ਥਾਣਾਮੁੱਖੀ ਖਿਲਾਫ ਕਾਰਵਾਈ ਲਈ ਅੱਜ ਲਗਾਇਆ ਜਾਣ ਵਾਲਾ ਧਰਨਾ 15 ਮਈ ਤੱਕ ਮੁਲਤਵੀ

ਐਸ. ਐਸ. ਪੀ ਵਰਿੰਦਰ ਸਿੰਘ ਬਰਾੜ ਨੇ ਜੱਥੇਬੰਦਕ ਆਗੂਆ ਨਾਲ ਮੀਟਿੰਗ ਕਰਕੇ ਦਿੱਤਾ ਕਾਰਵਾਈ ਦਾ ਭਰੋਸਾ

ਜਗਰਾਉਂ ਮਈ (ਜਨ ਸ਼ਕਤੀ ਨਿਊਜ਼) ਤੱਤਕਾਲੀਨ ਥਾਣਾਮੁਖੀ ਗੁਰਿੰਦਰ ਸਿੰਘ ਬੱਲ ਖਿਲਾਫ ਕੌਮੀ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ ਪੁਲਿਸ ਵਲੋਂ ਬਣਦੀ ਕਰਵਾਈ ਨਾਂ ਕਰਨ ਤੋਂ ਖਫਾ ਵੱਖ-ਵੱਖ ਜੁਝਾਰੂ ਜੱਥੇਬੰਦੀਆਂ ਵਲੋ ਅੱਜ 10 ਮਈ ਨੂੰ ਪੁਲਿਸ ਜਿਲਾ ਜਗਰਾਓ ਦੇ ਦਫਤਰ ਅੱਗੇ ਦਿੱਤਾ ਜਾਣ ਵਾਲਾ ਧਰਨਾਂ ਐਸ. ਅੇਸ. ਪੀ ਵਰਿੰਦਰ ਸਿੰਘ ਬਰਾੜ ਵੱਲੋਂ ਦਿੱਤੇ ਭਰੋਸੇ ਕਾਰਨ 15 ਮਈ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪ੍ਰੈਸ ਨਾਲ ਗੱਲ ਕਰਦਿਆ ਕਿਰਤੀ ਕਿਸਾਨ ਯੂਨੀਅਨ ਆਗੂ ਤਰਲੋਚਨ ਸਿੰਘ  ਝੋਰੜਾ, ਪੇਡੂ ਮਜ਼ਦੂਰ ਯੂਨੀਅਨ ਆਗੂ ਅਵਤਾਰ ਸਿੰਘ ਰਸੂਲਪੁਰ, ਕਲਮਜੀਤ ਖੰਨਾ, ਇੰਦਰਜੀਤ ਸਿੰਘ ਧਾਲੀਵਾਲ ਅਤੇ ਜਨ ਸ਼ਕਤੀ ਦੇ ਐਡੀਟਰ ਅਮਨਜੀਤ ਸਿੰਘ ਖਹਿਰਾ ਨੇ ਐਸ. ਐਸ.ਪੀ ਨਾਲ ਮੀਟਿੰਗ ਤੋਂ ਬਾਅਦ ਕਿਹਾ ਕਿ ਜੱਥੇਬੰਦੀਆ ਨੂੰ ਵਿਸ਼ਵਾਸ ਦਵਾਇਆ ਗਿਆ ਹੈ ਕਿ 15 ਮਈ ਤੱਕ ਸਾਰੇ ਲਟਕਦੇ ਮਾਮਲੇ ਹਰ ਹਾਲਤ ਹੱਲ ਕਰ ਦਿੱਤੇ ਜਾਣਗੇ ਐਸ. ਐਸ. ਪੀ ਨੇ ਇਹ ਵੀ ਕਿਹਾ ਕਿ ਚੋਣ ਰੁਝੇਵਿਆ ਦੇ ਬਾਵਜੂਦ ਸਾਰੇ ਮਾਮਲਿਆ ਨੂੰ ਹੱਲ ਕਰਨ ਲਈ ਪੁਲਿਸ ਟੀਮ ਤਨ ਦੇਹੀ ਨਾਲ ਕੰੰਮ ਕਰ ਰਹੀ ਹੈ ਅਤੇ ਉਹ ਖੁਦ ਵੀ ਨਿੱਜੀ ਤੌਰ ਤੇ ਸੁਪਰ ਵਿਜਨ ਕਰ ਰਹੇ ਹਨ।ਜਿਕਰਯੌਗ ਹੈ ਕਿ ਥਾਣਾਮੁੱਖੀ ਖਿਲਾਫ ਕਾਰਵਾਈ ਨਾ ਹੋਣ ਤੋ ਖਫਾ ਜੱਥੇਬੰਦੀਆ ਵੱਲੋਂ ਦਿੱਤੇ ਜਾਣ ਵਾਲੇ ਇਸ ਧਰਨੇ ਵਿਚ ਜਨਰਲਿਸਟ ਸਟੇਟ ਪ੍ਰੈਸ ਕਲੱਬ ਵਲੋਂ ਅਤੇ ਸ਼੍ਰੋਮਣੀ ਰੰਘਰੇਟਾ ਦਲ ਪੰਜਾਬ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਬਾਰ ਐਸੋਸੀਏਸ਼ਨ ਨੇ ਧਰਨੇ ਵਿੱਚ ਸ਼ਾਮਲ਼ ਹੋਣ ਦਾ ਐਲਾਨ ਕੀਤਾ ਹੋਇਆ ਸੀ । ਇਕ ਵੱਖਰੇ ਬਿਆਨ ਵਿੱਚ ਜਨਰਲਿਸਟ ਸਟੇਟ ਪ੍ਰੈਸ ਕਲੱਬ ਪੰਜਾਬ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਮਾਨ, ਚੇਅਰਮੈਨ ਹਰਜੀਤ ਸਿੰਘ, ਸੂਬਾ ਸਕੱਤਰ ਰਵਿੰਦਰ ਵਰਮਾਂ ਅਤੇ ਸ਼੍ਰੋਮਣੀ ਰੰਘਰੇਟਾ ਦਲ਼ ਪੰਜਾਬ ਦੇ ਪ੍ਰਧਾਨ ਬਲਵੀਰ ਸਿੰਘ ਚੀਮਾ ਨੇ ਵੀ ਐਸ. ਅੇਸ. ਪੀ ਦੇ ਵਿਸ਼ਵਾਸ ਤੇ ਭਰੋਸਾ ਪ੍ਰਗਟ ਕਰਦਿਆ ਕਿਹਾ ਕਿ ਉਹਨਾ ਨੂੰ ਉਮੀਦ ਹੈ ਕਿ ਐਸ. ਐਸ. ਪੀ ਜਗਰਾਉਂ ਥਾਣੇਦਾਰ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨਗੇ ਉਹਨਾ ਇਹ ਵੀ ਕਿਹਾ ਜੇਕਰ ਉਹਨਾ ਦਾ ਭਰੋਸਾ ਟੁੱਟਿਆ ਤਾਂ ਜਗਰਾਉਂ ਦੀਆ ਸੜਕਾ ਤੇ ਸਮੂਹ ਪੱਤਰਕਾਰ ਧਰਨੇ ਦੇਣਗੇ।  ਇਸ ਸਮੇਂ ਸਟੇਟ ਪ੍ਰੈਸ ਕਲ਼ੱਬ ਦੇ ਆਹੁਦੇਦਾਰ ਅਤੇ ‘ਜਨਸ਼ਕਤੀ’ ਨਿਊਜ਼ ਦੇ ਐਡੀਟਰ  ਅਮਨਜੀਤ ਸਿੰਘ ਯੂਕੇ, ਇਕਬਾਲ ਸਿੰਘ ਦੇਹੜਕਾ, ਪੱਤਰਕਾਰ ਗੁਰਦੇਵ ਸਿੰਘ, ਸੱਤਪਾਲ਼ ਸਿੰਘ ਦੇਹੜਕਾ ‘ਤੇ ਪੀੜਤ ਇਕਬਾਲ ਸਿੰਘ ਰਸੂਲਪੁਰ ਆਦਿ ਹਾਜ਼ਰ ਸਨ।