ਵੀਰਵਾਰ ਤੋਂ ਪੰਜਾਬ 'ਚ ਦੁਕਾਨਾਂ ਸਵੇਰੇ 7 ਤੋਂ 3 ਵਜੇ ਤਕ ਖੁੱਲ੍ਹਣਗੀਆਂ, ਸਰਕਾਰ ਨੇ ਜਾਰੀ ਕੀਤਾ ਆਦੇਸ਼

 

ਚੰਡੀਗੜ੍ਹ , ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)

ਪੰਜਾਬ ਵਿਚ ਹੁਣ ਦੁਕਾਨਾਂ ਸਵੇਰੇ ਸੱਤ ਵਜੇ ਤੋਂ ਦੁਪਹਿਰ ਤਿੰਨ ਵਜੇ ਤਕ ਖੁੱਲ੍ਹਣਗੀਆਂ ਜਦਕਿ ਕੁਝ ਹੀ ਦਿਨ ਪਹਿਲਾਂ ਸਰਕਾਰ ਨੇ ਦੁਕਾਨਾਂ ਖੋਲ੍ਹਣ ਦਾ ਸਮਾਂ ਨੌਂ ਵਜੇ ਤੋਂ ਇਕ ਵਜੇ ਤਕ ਦਾ ਕੀਤਾ ਸੀ। ਏਨੇ ਘੱਟ ਸਮੇਂ ਨੂੰ ਲੈ ਕੇ ਦੁਕਾਨਾਂ 'ਤੇ ਭੀੜ ਨਾ ਹੋਵੇ ਇਸ ਲਈ ਇਨ੍ਹਾਂ ਨੂੰ ਖੋਲ੍ਹਣ ਦੇ ਸਮੇਂ ਨੂੰ ਦੋ ਘੰਟੇ ਹੋਰ ਵਧਾ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਬੈਂਕਾਂ ਨੂੰ ਵੀ ਹੁਣ ਜਨਤਕ ਕੰਮ ਸਵੇਰੇ 9 ਵਜੇ ਤੋਂ ਇਕ ਵਜੇ ਤਕ ਕਰਨ ਲਈ ਕਿਹਾ ਗਿਆ ਹੈ। ਪਰ ਗ਼ੈਰ-ਜਨਤਕ ਕੰਮ ਉਹ ਆਪਣੀ ਸਹੂਲਤ ਤੇ ਲੋੜ ਅਨੁਸਾਰ ਕਰ ਸਕਦੇ ਹਨ। ਵਧੀਕ ਚੀਫ ਸਕੱਤਰ ਗ੍ਰਹਿ ਸਤੀਸ਼ ਚੰਦਰਾ ਨੇ ਇਹ ਆਦੇਸ਼ ਜਾਰੀ ਕਰਦਿਆਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਇਨ੍ਹਾਂ ਆਦੇਸ਼ਾਂ ਨੂੰ ਤੁਰੰਤ ਲਾਗੂ ਕਰਵਾਉਣ ਤੇ ਸਰੀਰਕ ਦੂਰੀ ਆਦਿ ਦੀ ਪਾਲਣਾ ਯਕੀਨੀ ਬਣਾਉਣ।