ਸ਼੍ਰੋਮਣੀ ਅਕਾਲੀ ਦਲ ਬਰਨਾਲਾ ਦੇ ਆਗੂ ਐਨ,ਆਰ,ਆਈ ਦਵਿੰਦਰ ਸਿੰਘ ਬੀਹਲਾ ਕੁਝ ਦਿਨਾਂ ਲਈ ਅਮਰੀਕਾ ਗਏ   

ਮਹਿਲ ਕਲਾਂ/ਬਰਨਾਲਾ-ਦਸੰਬਰ 2020  -(ਗੁਰਸੇਵਕ ਸਿੰਘ ਸੋਹੀ)

ਹਲਕਾ ਬਰਨਾਲਾ ਦੇ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਵਿੰਦਰ ਸਿੰਘ ਬੀਹਲਾ ਕਿਸੇ ਖਾਸ ਕੰਮ ਦੇ ਕਾਰਨ 15 ਦਿਨਾਂ ਲਈ ਅਮਰੀਕਾ ਗਏ  ਹਨ ਉਨ੍ਹਾਂ ਨੇ  ਵਾਸ਼ਿੰਗਟਨ ਤੋਂ ਫ਼ੋਨ ਤੇ ਗੱਲ-ਬਾਤ ਕਰਦਿਆਂ ਦੱਸਿਆ ਕਿ ਅੱਜ ਧਰਤੀ ਪੁੱਤਰਾਂ ਦੇ ਅਧਿਕਾਰਾਂ ਲਈ ਵਾਸ਼ਿੰਗਟਨ ਵਿਖੇ ਅਮਰੀਕਾ ਵਿੱਚ ਵੱਸੇ ਪੰਜਾਬੀ ਭਾਈਚਾਰੇ ਦੁਆਰਾ 5000 ਲੋਕਾਂ ਦਾ ਇਕੱਠ ਕਰ ਅਵਾਜ਼ ਬੁਲੰਦ ਕਰਦਿਆਂ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਰੈਲੀ ਕੱਢੀ ਅਤੇ ਕਿਸਾਨ ਭਰਾਵਾਂ  ਦਾ ਸਾਥ ਦਿੰਦਿਆਂ ਮੰਗ ਕੀਤੀ ਕਿ ਕਾਲੇ ਕਾਨੂੰਨ ਖਤਮ ਕੀਤੇ ਜਾਣ ਉੱਥੇ ਖ਼ਾਸ ਗੱਲ ਇਹ ਸੀ ਕਿ ਇਸ ਰੈਲੀ ਨੂੰ ਅਮਰੀਕਾ ਦੇ ਜੰਮਪਲ ਪੰਜਾਬੀ ਨੌਜਵਾਨਾਂ ਦੁਆਰਾ ਪਹਿਲਕਦਮੀ ਕੀਤੀ ਉਹਨਾਂ ਕਿਹਾ ਕਿ ਮੈਨੂੰ ਪੰਜਾਬ ਦੇ ਖ਼ੂਨ ਅਤੇ ਸਾਡੇ ਨੌਜਵਾਨਾਂ ਦੇ ਜਜ਼ਬੇ ਤੇ ਮਾਣ ਹੈ ਜਿੰਨਾਂ ਭਾਰਤ ਸਰਕਾਰ ਦੇ ਤਾਨਾਸ਼ਾਹਾਂ ਦੇ ਵਿਰੋਧ ਚ ਵੱਡਾ ਇਕੱਠ ਕਰ ਆਪਣਾ ਰੋਸ ਜ਼ਾਹਰ ਕੀਤਾ। ਇਸ ਮੌਕੇ ਉਨਾਂ ਵੱਲੋਂ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਹਾਜ਼ਰੀ ਲਗਵਾਈ ਗਈ। 

ਸ. ਬਹੀਲਾ ਨੇ ਕਿਹਾ ਕਿ ਵਿਦੇਸ਼ਾਂ ਚ ਬੈਠੇ ਪੰਜਾਬੀ ਕਿਸਾਨ ਭਰਾਵਾਂ ਲਈ ਲਾਮਬੰਦ ਹਨ ਅਤੇ ਉਹ ਵਿਦੇਸ਼ੀ ਸਰਕਾਰਾਂ ਤੇ ਦਬਾਅ ਬਣਾ ਰਹੇ ਹਨ ਕਿ ਭਾਰਤ ਸਰਕਾਰ ਜਲਦੀ ਹੀ ਥੋਪੇ ਗਏ ਤਿੰਨ ਕਿਸਾਨੀ ਕਾਨੂੰਨ ਖਤਮ ਕਰੇ। ਦਵਿੰਦਰ ਸਿੰਘ ਬੀਹਲਾ ਨੇ ਇਹ ਵੀ ਕਿਹਾ ਕਿ ਉਹ 15 ਦਿਨਾਂ ਦੀ ਅਮਰੀਕਾ ਫੇਰੀ ਤੋਂ ਬਾਅਦ   ਜਲਦ ਹੀ  ਆਪਣੇ ਬਰਨਾਲਾ  ਹਲਕੇ ਦੇ ਵਿੱਚ ਆ ਰਹੇ ਨੇ ਤੇ ਇਹ 15 ਦਿਨਾਂ ਦੇ ਦਰਮਿਆਨ ਜਿਹੜੀ ਵੀ ਕੋਈ ਗਮੀ ਖੁਸ਼ੀ ਹੈ ਜਾਂ ਫਿਰ ਕੋਈ ਲੋੜਵੰਦ ਹੈ ਜਾਂ ਕਿਸੇ ਸਰਕਾਰੇ ਦਰਬਾਰੇ ਕੋਈ ਲੋੜ ਹੈ ਉਹਦੇ ਲਈ ਉਹ ਆਪਣੀ ਟੀਮ ਦੇ ਹਰਮਨ ਬਾਜਵਾ (ਪ੍ਰਧਾਨ-ਦਵਿੰਦਰ ਫਾਉਂਡੇਸ਼ਨ) ਅਤੇ ਆਪਣੇ ਪੀ.ਏ ਨਾਲ ਸੰਪਰਕ ਵਿੱਚ ਹਨ, ਉਹ ਆਪਣੀ ਟੀਮ ਨਾਲ ਹਰ ਰੋਜ਼ ਦਿਨ ਵਿੱਚ ਦੋ ਵਾਰ ਹਲਕੇ ਦੀ ਗਤੀਵਿਧੀਆਂ ਉੱਤੇ ਗਲਬਾਤ ਕਰਦੇ ਰਹਿੰਦੇ ਹਨ।