ਕਿੱਲੀ ਚਾਹਲਾਂ ਦੀ ਪੰਚਾਇਤ ਨੇ ਬੀਬੀ ਰਾਜਵਿੰਦਰ ਕੌਰ ਭਾਗੀਕੇ ਦਾ ਕੀਤਾ ਧੰਨਵਾਦ ਮਿਲੀ ਚਾਰ ਲੱਖ ਅੱਠ ਹਜਾਰ ਨੌੰ ਸੌ ਪੰਜ ਰੁਪਏ ਦੀ ਗਰਾਂਟ

ਅਜੀਤਵਾਲ,ਨਵੰਬਰ 2020 -(ਬਲਬੀਰ ਸਿੰਘ ਬਾਠ)-  ਮੋਗੇ ਜ਼ਿਲ੍ਹੇ ਦੇ ਹਲਕਾ ਨਿਹਾਲ ਸਿੰਘ ਵਾਲਾ ਚ ਪੈਂਦੇ ਪਿੰਡ ਕਿਲੀ ਚਾਹਲਾਂ ਦੀ ਪੰਚਾਇਤ ਨੇ ਬੀਬੀ ਰਾਜਵਿੰਦਰ ਕੌਰ ਭਾਗੀਕੇ ਦਾ ਧੰਨਵਾਦ ਕੀਤਾ  ਜਨ ਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਸਰਪੰਚ ਰਜਿੰਦਰ ਕੌਰ ਦੇ ਪਤੀ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਪਿੰਡ ਕਿਲੀ ਚਾਹਲਾਂ ਨੂੰ ਚਾਰ ਲੱਖ ਅੱਠ ਹਜਾਰ ਨੌੰ ਸੌ ਪੰਜ ਰੁਪਏ ਦੀ ਗਰਾਂਟ  ਮਿਲਣ ਤੇ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਦਾ ਧੰਨਵਾਦ ਕੀਤਾ  ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਯਤਨਾਂ ਸਦਕਾ ਹੀ ਪੰਜਾਬ ਦੇ ਪਿੰਡਾਂ ਦਾ ਸ਼ਹਿਰਾਂ ਵਰਗਾ  ਵਿਕਾਸ ਹੋ ਰਿਹਾ ਹੈ ਗਲੀਆਂ ਨਾਲੀਆਂ ਤੋਂ ਇਲਾਵਾ ਨਵੀਂ ਦਿੱਖ ਦੇਣ ਲਈ ਪਾਰਕਾਂ ਬਣਾੲੀਅਾਂ ਜਾ ਰਹੀਅਾਂ ਹਨ  ਇਸ ਤੋਂ ਇਲਾਵਾ ਅਨੇਕਾਂ ਹੀ ਸਮਾਜ ਭਲਾਈ ਕਾਰਜਾਂ ਦੀਆਂ ਸਕੀਮਾਂ ਨਿਰੰਤਰ ਜਾਰੀ ਕੀਤੀਆਂ ਜਾ ਰਹੀਆਂ ਹਨ ਜਿਸ ਨਾਲ ਪੰਜਾਬ ਤਰੱਕੀ ਦੀਆਂ ਲੀਹਾਂ ਵੱਲ  ਵਹੀਰਾਂ ਘੱਤ ਰਿਹਾ ਹੈ  ਕੁਲਦੀਪ ਸਿੰਘ ਨੇ ਦੱਸਿਆ ਕਿ ਪਿੰਡ ਕਿਲੀ ਚਾਹਲਾਂ ਦੇ ਪੰਚੈਤ ਨੇ ਬੀਬੀ ਰਾਜਵਿੰਦਰ ਕੌਰ ਭਾਗੀਕੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਦੀ ਰਹਿਨੁਮਾਈ ਹੇਠ ਹਲਕੇ  ਹਲਕੇ ਦੇ ਪਿੰਡਾਂ ਨੂੰ ਲੱਖਾਂ ਰੁਪਏ ਦੀ ਗਰਾਂਟ ਦੇ ਕੇ ਮਾਣ ਬਖ਼ਸ਼ਿਆ ਹੈ ਉਨ੍ਹਾਂ ਕਿਹਾ ਕਿ ਅਸੀਂ ਬੀਬੀ ਰਾਜਵਿੰਦਰ ਕੌਰ ਭਾਗੀਕੇ ਦਾ ਕੋਟਨਿ ਕੋਟਿ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਬਦੌਲਤ ਪਿੰਡ ਕਿਲੀ ਚਾਹਲਾਂ ਵਿਚ ਵਿਕਾਸ ਕਾਰਜ ਆਰੰਭ ਕਰ ਦਿੱਤੇ ਗਏ ਹਨ  ਪਿੰਡ ਕਿਲੀ ਚਾਹਲਾਂ ਨੂੰ ਨਵੀਂ ਦਿੱਖ ਦੇਣ ਲਈ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ  ਆਉਣ ਵਾਲੇ ਸਮੇਂ ਵਿੱਚ ਨਮੂਨੇ ਦਾ ਪਿੰਡ ਬਣਾ ਕੇ ਮਾਣ ਹਾਸਲ ਕਰਾਂਗੇ  ਇਸ ਸਮੇਂ ਉਨ੍ਹਾਂ ਨਾਲ ਪੰਚਾਇਤ ਮੈਂਬਰ ਗੁਰਜੰਟ ਸਿੰਘ ਮੈਂਬਰ ਨਿਰਮਲ ਸਿੰਘ ਮੈਂਬਰ ਪਰਮਜੀਤ ਕੌਰ ਮੈਂਬਰ ਮਲਕੀਤ ਕੌਰ ਮੈਂਬਰ ਸੁਖਜੀਤ ਸਿੰਘ ਮੈਂਬਰ ਹਰਜੀਤ ਸਿੰਘ ਮੈਂਬਰ ਗੁਰਮੀਤ ਕੌਰ  ਤੋਂ ਇਲਾਵਾ ਨਗਰ ਨਿਵਾਸੀ ਹਾਜ਼ਰ ਸਨ