮੀ, ਸਮਾਜਿਕ ਤੇ ਮਾਨਸਿਕ ਅੱਤਿਆਚਾਰ, ਪੈਸੇ ਅਤੇ ਸਮੇਂ ਦੀ ਹੋਈ ਬਰਬਾਦੀ ਦੇ ਹੋਏ ਨੁਕਸਾਨ ਬਦਲੇ ਪੀੜਤਾਂ ਨੂੰ 5–5 ਲੱਖ ਰੁਪਏ ਮੁਆਵਜ਼ਾ ਦੇਣ ਦੀ ਸਿਫਾਰਿਸ਼ ਵੀ ਕੀਤੀ ਹੈ ਅਤੇ ਪੀੜਤਾਂ ਤੇ ਉਕਤ ਪੁਲਿਸ ਕਰਮੀਆਂ ਵਲੋ ਕੀਤੇ ਅੱਤਿਆਚਾਰਾਂ ਨੂੰ “ਕਲਾਸਿਕ ਕੇਸ ਆਪ ਵਾਇਓਲੇਸ਼ਨ ਆਫ ਹਿਊਮਨ ਰਾਈਟਸ” ਕਰਾਰ ਦਿੱਤਾ ਹੈ।  
           ਸੀਆਈਡੀ/ਲੁਧਿਆਣਾ ਯੂਨਿਟ ਦੇ ਡੀਐਸਪੀ ਦੀ ਖੁਫੀਆ ਰਿਪੋਟ ਅਤੇ ਖੁਦ ਐਸਆਈ/ਐਸਐਚਓ ਗੁਰਿੰਦਰ ਸਿੰਘ ਬੱਲ, ਏਐਸਆਈ ਰਾਜਵੀਰ ਸਿੰਘ ਦੇ ਇੰਸਪੈਕਟਰ ਵਿਜ਼ੀਲੈਂਸ ਬਿਊਰੋ ਪਾਸ ਮਿਤੀ 11.07.2007 ਅਤੇ ਡੀਐਸਪੀ ਵਿਜ਼ੀਲੈਂਸ ਬਿਊਰੋ ਪਾਸ ਦਰਜ ਕਰਾਏ ਇਕਬਾਲੀਆ ਬਿਆਨਾਂ ਅਤੇ ਹਰਜਿੰਦਰ ਸਿੰਘ ਵਲੋ ਐਸਐਸਪੀ ਜਗਰਾਓ ਨੂੰ ਲਿਖੇ ਪੱਤਰ ਅਨੁਸਾਰ ਸਾਬਤ ਹੋਇਆ ਕਿ ਪੀੜਤ ਥਾਣੇਦਾਰ ਬੱਲ ਪਾਸ ਮਿਤੀ 21.07.2005 ਨੂੰ ਹਾਜ਼ਰ ਹੋਇਆ ਸੀ ਅਤੇ ਥਾਣੇਦਾਰ ਨੇ ਮਿਤੀ 21.07.2005 ਨੂੰ ਹੀ ਇਕਬਾਲ ਸਿੰਘ ਨੂੰ ਨਜ਼ਾਇਜ਼ ਹਿਰਾਸਤ ਵਿਚ ਰੱਖ ਲਿਆ ਸੀ ਅਤੇ ਸ਼ਾਮ ਨੂੰ ਨੇੜਲੇ ਇਕ ਪਿੰਡ ਦੇ ਖੇਤਾਂ ‘ਚ ਬਣਾਏ ਇਕ ਪੁਲਿਸ ਟਾਰਚਰ ਘਰ ‘ਚ ਲਿਜਾ ਕੇ ਭਾਰੀ ਕੁੱਟਮਾਰ ਕੀਤੀ ਸੀ।
            ਪੁਲਿਸ ਰਿਕਾਰਡ ਅਤੇ ਸੀਆਈਡੀ/ਲੁਧਿਆਣਾ ਯੂਨਿਟ ਦੇ ਡੀਐਸਪੀ ਦੀ ਖੁਫੀਆ ਰਿਪੋਟ ਤੋਂ ਸ਼ਪਸਟ ਹੈ ਕਿ ਮਿਤੀ 21.07.2005 ਨੂੰ ਹੀ ਥਾਣੇਦਾਰ ਨੇ ਪੀੜਤ ਦੀ ਭਰਜਾਈ ਅਤੇ ਪਤੀ ਉਨਾਂ ਦੇ ਦੋ ਨਬਾਲਗ ਬੱਚਿਆਂ ਨੂੰਂ ਸ਼ਾਮ ਨੂੰ ਘਰੋਂ ਜ਼ਬਰੀ ਚੁੱਕ ਲਿਆ ਅਤੇ ਨਜ਼ਾਇਜ਼ ਹਿਰਾਸਤ ;ਚ ਰੱਖ ਕੇ ਭਾਰੀ ਤਸ਼ੱਦਦ ਕੀਤਾ ਸੀ।
             ਦਫਤਰੀ ਰਿਕਾਰਡ ਮੁਤਾਬਕ ਪੀੜਤਾਂ ਨੂੰ ਗ੍ਰਿਫਤਾਰ ਤਾਂ ਮਿਤੀ 21.07.2005 ਨੰੁ ਹੀ ਕਰ ਲਿਆ ਸੀ ਪਰ ਮੁਕੱਦਮਾ ਨੰ. 240/04 ਅਤੇ ਮੁਕੱਦਮਾ ਨੰ. 242/05 ਵਿਚ ਕਥਿਤ ਤੌਰ ਤੇ ਗ੍ਰਿਫਤਾਰੀ ਮਿਤੀ 22.07.2005 ਨੂੰ ਦਿਖਾ ਕੇ ਮਿਤੀ 23.07.2005 ਨੂੰ ਕਾਗਜ਼ੀ, ਫਰਜ਼ੀ ਮੈਡੀਕਲ ਕਰਵਾ ਕੇ ਮਿਤੀ 25.07.2005 ਨੂੰ ਜੇਲ਼ ਭੇਜ ਦਿੱਤਾ ਸੀ।
             ਅਸ਼ਟਾਮ ਫਰੋਸ਼ ਦੇ ਰਜਿਸਟਰ ਤੋਂ ਪਾਇਆ ਗਿਆ ਕਿ ਥਾਣੇਦਾਰ ਬੱਲ ਨੇ ਮਿਤੀ 06.08.2004 ਨੂੰ ਪੀੜਤ ਦੀ ਭਰਜਾਈ ਦੇ ਨਾਮ ਦਾ ਇਕ ਫਰਜ਼ੀ ਹਲਫੀਆ ਬਿਆਨ ਤਿਆਰ ਕੀਤਾ ਜੋ ਕਿਸੇ ਸਮਰੱਥ ਅਥਾਰਟੀ ਤੋਂ ਤਸਦੀਕਸ਼ੁਦਾ ਵੀ ਨਹੀਂ ਹੈ ਅਤੇ ਪੁਲਿਸ ਰਿਕਾਰਡ ਵਿਚ ਇਸ ਹਲਫੀਆ ਬਿਆਨ ਦੀ ਅਸਲ ਕਾਪੀ ਵੀ ਮੌਜੂਦ ਨਹੀਂ ਪਾਈ ਗਈ ਸਗੋ ਅਸ਼ਟਾਮ ਫਰੋਸ਼ ਦੇ ਰਜਿਸਟਰ ਦੇ ਲੜੀ ਨੰਬਰ 2147 ਮਿਤੀ 06.08.2004 ‘ਤੇ ਮਨਪ੍ਰੀਤ ਕੌਰ ਦੇ ਜ਼ਾਅਲੀ ਦਸਤਖਤ ਕੀਤੇ ਹੋਏ ਪਾਏ ਗਏ। ਥਾਣੇਦਾਰ ਬੱਲ ਨੇ ਮੁਕੱਦਮਾ ਵਿਚ ਸੁਰਜੀਤ ਕੌਰ ਪਤਨੀ ਜੋਗਿੰਦਰ ਸਿੰਘ ਵਾਸੀ ਮੁਹੱਲਾ ਸੂਜਾਪੁਰੀਆ ਜਗਰਾਓ ਨਾਮ ਦੀ ਇਕ ਫਰਜ਼ੀ ਔਰਤ ਮੌਕੇ ਦੇ ਗਵਾਹ ਵਜੋ ਪਾਈ ਜਦੋਕਿ ਮੁਹੱਲੇ ਵਿਚ ਸੁਰਜੀਤ ਕੌਰ ਨਾਂ ਦੀ ਕੋਈ ਔਰਤ ਨਾਂ ਕਦੇ ਪਹਿਲਾਂ ਰਹਿੰਦੀ ਸੀ ਅਤੇ ਨਾਂ ਹੁਣ ਰਹਿੰਦੀ ਹੈ।
ਪੁਲਿਸ ਰਿਕਾਰਡ ਮੁਤਾਬਕ ਗੁਰਿੰਦਰ ਸਿੰਘ ਨੇ ਮੁਕੱਦਮਾ ਫਰਜ਼ੀ ਬਣਾਏ ਸਾਰੇ ਗਵਾਹਾਂ ਵਿਚੋਂ ਰਜਿੰਦਰ ਸਿੰਘ ਪੁੱਤਰ ਦਸੌਦਾ ਸਿੰਘ ਨੇ ਆਪਣੇ ਘਰੋਂ ਲਿਆਦੇ ਗੁਟਕਾ ਸਾਹਿਬ ਦੀ ਸਹੰੁ ਖਾ ਕੇ ਅਦਾਲਤ ਵਿਚ ਜੱਜ ਨੂੰ ਕਿਹਾ ਕਿ “161 ਦੇ ਬਿਆਨਾਂ ਤੇ ਮੇਰੇ ਦਸਤਖਤ ਹੀ ਨਹੀਂ, ਨਾਂ ਹੀ ਮੈਂ ਮੌਕੇ ਤੇ ਹਾਜ਼ਰ ਸੀ ਸਗੋ ਆਈਓ ਗੁਰਿੰਦਰ ਸਿੰਘ ਨੇ ਮੇਰੇ ਜਾਅਲੀ ਦਸਤਖਤ ਕੀਤੇ ਹਨ”। ਗੁਰਿੰਦਰ ਸਿੰਘ ਤੇ ਉਸ ਦੇ ਸਾਥੀਆਂ ਨੇ ਉਕਤ ਮੁਕੱਦਮੇ ਵਿੱਚ ਫਰਜ਼ੀ ਚਲਾਣ ਤਿਆਰ ਕੀਤਾ ਅਤੇ ਇਕ ਸਿਆਸੀ ਧਿਰ ਦੇ ਸਰਪੰਚ ਅਤੇ ਪੰਚ ਨੂੰ ਝੂਠੇ ਗਵਾਹ ਖੜੇ ਕੀਤਾ ਜੋ ਪੜਤਾਲਾਂ ਦੁਰਾਨ ਅਤੇ ਅਦਾਲਤ ਵਿਚ ਝੂਠੇ ਸਾਬਤ ਹੋਏ।
              ਦਫਤਰੀ ਰਿਕਾਰਡ ਅਨੁਸਾਰ ਗੁਰਿੰਦਰ ਸਿੰਘ ਬੱਲ, ਰਾਜਵੀਰ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਮਿਤੀ 22.07.2005 ਨੂੰ ਫਰਜ਼ੀਤੌਰ ਤੇ ਪੀੜਤ ਦੇ ਹੱਥੋਂ ਪਰਨਾ ਬਰਾਮਦਗੀ, ਪਿੰਡ ਰਸੂਲਪੁਰ ਦੇ ਉਸ ਦੇ ਘਰੋਂ ਦਿਖਾਈ ਅਤੇ ਉਸ ਸਮੇਂ ਪੀੜਤ ਦੇ ਮਿਤੀ 06 ਜੂਨ 1994 ਨੂੰ ਸਵਰਗਵਾਸ ਹੋਏ ਪਿਤਾ ਮਲਕੀਤ ਸਿੰਘ ਨੂੰ ਫਰਜ਼ੀਤੌਰ ਤੇ ਹਾਜ਼ਰ ਦਿਖਾਇਆ ਅਤੇ ਪੀੜਤ ਦੀ ਗ੍ਰਿਫਤਾਰੀ ਦੀ ਇਤਲਾਹ ਵੀ ਮਲਕੀਤ ਸਿੰਘ (ਮ੍ਰਿਤਕ) ਨੂੰ ਹੀ ਦਿੱਤੀ ਦਿਖਾਈ ਹੈ। ਉਸ ਸਮੇਂ ਮੌਕੇ ਦਾ ਨਕਸ਼ਾ ਸਕੇਲੀ, ਫਰਦ ਇਤਲਾਹ, ਫਰਦ ਬ੍ਰਾਮਦਗੀ ਵੀ ਪੂਰੀ ਤਰ੍ਹਾਂ ਫਰਜ਼ੀ ਤੌਰਤੇ ਜ਼ਾਅਲ਼ੀ ਤਿਆਰ ਕੀਤੀ ਗਈ।                                                               
ਦਫਤਰੀ ਜ਼ਿਮਨੀ ਰਿਕਾਰਡ ਮੁਤਾਬਕ ਗੁਰਿੰਦਰ ਸਿੰਘ ਤੇ ਉਸ ਦੇ ਸਾਥੀਆਂ ਨੇ ਮਿਤੀ 31-07-04 ਤੋਂ 21-07-05 ਦਰਮਿਆਨ ਗੁਰਿੰਦਰ ਸਿੰਘ ਨੇ ਪੀੜਤ ਦੇ ਘਰ ਰੇਡਾਂ ਕਰਨ ਦਾ ਜਾਅਲ਼ੀ ਰਿਕਾਰਡ ਤਿਆਰ ਕੀਤਾ। ਪੁਲਿਸ ਦੇ ਜ਼ਿਮਨੀ ਰਿਕਾਰਡ ‘ਚ ਰੇਡਾਂ ਲਈ ਦਿਖਾਈਆਂ ਤਾਰੀਕਾਂ ਚੋਂ ਇਕ ਵੀ ਤਰੀਕ  ਥਾਣੇ ਦੇ ਰੋਜ਼ਨਾਮਚਾ ਵਿੱਚ ਦਰਜ ਨਹੀਂ ਪਾਈ ਗਈ। ਕ੍ਰਮਵਾਰ ਮਿਤੀ  15-01-05, 15-04-05, 30-04-05 ਅਤੇ 22-07-05 ਨੂੰ ਕੀਤੀਆਂ ਦਿਖਾਈਆਂ ਫਰਜ਼ੀ ਰੇਡਾਂ ਸਮੇਂ ਪੀੜਤ ਦੇ ਪਿਤਾ ਮਲਕੀਤ ਸਿੰਘ ਨੂੰ ਘਰ ਹਾਜ਼ਰ ਦਿਖਾਇਆ ਗਿਆ।ਜਦੋ ਕਿ ਪੀੜਤ ਦਾ ਪਿਤਾ ਮਿਤੀ 06.06.1994 ਨੂੰ ਸਵਰਗਵਾਸ ਹੋ ਚੁੱਕਾ ਸੀ।            
             ਦਫਤਰੀ ਰਿਕਾਰਡ ਅਨੁਸਾਰ ਐਸਐਚਓ ਤੇ ਉਸ ਦੇ ਸਾਥੀਆਂ ਵੱਲੋਂ 31-07-04 ਤੋਂ 21-07-05 ਦਰਮਿਆਨ ਕਰੀਬ ਸਾਲ ਭਰ ਜਗਰਾਓ ਥਾਣੇ ਦੀ ਸਰਕਾਰੀ ਜਿਪਸੀ ਨੰ: ਪੀ.ਬੀ.25-1452 ਤੇ ਰੇਡਾਂ ਕਰਨ ਦਾ ਝੂਠਾ ਰਿਕਾਰਡ ਤਿਆਰ ਕੀਤਾ ਕਿਉਂਕਿ ਰੇਡਾਂ ਕਰਨ ਨਾਲ ਸੰਬੰਧਤ ਇਕ ਵੀ ਤਾਰੀਕ ਦਾ ਪੀੜਤ ਦੇ ਪਿੰਡ ਵਿਖੇ ਰੇਡ ਕਰਨ ਜਾਣ ਸੰਬੰਧੀ ਸਰਕਾਰੀ ਜਿਪਸੀ ਨੰ: ਪੀ.ਬੀ.25 1452 ਦੀ ਲਾਗ ਬੁੱਕ ਵਿੱਚ ਕੋਈ ਇੰਦਰਾਜ਼ ਦਰਜ ਨਹੀਂ ਹੈ। ਇੱਥੋਂ ਤੱਕ ਕਿ ਜਿਮਨੀ ਰਿਕਾਰਡ ਵਿੱਚ ਰੇਡਾਂ ਕਰਨ ਲਈ ਦਿਖਾਏ ਪ੍ਰਾਈਵੇਟ ਵਹੀਕਲਜ਼ ਸੰਬੰਧੀ ਆਰਟੀਆਈ ਅਧੀਨ ਪ੍ਰਾਪਤ ਕੀਤਾ ਰਿਕਾਰਡ ਘੋਖਣ ਤੇ ਪ੍ਰਾਈਵੇਟ ਵਹੀਕਲ ਵੀ ਫਰਜ਼ੀ ਸਾਬਤ ਹੋਏ ਭਾਵ ਰੇਡਾਂ ਲਈ ਵਰਤਿਆ ਦਿਖਾਇਆ ਸਕੂਟਰ ਨੰ: ਪੀ.ਬੀ.25ਸੀ 2811 ਮਾਡਲ 2005 ਹੈ, ਜਿਸਦਾ ਮਾਲਕ ਸਿਪਾਹੀ ਤੀਰਥ ਸਿੰਘ ਨੰ. 394 (ਜਾਅਲੀ ਐੱਸ.ਐੱਚ.ਓ. ਦਾ ਗੈਰ-ਕਾਨੂੰਨੀ ਗੰਨਮੈਨ)  ਹੈ, ਜਦੋਂ ਕਿ ਐੱਸ.ਐੱਚ.ਓ. ਮਿਤੀ 30-08-04, 07-09-04, 08-09-04, 16-09-04, 12-10-04, 25-10-04, 25-11-04 ਅਤੇ 15-01-05 ਨੂੰ ਰੇਡਾਂ ਕਰਦਾ ਹੈ ਪਰ ਸਾਲ 2005 ‘ਚ ਏਜੰਸੀ ‘ਚੋ ਨਿਕਲੇ ਇਸ ਸਕੂਟਰ ਤੇ ਸਾਲ 2004 ‘ਚ ਰੇਡਾਂ ਕਿਵੇਂ ਕੀਤੀਆਂ ਜਾ ਸਕਦੀਆਂ ਹਨ? ਇਵੇਂ ਹੀ ਦੂਜੇ ਵਹੀਕਲ ਮੋਟਰ ਸਾਈਕਲ ਟੀਵੀਐਸ ਸੈਟਰਾ ਪੀਬੀ 25 ਸੀ 2832 ਜਿਸ ਦਾ ਮਾਲਕ ਸਿਪਾਹੀ ਮਨਜਿੰਦਰ ਸਿੰਘ (ਜਾਅਲੀ ਐੱਸ.ਐੱਚ.ਓ. ਗੁਰਿੰਦਰ ਸਿੰਘ ਦਾ ਦੂਜਾ ਗੈਰ-ਕਾਨੂੰਨੀ ਗੰਨਮੈਨ) ਹੈ ‘ਤੇ ਮਿਤੀ 30-08-04, 07-09-04, 08-09-04, 16-09-04, 12-10-04, 25-10-04 ਨੂੰ ਰੇਡਾਂ ਕੀਤੀਆਂ ਦਿਖਾਈਆਂ ਹਨ ਜਦੋਂ ਕਿ ਸਿਪਾਹੀ ਮਨਜਿੰਦਰ ਸਿੰਘ ਨੇ ਆਪਣਾ ਇਹ ਮੋਟਰਸਾਈਕਲ ਖਰੀਦਿਆ ਹੀ ਮਿਤੀ 17-11-04 ਨੂੰ ਹੈ, ਭਲਾਂ ਐੱਸ.ਐੱਚ.ਓ. ਗੁਰਿੰਦਰ ਸਿੰਘ ਖਰੀਦ ਮਿਤੀ 17-11-04  ਤੋਂ ਪਹਿਲਾਂ ਇਸ ਮੋਟਰ ਸਾਈਕਲ ‘ਤੇ ਰੇਡਾਂ ਕਿਵੇਂ ਕਰ ਸਕਦਾ ਹੈ? ਇਸੇ ਤਰਾਂ ਰੇਡਾਂ ਲਈ ਸਿਪਾਹੀ ਸੁਖਦੇਵ ਸਿੰਘ ਦੇ ਸਕੂਟਰ ਨੰ. ਪੀਬੀ 08-8733 ਵਰਤਿਆ ਦਿਖਾਇਆ ਹੈ ਪਰ ਡੀ.ਟੀ.ਓ. ਜਲੰਧਰ ਦੀ ਰਿਪੋਟ ਨੰ. 14493 ਮਿਤੀ 29.12.2008 ਅਨੁਸਾਰ, ਇਹ ਸਕੂਟਰ ਸਿਪਾਹੀ ਸੁਖਦੇਵ ਸਿੰਘ ਦੇ ਨਾਮ ਹੀ ਨਹੀਂ। ਰੇਡ ਲਈ ਪੀਸੀ ਸ਼ਰਮਾਂ ਦੇ ਨਾਮ ਇਕ ਆਦਮੀ ਦੀ ਵਰਤੀ ਦਿਖਾਈ ਵੈਗਨਰ ਕਾਰ ਨੰ. ਪੀਬੀ 23 ਡੀ-1256 ਵੀ ਫਰਜ਼ੀ ਨਿਕਲੀ ਕਿਉਂਕਿ ਡੀਟੀਓ ਫਤਿਹਗੜ੍ਹ ਸਾਹਿਬ ਦੇ ਰਿਕਾਰਡ ਅਨੁਸਾਰ, ਇਹ ਵੈਗਨਰ ਕਾਰ ਤਾਂ ਐਮ/ਐਸ ਗੁਰੁ ਨਾਨਕ ਸਟੀਲ ਮਿਲਜ਼ ਦੇ ਨਾਮ ਦਰਜ ਹੈ। ਇਸ ਫਰਜ਼ੀ ਰਿਕਾਰਡ ਸੰਬੰਧੀ ਐੱਸ.ਐੱਚ.ਓ. ਗੁਰਿੰਦਰ ਸਿੰਘ ਨੇ ਲਿਖਤੀ ਹਲਫੀਆ ਬਿਆਨ ਮਿਤੀ 01.09.2009 ਰਾਹੀ ਸੂਚਨਾ ਕਮਿਸ਼ਨਰ ਤੋਂ ਮੁਆਫੀ ਵੀ ਮੰਗੀ ਸੀ।
ਦਫਤਰੀ ਰਿਕਾਰਡ ਮੁਤਾਬਕ ਮੁੱਖ ਅਫਸਰ ਥਾਣਾ ਸਿਟੀ ਜਗਰਾਓ ਦੇ ਪੱਤਰ ਮਿਤੀ 07.11.2008 ਅਨੁਸਾਰ ਐਸਐਚਓ ਵਲੋ ਪੀੜਤਾਂ ਦੀ ਗ੍ਰਿਫਤਾਰੀ ਲਈ ਕੀਤੀਆਂ ਦਿਖਾਈਆਂ ਰੇਡਾਂ ਲਈ ਵਰਤੇ ਪ੍ਰਾਈਵੇਟ ਵਹੀਕਲਜ਼ ਨਾਲ ਸਬੰਧਤ ਕੋਈ ਵੀ ਰਿਕਾਰਡ ਥਾਣਾ ਹਜ਼ਾ ਦੇ ਰੋਜ਼ਨਾਮਚਾ ਰਿਕਾਰਡ ‘ਚ ਮੋਜੂਦ ਨਹੀਂ ਹੈ। ਸਪਸ਼ਟ ਤੌਰ ਤੇ ਜ਼ਾਅਲੀ ਬਣੇ ਐਸਐਚਓ ਗੁਰਿੰਦਰ ਸਿੰਘ ਨੇ ਰੇਡਾਂ ਕਰਨ ਦਾ ਜਾਅਲੀ ਪ੍ਰਓਡੀਕਲੀ ਰਿਕਾਰਡ ਤਿਆਰ ਕੀਤਾ ਹੈ।       
    ਮੈਡੀਕਲ ਕਰਨ ਦੇ ਨਿਯਮ ਘੋਖਣ ਅਤੇ ਮੈਡੀਕਲ ਰਿਕਾਰਡ ਬਾਰੇ ਸੀਨੀਅਰ ਡਾਕਟਰਾਂ ਨਾਲ ਮੁਤਬਕ ਪੁਲਿਸ ਵਲੋ ਪੀੜਤਾਂ ਦੇ ਕਥਿਤ ਮੈਡੀਕਲ ਪ੍ਰੀਖਣ ਦੁਰਾਨ ਡਾਕਟਰਾਂ ਨੇ ਨਿਯਮਾਂ ਦੀ ਬਿਲਕੁੱਲ ਪਾਲਣਾ ਨਹੀ ਕੀਤੀ ਅਤੇ ਨਾਂ ਹੀ ਪੀੜਤ ਪਰਿਵਾਰ ਦੀ ਬੇਨਤੀ ਨੰੁ ਅਮਲ ‘ਚ ਲਿਆਦਾਂ।ਸਿਰਫ ਗੁਰਿੰਦਰ ਸਿੰਘ ਦੇ ਹੁਕਮ ਮੁਤਾਬਕ ਹੀ ਡਾਕਟਰੀ ਪ੍ਰੀਖਣ ਦੀ ਕਾਰਵਾਈ ਕਾਗਜ਼ੀ ਤੌਰ ਤੇ ਕੀਤੀ ਗਈ।
    ਦਫਤਰੀ ਰਿਕਾਰਡ ਮੁਤਾਬਕ ਏਐਸਆਈ ਰਾਜਵੀਰ ਸਿੰਘ, ਕਾਂਸਟੇਬਲ ਉਰਮਲਾ ਕਾਂਤਾ, ਗਵਾਹ ਹਰਜੀਤ ਸਰਪੰਚ ਤੇ ਗਵਾਹ ਧਿਆਨ ਸਿੰਘ ਪੰਚ ਨਾਲ ਸ਼ਟਿੰਗ ਅਪਰੇਸ਼ਨ ਸਮੇਂ ਹੋਈ ਗੱਲਬਾਤ ਦੀਆਂ ਆਡੀਓ-ਵੀਡੀਓ ਸੀਡੀਜ਼ ਅਨੁਸਾਰ ਮੌਕੇ ਦੇ ਦੋਵੇਂ ਪ੍ਰਾਈਵੇਟ ਗਵਾਹ ਫਰਜ਼ੀ ਸਨ ਅਤੇ ਐਸਐਚਓ ਅਤੇ ਏਐਸਆਈ ਨੇ ਸ਼ਾਜਿਸ਼ ਨਾਲ ਹੀ ਦੋਵਾਂ ਨੂੰ ਝੂਠੇ ਗਵਾਹ ਖੜੇ ਕੀਤਾ ਅਤੇ ਦੋਵਾਂ ਕੇਸਾਂ ਦਾ ਜ਼ਿਮਨੀ ਰਿਕਾਰਡ ਵੀ ਫਰਜ਼ੀ ਤਿਆਰ ਕੀਤਾ।
    ਦਫਤਰੀ ਰਿਕਾਰਡ ਮੁਤਾਬਕ ਚੌਂਕੀ ਬੱਸ ਅੱਡਾ ਜਗਰਾਓ, ਜਿਥੇ ਏਐਸਆਈ ਰਾਜਵੀਰ ਸਿੰਘ ਸਾਲ 2004-05 ‘ਚ ਇੰਨਚਾਰਜ਼ ਸੀ, ਦੇ ਡੀਡੀਆਰ ਰਿਕਾਰਡ ਤੋਂ ਪਾਇਆ ਗਿਆ ਕਿ ਏਐਸਆਈ ਰਾਜਵੀਰ ਸਿੰਘ ਡੀਡੀਆਰ ਨੰ. 13 ਮਿਤੀ 21.07.2005 ਅਨਸਾਰ 05.10 ਪੀਐਮ ਤੇ ਰਵਾਨਾ ਗਸ਼ਤ ਹੁੰਦਾ ਹੈ ਅਤੇ ਡੀਡੀਆਰ ਨੰ. 18 ਮਿਤੀ 22.07.2005 ਅਨੁਸਾਰ 03.00 ਏਐਮ ਤੇ ਵਾਪਸ ਆਉਂਦਾ ਹੈ। ਸ਼ਪਸ਼ਟ ਤੌਰ ਤੇ ਇਹ ਸਮਾਂ ਪੀੜਤਾਂ ਨੰੁ ਘਰੋ ਚੁੱਕਣ ਅਤੇ  ਅੱਤਿਆਚਾਰ ਕਰਨ ਦੀ ਘਟਨਾ ਦੇ ਸਮੇਂ ਨਾਲ ਮੇਲ ਖਾਦਾਂ ਹੈ।                                                             
ਦਫਤਰੀ ਰਿਕਾਰਡ ਮੁਤਾਬਕ ਏਐਸਆਈ ਨੇ ਸ਼ਿਕਾਇਤ ਬਰਾਂਚ ਦੇ ਇੰਨਚਾਰਜ਼ ਨਾਲ ਸ਼ਾਜਿਸ਼ ਰਚ ਕੇ ਜਾਤੀ ਮੰਦਭਾਵਨਾ ਤਹਿਤ ਨੁਕਸਾਨ ਕਰਨ ਦੀ ਮਨਸ਼ਾ ਨਾਲ ਮਿਤੀ 25-03-2008 ਨੂੰ ਹੀ ਤਲਫ (ਨਸ਼ਟ) ਕੀਤਾ ਜਾ ਚੁੱਕਾ ਫਰਜ਼ੀ ਰਿਕਾਰਡ ਐਸਐਚਓ ਰਾਹੀ ਮਿਤੀ 04.07.2008 ਨੂੰ ਮਾਣਯੋਗ ਅਦਾਲਤ ‘ਚ ਪੇਸ਼ ਕਰਵਾਇਆ। ਤਲਫ (ਨਸ਼ਟ) ਕੀਤਾ ਰਿਕਾਰਡ ਕੋਰਟ ਵਿੱਚ ਪੇਸ਼ ਕਰਨ ਦੇ ਮਾਮਲੇ ਦੀ ਸ਼ਿਕਾਇਤ ‘ਤੇ ਪੀਪੀਆਰ ਦੀ ਧਾਰਾ 16.38 ਅਧੀਨ ਹੋਈ ਮੈਜਿਸਟ੍ਰੇਟੀ ਜਾਂਚ ਦੇ ਰਿਕਾਰਡ ਅਨੁਸਾਰ ਦੋ ਥਾਣੇਦਾਰ ਅਤੇ ਏਐਸਆਈ ਨੂੰ ਦੋਸ਼ੀ ਪਾਇਆ ਗਿਆ ਅਤੇ ਜਿਲਾ੍ਹ ਮੈਜਿਸਟ੍ਰੇਟ ਲੁਧਿਆਣਾ ਵਲੋ ਦੋਸ਼ੀਆਂ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ ਗਏ ਸਨ
 ਦਫਤਰੀ ਰਿਕਾਰਡ ਮੁਤਾਬਕ ਗੁਰਿੰਦਰ ਸਿੰਘ ਤੇ ਉਸ ਦੇ ਸਾਥੀਆਂ ਵਲੋ ਫਰਜ਼ੀ ਤਿਆਰ ਕੀਤੇ ਜਿਮਨੀ ਰਿਕਾਰਡ ਨੰਬਰ 31-ਏ, ਜਿਮਨੀ ਨੰ.17,24, 25, 32 ਆਦਿ ਵਿਚ ਮਿਤੀ 22.07.2004 ਲਿਖਣਾ ਰਿਕਾਰਡ ਫਰਜ਼ੀ ਤਿਆਰ ਕਰਨ ਦੇ ਪ੍ਰਤੱਖ ਸਬੂਤ ਹਨ। ਮੁਕੱਦਮਾ ਦੇ ਰਿਕਾਰਡ ਦੇ ਫਰਜ਼ੀਨਾਮੇ ਦਾ ਖੁਲਾਸਾ ਹੋਣ ਤੇ ਐੱਸ.ਐੱਚ.ਓ. ਬੱਲ ਕਰੀਬ 8 ਸਾਲ ਜਾਣਬੁੱਝ ਕੇ ਗਵਾਹੀ ਦੇਣ ਲਈ ਅਦਾਲਤ ਵਿੱਚ ਹਾਜ਼ਰ ਨਹੀਂ ਆਇਆ। ਅੰਤ ਕਰੀਬ ਸਾਢੇ 8 ਸਾਲਾਂ ਬਾਦ ਮਿਤੀ 28 ਮਾਰਚ 2014 ਨੂੰ ਸ਼ੈਸ਼ਨ ਅਦਾਲਤ ਨੇ ਇਹ ਟਿੱਪਣੀ ““Thus in view of the own admission of this witness story of prosecution with regard to overhearing the plan of murder by this witness appears to be doubtful and it seems that this fact has been created simply to link the prosecution story”    ਕਰਦਿਆਂ ਪੀੜਤਾਂ ਨੂੰ ਬਰੀ ਕਰ ਦਿੱਤਾ ਸੀ ਪਰ ਬਰੀ ਹੋਣ ਤੋਂ ਬਾਦ ਵੀ ਫਰਜ਼ੀਨਾਮੇ ਦੇ ਉਕਤ ਤੱਥਾਂ ਦੇ ਅਧਾਰ ਤੇ ਪੀੜਤ ਪਰਿਵਾਰ ਥਾਣੇਦਾਰ ਦੇ ਅੱਤਿਆਚਾਰਾਂ ਖਿਲਾਫ ਲਗਾਤਾਰ ਜੰਗ ਲੜ੍ਹ ਰਿਹਾ ਹੈ। 
                ਰਿਕਾਰਡ ਮੁਤਾਬਕ ਗੁਰਿੰਦਰ ਸਿੰਘ ਬੱਲ ਤੇ ਉਸ ਦੇ ਸਾਥੀਆਂ ਨੇ ਮਾਣਯੋਗ ਸੁਪਰੀਮ ਕੋਰਟ ਅਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵਲੋ ਜਾਰੀ ਨਿਰਦੇਸ਼ਾਂ, ਜੋ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ, ਚੰਡੀਗੜ੍ਹ ਵਲੋ ਜਾਰੀ ਕੀਤੀ ਇਕ ਛੋਟੀ ਬੱੁਕਲਿਟ, ਜੋ ਹਰ ਥਾਣੇ ਦੇ ਹਰ ਸਿਪਾਹੀ ਨੰੁ ਦਿੱਤੀ ਗਈ ਸੀ, ਦੀ ਵੀ ਘੋਰ ਉਲੰਘਣਾ ਕੀਤੀ ਹੈ।  
                  ਦਫਤਰੀ ਰਿਕਾਰਡ ਮੁਤਾਬਕ ਮੁਕੱਦਮਾ ਨੰ.240/05 ਵਿਚ ਤਿੰਨ ਹਥਿਆਰ ਦਿਖਾਏ, ਮਿਤੀ 31.07.2004 ਨੰੁ ਮੋਕੇ ਏ ਵਾਰਦਾਤ ਸਮੇਂ ਇਕ ਚੁੰਨੀ ਬ੍ਰਾਮਦ ਕਰਨ ਦਾ ਦਾਅਵਾ ਮੌਕੇ ਦੇ ਐਸਐਸਪੀ ਰਾਜੀਵ ਅਹੀਰ ਨੇ ਪ੍ਰੈਸ ਵਾਰਤਾ ਕੀਤਾ ਅਤੇ ਥਾਣਾ ਸਿਟੀ ਦੇ ਮਾਲਖਾਨਾ ਦੇ ਮੁਨਸ਼ੀ ਹੌਲਦਾਰ ਸੁਖਵਿੰਦਰ ਸਿੰਘ ਦੇ ਵਿਜ਼ੀਲੈਂਸ ਬਿਊਰੋ ਲੁਧਿਆਣਾ ਨੂੰ ਦਿਤੇ ਬਿਆਨ ਮਿਤੀ 11.07.2007 ਅਨੁਸਾਰ ਮਾਲ ਮੁਕੱਦਮਾ ਦੇ ਰਜਿਸਟਰ ਨੰ.4 ਦੀ ਮੱਦ ਨੰ.775/4 ਅਨੁਸਾਰ ਗੁਰਿੰਦਰ ਸਿੰਘ ਨੇ ਮੋਕੇ ਏ ਵਾਰਦਾਤ ਸਮੇਂ ਇਕ ਰੱਸੀ ਬ੍ਰਾਮਦ ਕਰਕੇ ਮਾਲਖਾਨਾ ‘ਚ ਜਮਾਂ ਕਰਾਈ ਅਤੇ ਮਿਤੀ 22.07.2005 ਨੂੰ ਇਸ ਕੇਸ ਵਿਚ ਹੀ ਫਰਜ਼ੀ ਤੌਰ ਤੇ ਸ਼ਿਕਾਇਤਕਰਤਾ ਦੇ ਹੱਥੋ ਇਕ ਪਰਨਾ ਦੀ ਬ੍ਰਾਮਦਗੀ ਦਿਖਾਈ, ਉਹ ਵੀ ਉਸ ਦੇ ਮ੍ਰਿਤਕ ਪਿਤਾ ਮਲਕੀਤ ਸਿੰਘ ਦੇ ਸਾਹਮਣੇ, ਜੋ ਮਾਲਖਾਨਾ ਦੇ ਰਜਿਸਟਰ ਨੰ.19 ਦੀ ਮੱਦ ਨੰ.786/05 ਤੇ ਦਰਜ ਹੈ। ਇੰਝ ਸਭ ਕੁੱਝ ਫਰਜ਼ੀ ਸਾਬਤ ਹੁੰਦਾ ਹੈ।

25 ਹਜ਼ਾਰ ਤੋਂ ਵਧੇਰੇ ਚਿੱਠੀਆਂ-ਪੱਤਰ ਲ਼ਿਖ ਕੇ ਥਾਣਾਮੁਖੀ ਦੇ ਝੂਠ ਨੂੰ ਨੰਗਾ 
ਪੀੜਤ ਇਕਬਾਲ ਸਿੰਘ ਰਸੂਲਪੁਰ ਨੂੰ ਡੀਜੀਪੀ ਮਨੁੱਖੀ ਅਧਿਕਾਰ ਕਰ ਚੁੱਕੇ ਨੇ ਸਨਮਨਿਤ-

ਦਲਿਤ ਪਰਿਵਾਰ ਨੂੰ ਨਜ਼ਾਇਜ਼ ਕੇਸਾਂ ਵਿਚ ਫਸਾਉਣ ਤੇ ਅੱਤਿਆਚਾਰ ਕਰਨ ਦਾ ‘ਸੱਚ’ ਸਾਹਮਣੇ ਲਿਆਉਣ ਲਈ ਪੀੜਤ ਇਕਬਾਲ ਸਿੰਘ ਨੇ ਲੰਘੇ 14 ਵਰਿਆਂ ਦੁਰਾਨ ਆਰਟੀਆਈ-2005 ਅਧੀਨ ਕਰੀਬ 25000 ਚਿੱਠੀਆਂ ਲਿਖਣੀਆਂ ਪਈਆਂ ਅਤੇ ਸੈਂਕੜੇ ਪੁਲਿਸ ਅਤੇ ਸਿਵਲ ਅਧਿਕਾਰੀਆਂ ਨੂੰ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਤਲ਼ਬ ਕਰਾਇਆ। ਕਈਆਂ ਜੁਰਮਾਨੇ ਤੇ ਹਰਜ਼ਾਨੇ ਅਤੇ ਵਿਭਾਗੀ ਕਾਰਵਾਈਆਂ ਵੀ ਕਰਵਾਈਆਂ ਇਸ ਦਸਤਾਵੇਜ਼ੀ ਰਿਕਾਰਡ ਨੂੰ ਸਖਤ ਮਿਹਨਤ ਨਾਲ ਪ੍ਰਾਪਤ ਕਰਨ ਅਤੇ ਜਾਂਚ ਅਫਸਰਾਂ ਅੱਗੇ ਪੇਸ਼ ਕਰਕੇ ਸੱਚ ਸਾਹਮਣੇ ਲਿਆਉਣ ਬਦਲੇ ਇਕਬਾਲ ਸਿੰਘ ਰਸੂਲਪੁਰ ਨੂੰ ਡੀਜੀਪੀ ਹਿਊਮਨ ਰਾਈਟਸ ਪੰਜਾਬ ਵਲੋ ਪੁਲਿਸ ਰੂਲ਼ ਦੀ ਧਾਰਾ 15.3-ਏ ਦਾ ਕਲਾਸ-1 ਦਾ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ। 

ਥਾਣੇਦਾਰ ਦੇ ਜ਼ੁਲ਼ਮ ਕਾਰਨ ਪੀੜਤ ਦੀ ਕੁਆਰੀ ਭੈਣ 100 ਪ੍ਰਤੀਸ਼ਤ ਅਪਾਹਜ਼ ਹੋ ਕੇ ਮੰਜੇ ਤੇ ਪਈ ਲੜ੍ਹ ਰਹੀ ਏ ਜ਼ਿੰਦਗੀ ਤੇ ਮੌਤ ਦੀ ਲੜ੍ਹਾਈ

ਕ੍ਰਾਈਮ ਬ੍ਰਾਂਚ ਦੇ ਰਿਕਾਰਡ ਅਨੁਸਾਰ ਥਾਣੇਦਾਰ ਬੱਲ ਦੀ ਅਗਵਾਈ ‘ਚ ਪੁਲਿਸ ਪਾਰਟੀ ਨੇ ਪੀੜਤ ਦੀ ਬਿਰਧ ਮਾਤਾ ਸੁਰਿੰਦਰ ਕੌਰ ਅਤੇ ਕੁਆਰੀ ਭੈਣ ਕੁਲਵੰਤ ਕੌਰ ਨੂੰ ਕਈ ਵਾਰ ਘਰੋਂ ਰਾਤ ਨੂੰ ਚੁੱਕ ਕੇ ਥਾਂਣੇ ਲਿਆਦਾਂ ਅਤੇ ਉਨਾਂ ਤੇੇ ਤੀਜੇ ਦਰਜੇ ਦੇ ਘੋਰ ਤਸ਼ੱਦਦ ਕੀਤਾ। ਪਿੰਡ ਦੇ ਪੰਚਾਇਤੀ ਲੋਕ ਆਪਣੀ ਜਿੰਮੇਵਾਰੀ ਤੇ ਛੁਡਾ ਕੇ ਲਿਆਏ। ਥਾਣੇਦਾਰ ਦੇ ਅੱਤਿਆਚਾਰ ਕਾਰਨ ਅਤੇ ਕਰੰਟ ਲਗਾਉਣ ਨਾਲ ਪੀੜਤ ਦੀ ਭੈਣ ਕੁਲਵੰਤ ਕੌਰ 100 ਪ੍ਰਤੀਸ਼ਤ ਅਪਾਹਜ਼ ਹੋਣ ਕਰਕੇ ਸਦਾ ਲਈ ਮੰਜੇ ਤੇ ਪਈ ਹੈ। ਥਾਣੇਦਾਰ ਦੇ ਇਸ ਘਿਆਉਣੇ ਕਾਰਨਾਮੇ ਕਾਰਨ ਅਤੀਅੰਤ ਤਸ਼ੱਦਦ ਝੱਲ਼ ਚੁੱਕੇ ਇਸ ਦਲਿਤ ਪਰਿਵਾਰ ਨੂੰ ਕੀਤੇ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ 20 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ ਪੰਜਾਬ ਸਰਕਾਰ ਜਾਰੀ ਕੀਤੇ ਸਨ ਪਰ ਸਰਕਾਰ ਦੇ ਗ੍ਰਹਿ ਵਿਭਾਗ ਨੇ ਹੁਕਮ ਰੱਦੀ ਟੋਕਰੀ ਵਿਚ ਸੁੱਟ ਦਿੱਤੇ ਹਨ।

ਵੱਖ-ਵੱਖ ਹੋਰ ਅਪਰਾਧਿਕ ਕੇਸਾਂ ਵਿਚ ਵੀ ਸ਼ਾਮਲ ਏ ਥਾਣਾਮੁਖੀ ‘ਬੱਲ਼’ 
ਫਿਰ ਵੀ ਲਗਾਤਾਰ ਦਿੜਬੇ ਥਾਣੇ ਦਾ ਮੁਖੀ ਲੱਗਾ ਹੋਇਆ ਏ ! 

1.    ਸਾਲ 2005 ‘ਚ ਜਗਰਾਓ ‘ਚ ਦਲਿਤ ਪਰਿਵਾਰ ਤੇ ਜ਼ੁਲਮ ਕਰਨ ਦੇ ਕੇਸ ਤੋਂ ਬਿਨਾਂ ਥਾਣੇਦਾਰ ਬੱਲ਼ ਤੇ ਸਾਲ 2011 ;ਚ ਪਿੰਡ ਸਲੌਦੀ ਦੇ ਰਹਿਣ ਵਾਲੇ ਓਮਪ੍ਰਕਾਸ਼ ਨੂੰ ਅਗਵਾ ਕਰਕੇ ਨਜ਼ਾਇਜ਼ ਹਿਰਾਸਤ ‘ਚ ਰੱਖਣ ਅਤੇ 21 ਲੱਖ ਰੁਪਏ ਚੁੱਕ ਕੇ ਲੈ ਜਾਣ ਦੇ ਦੋਸ਼ ਵੀ ਪਂੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਰੰਟ ਅਫਸਰ ਵਲੋਂ ਥਾਣਾ ਸਮਰਾਲਾ ;ਚ ਮਾਰੀ ਰੇਡ ਦੁਰਾਨ ਸਹੀ ਪਾਏ ਗਏ ਸਨ। ਇਸ ਸਬੰਧੀ ਕੇਸ ਵੀ ਅਦਾਲਤਾਂ ;ਚ ਲੰਬਤ ਹਨ।
2.    ਥਾਣਾ ਨਾਭਾ ਦੇ ਮੁਖੀ ਹੁੰਦਿਆਂ ਥਾਣੇਦਾਰ ਬੱਲ਼ ਨੇ ਅੰਗਰੇਜ਼ ਸਿੰਘ ਅਤੇ ਉਸ ਦੀ ਪਤਨੀ ਛੋਟੀ ਦੇਵੀ ਨੂੰ ਨਜ਼ਾਇਜ਼ ਹਿਰਾਸਤ ;ਚ ਰੱਖਣ ਅਤੇ ਫਿਰ 25000 ਰੁਪਏ ਦੇ ਲੈਣ ਦੇਣ ਦੇ ਦੋਸ਼ ਵੀ, ਉਸ ਸਮੇਂ ਸਹੀ ਸਿੱਧ ਹੋਏ, ਜਦੋ ਅੰਗਰੇਜ਼ ਸਿੰਘ ਦੀ ਸ਼ਿਕਾੋਿੲਤ ਤੇ ਵਿਜ਼ੀਲੈਂਸ ਨੇ ਥਾਣੇਦਾਰ ਦੇ ਸਾਥੀ ਏਐਸਆਈ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਸੀ।
3.    ਥਾਣਾ ਭਾਦਸੌਂ ਦੇ ਮੁਖੀ ਹੁੰਦੇ ਹੋਏ ਇਸ ਥਾਣੇਦਾਰ ਨੇ ਪਰਮਿੰਦਰ ਸਿੰਘ ਵਾਸੀ ਨੇ ਅਜ਼ਨੌਦਾ ਵਲੋਂ ਨੂੰ ਨਜ਼ਾਇਜ਼ ਤੌਰ ਤੇ ਥਾਣੇ ਲਿਆ ਕੇ ਕੁੱਟਮਾਰ ਕਰਨ ਅਤੇ ਪਰਮਿੰਦਰ ਦਾ ਕੰਨ ਪਾੜ੍ਹਣ ਦੇ ਥਾਣੇਦਾਰ ਤੇ ਲੱਗੇ ਦੋਸ਼ਾਂ ਸਬੰਧੀ ਵੀ ਨਾਭਾ-ਪਟਿਆਲਾ ਦੀ ਅਦਾਲਤ ਨੇ ਥਾਣੇਦਾਰ ਤੇ ਚਾਰਜ਼ ਫਰੇਮ ਕਰ ਦਿੱਤੇ ਹਨ।
4.    ਸਾਲ 2011 ‘ਚ ਹੀ ਨਾਭੇ ਦੇ ਉਪ ਮੰਡਲ ਮੈਜਿਸਟ੍ਰੇਟ ਵਲੋ ਜਾਰੀ ਕੀਤੇ ਸੰਮਣਾਂ ਅਨੁਸਾਰ ਇਸ ਦਬੰਗ ਥਾਣੇਦਾਰ ਵਲੋ ਇਕ ਪਾਰਟੀ ਦੁਰਾਨ ਜੰਗਲਾਤ ਅਫਸਰ ਨਾਲ ਵਧੀਕੀ ਕਰਨ ਦੇ ਮਾਮਲਾ ਵੀ ਕਾਫ ਚਰਚਾ ਵਿਚ ਰਿਹਾ।
5.    ਸਾਲ 2013 ‘ਚ ਨਾਭੇ ਦੀ ਹੀ ਇਕ ਔਰਤ ਹਰਜਿੰਦਰ ਕੌਰ ਨੂੰ ਨਜ਼ਾਇਜ਼ ਹਿਰਾਸਤ ;ਚ ਰੱਖ ਦੇ ਦੋਸ਼ਾਂ ਅਧੀਨ ਵੀ ਇਕ ਕੇਸ ਨਾਭਾ ਦੀ ਅਦਾਲਤ ਵਿਚ ਵਿਚਾਰ ਅਧੀਨ ਹੈ।
6.    ਜਗਰਾਓ ਦੀ ਕੋਰਟਾਂ ਵਿਚ ਵੀ ਇਸ ਦਬੰਗ ਥਾਣੇਦਾਰ ਖਿਲਾਫ ਕਈ ਕੇਸ ਲੰਬਤ ਹਨ।
7.    ਅਮਿੰ੍ਰਤਸਰ ਵਾਸੀ ਸਤਵੰਤ ਸਿੰਘ ‘ਤੇ ਅੱਤਿਆਚਾਰ ਕਰਨ ਸਬੰਧੀ ਵੀ ਇਕ ਮਾਮਲਾ ਅਦਾਲਤ ‘ਚ ਲੰੰਬਤ ਹੈ।
8.    ਸਨੌਰ ਵਾਸੀ ਹਰਿੰਦਰਜੀਤ ਸਿੰਘ ਦੇ ਟਰੱਕ ਨੂੰ ਬੱੱਲ਼ ਦੇ ਨਜ਼ਾਇਜ਼ ਕਬਜ਼ੇ ‘ਚੋ ਵਰੰਟ ਅਫਸਰ ਰਾਹੀ ਛੁਡਵਾਉਣ ਸਬੰਧੀ ਇਕ ਕੇਸ ਅਤੇ ਹਰਿੰਦਰਜੀਤ ਸਿੰਘ ਨੂੰ ਨਜ਼ਾਇਜ਼ ਕੇਸ ਵਿਚ ਫਸਾਉਣ ਦੇ ਇਕ ਮਾਮਲਾ ਵੀ ਹਾਈਕੋਰਟ ਵਿਚ ਚੱਲ਼ ਰਿਹਾ ਹੈ।