ਇੱਥੋਂ ਥੋੜ੍ਹੀ ਦੂਰ ਪਿੰਡ ਗਾਲਿਬ ਖੁਰਦ ਦੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ 19 ਸਾਲ ਦਾ ਪਰਮਿੰਦਰ ਸਿੰਘ ਪੁੱਤਰ ਹਰਵਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਤੇ ਦੋ ਭੈਣਾਂ ਦਾ ਲਾਡਲਾ ਭਰਾ ਸੀ ਜੋ ਬੀਤੀ ਦੇਰ ਸ਼ਾਮ ਜਗਰਾਉਂ ਤੋਂ ਟਿਊਸ਼ਨ ਪੜ੍ਹਕੇ ਬੋਲਟ ਮੋਟਰਸਾਈਕਲ ਤੇ ਆਪਣੀ ਭੈਣ ਰਮਨਦੀਪ ਕੌਰ ਨਾਲ ਘਰ ਆ ਰਿਹਾ ਸੀ ਲੰਡੇ ਰੇਲਵੇ ਫਾਟਕਾਂ ਨੇੜੇ ਸਾਈਕਲ ਸਵਾਰ ਨਾਲ ਟੱਕਰ ਹੋਈ ਤਾਂ ਖੂਨ ਨਾਲ ਲਥਪਥ ਭੈਣ ਭਰਾ ਨੂੰ ਲੋਕਾਂ ਨੇ ਜਗਰਾਓਂ ਹਸਪਤਾਲ ਵਿੱਚ ਲਿਜਾਇਆ ਗਿਆ। ਪਰ ਰਾਸਤੇ ਵਿਚ ਪਰਮਿੰਦਰ ਸਿੰਘ ਦੀ ਮੌਤ ਹੋ ਗਈ। ਜਿਸ ਨੂੰ ਹਸਪਤਾਲ ਦੇ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ ਤੇ ਰਮਨਦੀਪ ਕੌਰ ਦੇ ਗੰਭੀਰ ਸੱਟਾਂ ਲੱਗੀਆਂ ਦੂਜੇ ਪਾਸੇ ਸਾਈਕਲ ਸਵਾਰ ਦੀ ਮੌਕ ਤੇ ਹੀ ਮੌਤ ਹੋ ਗਈ। ਨੌਜਵਾਨ ਪਰਮਿੰਦਰ ਸਿੰਘ ਦੀ ਅਚਾਨਕ ਮੌਤ ਕਾਰਨ ਪਿੰਡ ਵਿਚ ਮਾਤਮ ਤੇ ਸੋਗਮਈ ਮਾਹੌਲ ਹੈ ਮ੍ਰਿਤਕ ਨੌਜਵਾਨ ਪਰਮਿੰਦਰ ਸਿੰਘ ਨੂੰ ਅੰਤਮ ਸੰਸਕਾਰ ਸਮੇਂ ਰਿਸ਼ਤੇਦਾਰ ਦੋਸਤ ਇਲਾਕਾ ਨਿਵਾਸੀਆਂ ਨੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।ਹੈ ਇਸ ਸਮੇਂ ਸਰਪੰਚ ਗੁਰਪ੍ਰੀਤ ਸਿੰਘ ਪੀਤਾ ਤੇ ਅਮਰਜੀਤ ਸਿੰਘ ਗਾਲਿਬ ਨੇ ਦੱਸਿਆ ਕਿ ਪਰਮਿੰਦਰ ਸਿੰਘ ਦੀ ਅੰਤਮ ਅਰਦਾਸ ਦੇ ਭੋਗ 11 ਦਤੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ।