ਭਾਜਪਾ ਵਲੋਂ ਕਿਸਾਨ ਸੰਘਰਸ਼ ਤਾਰਪੀਡੋ ਕਰਨ ਲਈ ਕਰਨਾਲ ’ਚ ਐਸ.ਵਾਈ.ਐਲ. ਦਾ ਮੁੱਦਾ ਚੁੱਕਿਆ

ਕਰਨਾਲ/ਚੰਡੀਗੜ੍ਹ, ਦਸੰਬਰ  2020  -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-  

 ਕੇਂਦਰ ਸਰਕਾਰ ਵੱਲੋਂ ਬਣਾਏ ਗਏ 3 ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ ਚਲਾਏ ਜਾ ਰਹੇ ਸੰਘਰਸ਼ ਦੀ ਸਫਲਤਾ ਤੋਂ ਬਾਅਦ ਭਾਜਪਾ ਨੇ ਇਸ ਅੰਦੋਲਨ ਨੂੰ ਤਾਰਪੀਡੋ ਕਰਨ ਦੀ ਨੀਅਤ ਨਾਲ ਅੱਜ ਇਥੇ ਸੀ.ਐਮ.ਸਿਟੀ ਹਰਿਆਣਾ ਵਿਖੇ ਐਸ.ਵਾਈ.ਐਲ. ਦਾ ਪਾਣੀ ਹਰਿਆਣਾ ਨੂੰ ਦਿੱਤੇ ਜਾਣ ਦੀ ਮੰਗ ਕਰਦੇ ਹੋਏ ਧਰਨਾ ਅਤੇ ਸੰਕੇਤਿਕ ਭੁੱਖ ਹੜਤਾਲ ਕੀਤੀ ਗਈ। ਜਿਸ ਖਿਲਾਫ ਕਿਸਾਨਾਂ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਕਾਲੇ ਝੰਡੇ ਦਿਖਾਏ ਗਏ। ਐਸ.ਵਾਈ.ਐਲ. ਦਾ ਪਾਣੀ ਦਿੱਤੇ ਜਾਣ ਦੀ ਪੰਜਾਬ ਤੋਂ ਮੰਗ ਕਰਨ ਲਈ ਭਾਜਪਾ ਵੱਲੋਂ ਮਿੰਨੀ ਸਕੱਤਰੇਤ ਵਿਖੇ ਇਕ ਦਿਨਾਂ ਭੁੱਖ ਹੜਤਾਲ ਕੀਤੀ ਗਈ। ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਭਾਜਪਾ ਵੱਲੋਂ ਐਸ.ਵਾਈ .ਐਲ. ਪਾਣੀ ਦੇ ਪੰਜਾਬ ਅਤੇ ਹਰਿਆਣਾ ਕਿਸਾਨਾਂ ਵੱਲੋਂ ਇਕ ਦਿਨ ਦੀ ਭੁੱਖ-ਹੜਤਾਲ ਦੇ ਬੈਨਰ ਤਾਂ ਲਗਾਇਆ ਗਿਆ ਪਰ ਇਸ ਦੌਰਾਨ ਭਾਜਪਾ ਦੇ ਸਾਰੇ ਹੀ ਵੱਡੇ ਆਗੂ ਤਾਂ ਦਿਖਾਈ ਦਿੱਤੇ ਪਰ ਜ਼ਮੀਨੀ ਪੱਧਰ ਤੇ ਇਸ ਮੌਕੇ ਕਿਸਾਨ ਦਿਖਾਈ ਨਹੀਂ ਦਿੱਤੇ।