ਰੇਲਵੇ ਸਟੇਸ਼ਨ ਵਿਖੇ ਬਣ ਰਹੀ ਪਾਰਕ ਲਈ ਸ਼ਹਿਰ ਵਾਸੀ ਇੱਕ ਇੱਕ ਬੂਟਾ ਦਾਨ ਦੇਣ:- ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ 

ਜਗਰਾਉਂ ਵਾਸੀਆਂ ਦੇ ਸਹਿਯੋਗ ਨਾਲ ਹੀ ਸ਼ਹਿਰ ਨੂੰ ਸੁੰਦਰ ਅਤੇ ਹਰਾ ਭਰਾ ਬਣਾਇਆ ਜਾ ਸਕਦਾ ਹੈ:-ਸਤਪਾਲ ਸਿੰਘ ਦੇਹੜਕਾ 

ਜਗਰਾਓਂ, ਸਤੰਬਰ 2020 -(ਗੁਰਕੀਰਤ ਸਿੰਘ/ਮੋਹਤ ਗੋਇਲ)- ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਆਪਣੇ ਜਨਮ ਦਿਨ ,ਆਪਣੇ ਵਿਆਹ ਵਰ੍ਹੇਗੰਢ ਅਤੇ ਹੋਰ ਦੁੱਖ ਸੁੱਖ ਦੇ ਮੌਕੇ ਰੁੱਖਾਂ ਨੂੰ ਸ਼ਰੀਕ ਕਰਨ ਦੇ ਦਿੱਤੇ ਸੱਦੇ ਨੂੰ ਜਿੱਥੇ ਨੌਜਵਾਨ ਵਰਗ ਖੁੱਲ੍ਹੇ ਦਿਲ ਨਾਲ ਆਪਣਾ ਅਤੇ ਸਮੇਂ ਦੀ ਲੋੜ ਨੂੰ ਸਮਝ ਰਿਹਾ ਹੈ ਉੱਥੇ ਨਿੱਕੇ ਨਿੱਕੇ ਬੱਚੇ ਆਪਣਾ ਜਨਮ ਦਿਨ ਕੇਕ ਕੱਟਣ ਦੀ ਬਜਾਏ ਬੂਟੇ ਲਗਾ ਕੇ ਮਨਾਉਣ ਨੂੰ ਪਹਿਲ ਦੇ ਰਹੇ ਹਨ ਅੱਜ ਜਗਰਾਉਂ ਸ਼ਹਿਰ ਦੇ ਵਾਸੀ ਨੌਜਵਾਨ ਮਨਜਿੰਦਰ ਸਿੰਘ ਮਨੀ ਮੈਨੇਜਰ ਜਨਸ਼ਕਤੀ ਨਿਊਜ਼ ਪੰਜਾਬ , ਕਪਿਲ ਤਨੇਜਾ ਦੇ ਬੇਟੇ ਤਵਿਸ਼ ਤਨੇਜਾ ਅਤੇ ਸੋਨੀ ਮੱਕੜ ਦੀ ਇੱਕ ਮਹੀਨੇ ਦੀ ਬੇਟੀ ਮੰਨਤ ਮੱਕੜ ਨੇ ਆਪਣਾ ਜਨਮ ਦਿਨ ਗਰੀਨ ਪੰਜਾਬ ਮਿਸ਼ਨ ਟੀਮ ਨੂੰ ਸੱਦਾ ਦੇ ਕੇ ਆਪਣੇ ਘਰਾਂ ਵਿਚ ਬੂਟੇ ਲਗਾ ਕੇ ਮਨਾਇਆ ਅਤੇ ਰੇਲਵੇ ਸਟੇਸ਼ਨ ਜਗਰਾਉਂ ਵਿਖੇ ਬਣ ਰਹੀ ਪਾਰਕ ਲਈ ਇੱਕ ਇੱਕ ਬੂਟਾ ਦਾਨ ਕੀਤਾ , ਇਸ ਸ਼ੁੱਭ ਮੌਕੇ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਨੇ ਕਿਹਾ ਕਿ ਬੂਟੇ ਲਗਾਉਣ ਦੇ ਨਾਲ ਨਾਲ ਉਨ੍ਹਾਂ ਦੀ ਸਾਂਭ ਸੰਭਾਲ ਅਤੇ ਬੂਟੇ ਦਾਨ ਕਰਨ ਦੀ ਵੀ ਸਮੇਂ ਅਨੁਸਾਰ ਮੁੱਢਲੀ ਲੋੜ ਹੈ ਉਨ੍ਹਾਂ ਜਗਰਾਉਂ ਵਾਸੀਆਂ ਨੂੰ ਰੇਲਵੇ ਸਟੇਸ਼ਨ ਜਗਰਾਉਂ ਵਿਖੇ ਬਣ ਰਹੀ ਪਾਰਕ ਵਿੱਚ ਵੀ ਇੱਕ ਇੱਕ ਬੂਟਾ ਦਾਨ ਕਰਨ ਦੀ ਅਪੀਲ ਕੀਤੀ ਇਸ ਮੌਕੇ ਗਰੀਨ ਪੰਜਾਬ ਮਿਸ਼ਨ ਟੀਮ ਦੇ ਸੇਵਾਦਾਰ ਸੱਤਪਾਲ ਸਿੰਘ ਦੇਹੜਕਾ ਨੇ ਕਿਹਾ ਕਿ ਅਸੀਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹੀ ਸ਼ਹਿਰ ਨੂੰ ਸੁੰਦਰ ਅਤੇ ਹਰਾ ਭਰਾ ਬਣਾ ਸਕਦੇ ਹਾਂ ਇਸ ਮੌਕੇ ਪਵਨਦੀਪ ਸਿੰਘ, ਸੋਨੀ ਮੱਕੜ ਅਤੇ ਕਪਿਲ ਤਨੇਜਾ ਆਦਿ ਹਾਜ਼ਰ ਸਨ.