ਵਿਧਾਇਕਾੱ ਦੇ ਘਰ ਦੇ ਘਿਰਾਓ ਸਬੰਧੀ ਮੀਟਿੰਗਾਂ ਸ਼ੁਰੂ- ਬੂਟਾ ਸਿੰਘ ਚਕਰ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ
ਜਗਰਾਉਂ 12 ਜੁਲਾਈ( ਗੁਰਕੀਰਤ ਜਗਰਾਉਂ ) ਪੰਜਾਬ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ ਨੇ ਪ੍ਰੈਸ ਨੂੰ ਜਾਰੀ ਬਿਆਨ 'ਚ ਕਿਗਾ ਕਿ ਕਿਰਤੀ ਲੋਕ ਇਨਸਾਫ਼ ਲੈਣ ਲਈ ਪਿਛਲੇ 112 ਦਿਨਾਂ ਤੋਂ ਥਾਣੇ ਮੂਹਰੇ ਬੈਠੇ ਹਨ ਪਰ ਧਰਨਾਕਾਰੀਆਂ ਦੀ ਸੁਣਵਾਈ ਨਾਂ ਹੋਣ ਪਿੱਛੇ ਸਤਾਧਾਰੀ ਧਿਰ ਭਾਵ ਆਮ ਆਦਮੀ ਪਾਰਟੀ ਦੀ ਨਵੀਂ ਬਣੀ ਸਰਕਾਰ ਨਾਨ-ਨਾਲ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ 22 ਜੁਲਾਈ ਨੂੰ ਵਿਧਾਇਕਾ ਦੇ ਘਰ ਦੇ ਕੀਤੇ ਜਾ ਰਹੇ ਘਿਰਾਓ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸਮੇਂ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਅਵਤਾਰ ਸਿੰਘ ਰਸੂਲਪੁਰ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਬਲ਼ਦੇਵ ਸਿੰਘ, ਭਾਰਤੀ ਕਿਸਾਨ ਯੂਨੀਅਨ(ਡਕੌਂਦਾ) ਦੇ ਲੋਕਲ ਆਗੂ ਜੱਗਾ ਸਿੰਘ ਢਿਲੋਂ ਤੇ ਰਾਮਤੀਰਥ ਸਿੰਘ ਲੀਲ੍ਹਾ ਨੇ ਕਿਹਾ ਕਿ 22 ਜੁਲਾਈ ਨੂੰ ਹਲਕਾ ਵਿਧਾਇਕ ਸਰਬਜੀਤ ਕੌਰ ਦੇ ਘਰ ਦਾ ਘਿਰਾਓ ਸਬੰਧੀ ਇਲਾਕੇ ਦੇ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ। ਪੇਂਡੂ ਮਜ਼ਦੂਰ ਯੂਨੀਅਨ ਦੇ ਲੋਕਲ ਆਗੂ ਬਖਤਾਵਰ ਸਿੰਘ ਜਗਰਾਉਂ ਨੇ ਕਿਹਾ ਕਿ 112 ਦਿਨਾਂ ਤੋਂ ਬੈਠੇ ਲਿਕ ਹੁਣ ਪੰਜਾਬ ਸਰਕਾਰ ਖਿਲਾਫ਼ ਅੰਦੋਲਨ ਕਰਨਗੇ। ਇਸ ਸਮੇਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜ਼ਿ.) ਪੰਜਾਬ ਦੇ ਇਕਾਈ ਪ੍ਰਧਾਨ ਡਾ. ਗੁਰਮੇਲ ਸਿੰਘ ਕੁਲਾਰ ਤੇ ਅੰਗਰੇਜ਼ ਸਿੰਘ ਕੁਲਾਰ ਨੇ ਕਿਹਾ ਟੋਲ ਪਲਾਜ਼ਾ ਯੂਨੀਅਨ ਵਲੋਂ ਪ੍ਰਧਾਨ ਬਲਵਿੰਦਰ ਸਿੰਘ ਤਲਵੰਡੀ ਅਤੇ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਕਿਹਾ ਕਿ ਹਲਕਾ ਵਿਧਾਇਕ ਪਹਿਲਾਂ ਕੁਲਵੰਤ ਕੌਰ ਦੇ ਹਰ ਧਰਨੇ ਮੁਜ਼ਾਹਰੇ ਵਿੱਚ ਸ਼ਾਮਲ ਹੁੰਦੀ ਸੀ ਅਤੇ ਦਾਅਵਾ ਵੀ ਕਰਦੀ ਸੀ ਕਿ ਜੇਕਰ ਸਾਡੀ ਸਰਕਾਰ ਬਣੀ ਤਾਂ ਮੈਂ 4 ਘੰਟਿਆਂ ਚ ਹੱਲ਼ ਕਰਵਾ ਦਿਆਂਗੀ ਪਰ ਹੁਣ ਲੋਕ 23 ਮਾਰਚ ਤੋਂ ਧਰਨੇ ਤੇ ਬੈਠੇ ਹਨ ਵਿਧਾਇਕਾ ਬੀਬੀ ਨੇ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਤਾਂ ਕੀ ਦਿਵਾਉਣਾ ਸੀ ਸਗੋਂ ਧਰਨਾਕਾਰੀਆਂ ਦੀ ਸਾਰ ਲੈਣੀ ਵੀ ਵਾਜ਼ਿਬ ਨਹੀਂ ਸਮਝੀ। ਇਸ ਸਮੇਂ ਕਰਨੈਲ ਸਿੰਘ ਜਗਰਾਉਂ, ਠੇਕੇਦਾਰ ਅਵਤਾਰ ਸਿੰਘ, ਬਲਵਿੰਦਰ ਸਿੰਘ, ਰਾਮਤੀਰਥ ਸਿੰਘ ਵੀ ਹਾਜ਼ਰ ਸਨ।