You are here

ਔਰਤ ਮੁਕਤੀ ਦਾ ਚਿੰਨ੍ਹ ਸ਼ਹੀਦ ਕਿਰਨਜੀਤ ਕੌਰ ਦੀ ਸ਼ਹਾਦਤ ਅਜਾਈਂ ਨਹੀਂ ਜਾਵੇਗੀ-ਮਨਜੀਤ ਧਨੇਰ

ਮਹਿਲਕਲਾਂ 11 ਜੂਲਾਈ ( ਡਾਕਟਰ ਸੁਖਵਿੰਦਰ ਬਾਪਲਾ/ਗੁਰਸੇਵਕ ਸੋਹੀ )ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲਕਲਾਂ ਦੀ ਮੀਟਿੰਗ ਦਾਣਾ ਮੰਡੀ ਮਹਿਲਕਲਾਂ ਵਿਖੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਦੀ ਪੑਧਾਨਗੀ  ਹੇਠ ਹੋਈ। ਇਸ ਮੀਟਿੰਗ ਵਿੱਚ ਵਿਚਾਰੇ ਗਏ ਵਿਸ਼ਿਆਂ ਬਾਰੇ ਐਕਸ਼ਨ ਕਮੇਟੀ ਦੇ ਬੁਲਾਰੇ ਸਾਥੀ ਨਰਾਇਣ ਦੱਤ ਨੇ ਦੱਸਿਆ ਕਿ ਇਸ ਵਾਰ 12 ਅਗਸਤ ਨੂੰ ਸ਼ਹੀਦ ਕਿਰਨਜੀਤ ਕੌਰ ਦੀ ਸ਼ਹਾਦਤ ਨੂੰ 25 ਵਰੵੇ ਪੂਰੇ ਹੋ ਰਹੇ ਹਨ। ਇਸ ਲਈ ਇਸ ਵਾਰ ਔਰਤ ਮੁਕਤੀ ਦਾ ਚਿੰਨ੍ਹ ਬਣੀ ਸ਼ਹੀਦ ਕਿਰਨਜੀਤ ਕੌਰ ਦਾ 25 ਵਾਂ ਸ਼ਰਧਾਂਜਲੀ ਸਮਾਗਮ "ਮੋਦੀ ਹਕੂਮਤ ਦੇ ਘੱਟ ਗਿਣਤੀਆਂ, ਦਲਿਤਾਂ, ਬੁੱਧੀਜੀਵੀਆਂ, ਲੇਖਕਾਂ, ਵਕੀਲਾਂ,ਸਮਾਜਿਕ ਕਾਰਕੁਨਾਂ,ਪੱਤਰਕਾਰਾਂ ਨੂੰ ਫਿਰਕੂ ਫਾਸ਼ੀ ਰਥ ਅਤੇ ਬੁਲਡੋਜ਼ਰ ਹਮਲੇ" ਅਧੀਨ ਲਿਆਉਣ ਖਿਲਾਫ਼ ਸੇਧਿਤ ਹੋਵੇਗਾ। ਦੁਨੀਆਂ ਦੇ ਇਤਿਹਾਸ ਵਿੱਚ ਮਹਿਲਕਲਾਂ ਲੋਕ ਘੋਲ ਨੇ ਲੱਖ ਚੁਣੌਤੀਆਂ ਦੇ ਬਾਵਜੂਦ ਵੀ ਸ਼ਾਨਾਮੱਤਾ ਨਿਵੇਕਲਾ ਇਤਿਹਾਸ ਸਿਰਜਿਆ ਹੈ। ਮਹਿਲਕਲਾਂ ਲੋਕ ਘੋਲ ਦੇ 25 ਵਰ੍ਹੇ ਪੂਰੇ ਹੋਣ ਮੌਕੇ 12 ਅਗਸਤ ਔਰਤ ਮੁਕਤੀ ਦਾ ਚਿੰਨ੍ਹ ਬਣੀ ਸ਼ਹੀਦ ਕਿਰਨਜੀਤ ਦੀ ਸ਼ਹਾਦਤ ਵਿਲੱਖਣ ਇਨਕਲਾਬੀ ਜੋਸ਼ ਨਾਲ ਮਨਾਉਣ ਸਬੰਧੀ ਵਿਚਾਰਾਂ  ਸ਼ੁਰੂ ਹੋ ਗਈਆਂ ਹਨ। 19 ਜੁਲਾਈ ਮੰਗਲਵਾਰ ਨੂੰ  ਜੁਲਾਈ ਨੂੰ ਬਾਅਦ ਦੁਪਿਹਰ 3 ਵਜੇ ਲਾਕੇ ਭਰ ਦੀਆਂ ਇਨਕਲਾਬੀ ਜਮਹੂਰੀ ਜਨਤਕ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਦੀ ਸਾਂਝੀ ਮੀਟਿੰਗ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਸੂਝਵਾਨ ਆਗੂਆਂ ਦੇ ਕੀਮਤੀ ਸੁਝਾਅ ਹਾਸਲ ਕੀਤੇ ਜਾਣਗੇ।  ਆਗੂਆਂ ਕਿਹਾ ਕਿ ਅਨੇਕਾਂ ਦਰਪੇਸ਼ ਮੁਸ਼ਕਲਾਂ ਦੇ ਬਾਵਜੂਦ ਐਕਸ਼ਨ ਕਮੇਟੀ ਇੱਕਜੁੱਟਤਾ ਨਾਲ ਹਰ ਮੁਸ਼ਕਲ ਦਾ ਜਥੇਬੰਦਕ ਢੰਗ ਹੱਲ ਕਰਦੀ ਹੋਈ 25 ਸਾਲ ਦੇ ਵੱਡੇ ਅਰਸੇ ਦੌਰਾਨ ਵੱਡੀਆਂ ਚੁਣੌਤੀਆਂ ਦੇ ਸਮਰੱਥ ਹੋ ਸਕੀ ਹੈ, ਆਉਣ ਵਾਲੇ ਸਮੇਂ ਵਿੱਚ ਵਿਗਿਆਨਕ ਸਮਝ ਦੇ ਇਸ ਅਧਾਰ ਉੱਤੇ ਹੋਰ ਵਧੇਰੇ ਦੑਿੜਤਾ ਨਾਲ ਪਹਿਰਾ ਦਿੱਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਬਾਰੇ ਮਨਜੀਤ ਧਨੇਰ, ਪੑੀਤਮ ਦਰਦੀ, ਮਲਕੀਤ ਸਿੰਘ ਵਜੀਦਕੇ, ਜਰਨੈਲ ਸਿੰਘ ਚੰਨਣਵਾਲ, ਗੁਰਮੀਤ ਸੁਖਪੁਰਾ, ਮਾ ਦਰਸ਼ਨ ਸਿੰਘ ਅਤੇ ਅਮਰਜੀਤ ਕੁੱਕੂ ਆਦਿ ਆਗੂਆਂ ਨੇ ਦੱਸਿਆ ਕਿ ਇਸ ਵਾਰ ਸ਼ਹੀਦ ਮਹਿਲਕਲਾਂ ਲੋਕ ਘੋਲ ਦੇ 25 ਵਰ੍ਹੇ ਪੂਰੇ ਹੋਣ ਮੌਕੇ ਮਿਹਨਤਕਸ਼ ਲੋਕਾਈ ਦੇ ਪੱਖ ਵਿੱਚ ਦੑਿੜਤਾ ਨਾਲ ਖੜਨ ਵਾਲੀ ਕੌਮੀ ਪੱਧਰ ਦੀ ਔਰਤ ਸਖਸ਼ੀਅਤ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਸੰਘਰਸ਼ਸ਼ੀਲ ਪੑੀਵਾਰਾਂ ਨਾਲ ਸਬੰਧਤ ਖੇਡਾਂ ਅਤੇ ਵਿੱਦਿਆ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੇ ਖਿਡਾਰੀਆਂ ਅਤੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। 25 ਸਾਲ ਲੋਕ ਘੋਲ ਦੇ ਕੀਮਤੀ ਸਬਕ ਅਤੇ ਭਵਿੱਖ ਦੀਆਂ ਚੁਣੌਤੀਆਂ ਸਬੰਧੀ ਸ਼ੋਸ਼ਲ ਮੀਡੀਆ ਜਰੀਏ ਅਹਿਮ ਸਖਸੀਅਤਾਂ ਨਾਲ ਵਿਚਾਰ ਚਰਚਾ ਕੀਤੀ ਜਾਵੇਗੀ। ਲੋਕ ਪੱਖੀ ਗੀਤ ਸੰਗੀਤ ਦੇ ਨਾਲ-ਨਾਲ ਡਾ ਸੋਮ ਪਾਲ ਹੀਰਾ ਵੱਲੋਂ ਨਾਟਕ ਵੀ ਪੇਸ਼ ਕੀਤਾ ਜਾਵੇਗਾ।  ਮੀਟਿੰਗ ਵਿੱਚ ਮੋਦੀ ਹਕੂਮਤ ਵੱਲੋਂ ਮੁਲਕ ਦੀ ਸਭ ਤੋਂ ਵੱਡੀ ਧਾਰਮਿਕ ਘੱਟ ਗਿਣਤੀ ਮੁਸਲਿਮ ਤਬਕੇ ਖਿਲਾਫ਼ ਵਿੱਢੀ ਨਫ਼ਰਤੀ ਅਤੇ ਬੁਲਡੋਜ਼ਰ ਮੁਹਿੰਮ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ । ਰਾਜਾਂ ਨਾਲ ਧੱਕੇ ਵਿਤਕਰੇ ਦੀ ਨੀਤੀ ਜਾਰੀ ਰੱਖਦਿਆਂ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਦੇ ਹੱਥਾਂ ਵਿੱਚ ਸੌਂਪਣ ਤੋਂ ਅੱਗੇ ਅਮਿਤ ਸ਼ਾਹ ਵੱਲੋਂ ਹਰਿਆਣਾ ਲਈ ਚੰਡੀਗੜ੍ਹ ਵਿਖੇ ਹੀ ਵੱਖਰੀ ਵਿਧਾਨ ਸਭਾ ਬਨਾਉਣ ਦਾ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ ਗਈ।